Breaking
www.sursaanjh.com > ਸਾਹਿਤ > ਮੇਰੀ ਲਾਡੋ/ ਅੰਜੂ ਪੁਰੀ

ਮੇਰੀ ਲਾਡੋ/ ਅੰਜੂ ਪੁਰੀ

ਮੋਰਿੰਡਾ (ਸੁਰ ਸਾਝ ਡਾਟ ਕਾਮ ਬਿਊਰੋ-ਸੁਖਵਿੰਦਰ ਸਿੰਘ ਹੈਪੀ), 18 ਜੂਨ:
ਮੇਰੀ ਲਾਡੋ/ ਅੰਜੂ ਪੁਰੀ
19 ਜੂਨ ਦਾ ਸੀ ਦਿਨ , ਪਲ਼ ਖੁਸ਼ੀਆਂ ਦਾ ਆਇਆ।
ਰੱਬ ਨੇ ਸੀ ਝੋਲੀ ਸਾਡੀ, ਸੋਹਣੀ ਲਾਡਲੀ ਨੂੰ ਪਾਇਆ।
ਵਿਹੜੇ ਸਾਡੇ ਜਦੋਂ ਆਈ, ਖੇੜੇ ਖੁਸ਼ੀਆਂ ਲਿਆਈ,
ਸਾਡੇ ਹਾਸਿਆਂ ਦੇ ਨਾਲ਼ ਹਰ ਕਲੀ ਮੁਸਕਾਈ।
ਸਾਡੀ ਧੀ ਹੀ ਸਾਡਾ ਪੁੱਤ ,ਸਾਨੂੰ ਦੇਵੇ ਧਰਵਾਸ,
ਸਾਡੇ ਨਾਲ ਹੈ ਖੜ੍ਹੀ, ਹੋਈਏ ਕਦੇ ਜੇ ਉਦਾਸ।
ਸਾਡੇ ਘਰ ਦੀ ਤੂੰ ਜਾਨ, ਸਾਡੀ ਆਨ, ਬਾਨ, ਸ਼ਾਨ,
ਨਾਮ ਕਰੇਂ ਉੱਚਾ ਸਾਡਾ , ਏਹੋ ਦਿਲ ਦਾ ਅਰਮਾਨ।
ਸਾਡੇ ਦਿਲ ਦਾ ਸਕੂਨ, ਸਾਡੇ ਚਿਹਰੇ ਦਾ ਤੂੰ ਨੂਰ,
ਰੱਬ ਰੱਖੇ ਤੈਨੂੰ ਰਾਜ਼ੀ, ਵੰਡੇ ਖੁਸ਼ੀ ਭਰਪੂਰ।
ਪੰਜ ਸਾਲਾਂ ਦੀ ਨੇ ਧੀਏ, ਪਹਿਲੀ ਰੋਟੀ ਤੂੰ ਬਣਾਈ
ਬੋਲੀ ਤੋਤਲੀ ਦੇ ਵਿੱਚ ਇੱਕ ਲੋਰੀ ਸੀ ਸੁਣਾਈ।
ਜੱਜ ਬਣੇ ਇਕ ਦਿਨ ਕਰਾਂ ਦਿਲ ਤੋਂ ਦੁਆਵਾਂ,
ਰੀਝ ਹੋਵੇ ਤੇਰੀ ਪੂਰੀ, ਤੈਥੋਂ ਸਦਕੇ ਮੈਂ ਜਾਵਾਂ।
ਹੋ ਜਾਣਾ ਤੂੰ ਪਰਾਈ, ਸੋਚਾਂ, ਬੇਚੈਨ ਹੋਵਾਂ,
ਕਦੇ ਹੱਸਾਂ, ਕਦੇ ਰੋਵਾਂ, ਕਦੇ ਜਾਗਾਂ ਕਦੇ ਸੌਵਾਂ।
ਬਣ ਪੁੱਤਰ ਤੂੰ ਸਾਡਾ ,ਕਰੇ ਦਿਲ ਤੋਂ ਤੂੰ ਸੇਵਾ,
ਕੁਝ ਹੋਰ ਨਾ ਮੈਂ ਮੰਗਾਂ, ਅੰਜੂ ਇਹੋ ਤੇਰਾ ਮੇਵਾ।
ਅੰਜੂ ਪੁਰੀ, ਸ੍ਰੀ ਅਨੰਦਪੁਰ ਸਾਹਿਬ।

Leave a Reply

Your email address will not be published. Required fields are marked *