www.sursaanjh.com > ਪੰਜਾਬ > ਅਕਾਲੀ ਉਮੀਦਵਾਰ ਗਿੱਲ ਨੇ ਵਰਕਰਾਂ ਸਮੇਤ ਪ੍ਰਸ਼ਾਸਨ ਦਾ ਕੀਤਾ ਧੰਨਵਾਦ

ਅਕਾਲੀ ਉਮੀਦਵਾਰ ਗਿੱਲ ਨੇ ਵਰਕਰਾਂ ਸਮੇਤ ਪ੍ਰਸ਼ਾਸਨ ਦਾ ਕੀਤਾ ਧੰਨਵਾਦ

ਨਿਊ ਚੰਡੀਗੜ੍ਹ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ), 21 ਫ਼ਰਵਰੀ:

ਵਿਧਾਨ ਸਭਾ ਹਲਕਾ ਖਰੜ ਤੋਂ ਬਸਪਾ-ਅਕਾਲੀ ਦਲ ਦੇ  ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਨੇ ਅੱਜ ਹਲਕਾ ਖਰੜ  ਦੇ ਸਮੁੱਚੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਸਬੰਧੀ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਅਕਾਲੀ ਦਲ ਅਤੇ ਬਸਪਾ ਪਾਰਟੀ ਦੀਆਂ ਟੀਮਾਂ ਵੱਲੋਂ ਕੀਤੇ ਗਏ ਚੋਣ ਪ੍ਰਚਾਰ ਵਿੱਚ ਹਲਕੇ ਦੇ ਹਰ ਆਮ ਵਿਅਕਤੀ ਦੇ ਉਹ ਦਿਲੋਂ ਧੰਨਵਾਦੀ ਹਨ, ਜਿਨ੍ਹਾਂ ਨੇ ਪੂਰੀ ਇਮਾਨਦਾਰੀ, ਮਿਹਨਤ ਅਤੇ ਜੋਸ਼ ਨਾਲ ਸਹਿਯੋਗ ਦਿੱਤਾ। ਇਸ ਦੇ ਨਾਲ ਹੀ ‘ਅਕਾਲੀ ਦਲ’ ਦੇ ਚੋਣ ਨਿਸ਼ਾਨ ‘ਤੱਕੜੀ’ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਪਾਰਟੀ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਦਿਖਾਇਆ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦਾ ਮੁੱਖ ਮੰਤਰੀ ਬਣਨ ਉਪਰੰਤ ਹਲਕੇ ‘ਚ ਵਿਕਾਸ ਦੀ ਹਨੇਰੀ ਲਿਆਂਦੀ ਜਾਵੇਗੀ ਤੇ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਰਾਣਾ ਗਿੱਲ ਨੇ ਹਰ ਉਸ ਵਿਅਕਤੀ ਦਾ ਵੀ ਤਹਿ-ਦਿਲੋਂ ਧੰਨਵਾਦ ਕੀਤਾ, ਜਿਹੜੇ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਕੂੜ ਪ੍ਰਚਾਰ ਤੋਂ ਬਚ ਕੇ ਅਤੇ ਧੱਕੇਸ਼ਾਹੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ-ਰਾਤ ਇੱਕ ਕਰਕੇ ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਜੁਟੇ ਰਹੇ। ਉਨ੍ਹਾਂ ਕਿਹਾ ਕਿ ਚੋਣਾਂ ਵਾਲੇ ਦਿਨ 20 ਫ਼ਰਵਰੀ ਨੂੰ ਭਾਵੇਂ ਕਾਂਗਰਸੀ ਸਮਰਥਕਾਂ ਵੱਲੋਂ ਕਈ ਥਾਵਾਂ ਉਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਅਤੇ ਗੁੰਡਾਗਰਦੀ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਅਕਾਲੀ ਵਰਕਰਾਂ  ਦੀ ਚੌਕਸੀ ਕਰਕੇ ਅਤੇ ਪੁਲਿਸ ਪ੍ਰਸ਼ਾਸਨ ਤੋਂ ਮਿਲੇ ਸਹਿਯੋਗ ਸਦਕਾ ਗੁੰਡਾਗਰਦੀਆਂ ਨੂੰ ਰੋਕਣ ਵਿੱਚ ਕਾਮਯਾਬੀ ਮਿਲਦੀ ਰਹੀ, ਜਿਸ ਦੇ ਲਈ ਉਹ ਪੁਲਿਸ ਪ੍ਰਸ਼ਾਸਨ ਦੇ ਵੀ ਧੰਨਵਾਦੀ ਹਨ। ਲੰਬੇ ਸਮੇਂ ਤੋਂ ਪ੍ਰਚਾਰ ਵਿੱਚ ਲੱਗੇ ਗਿੱਲ ਨੇ ਅੱਜ ਸਾਰਾ ਦਿਨ ਪਰਿਵਾਰ ‘ਚ ਬਿਤਾਇਆ। ਇਸ ਮੌਕੇ ਗਿੱਲ ਦੇ ਪਰਿਵਾਰ ਵਿੱਚ ਪਤਨੀ ਪਰਮਜੀਤ ਕੌਰ, ਲੜਕਾ ਅਮਨਦੀਪ ਸਿੰਘ ਗਿੱਲ, ਲੜਕਾ ਤੇਜਪ੍ਰੀਤ ਸਿੰਘ ਗਿੱਲ, ਨੂੰਹ ਜੈ ਕੌਰ ਗਿੱਲ, ਪੋਤਰੀ ਰਾਇਤ ਗਿੱਲ ਹਾਜ਼ਰ ਸਨ

 

Leave a Reply

Your email address will not be published. Required fields are marked *