ਖਰੜ (ਸੁਰ ਸਾਂਝ ਬਿਊਰੋ), 21 ਫ਼ਰਵਰੀ:
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਅਮਲ, ਛੁੱਟ-ਪੁੱਟ ਘਟਨਾਵਾਂ ਸਮੇਤ, ਅਮਨ ਅਮਾਨ ਨਾਲ਼ ਸਿਰੇ ਚੜ੍ਹ ਗਿਆ ਹੈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਲੋਕਾਂ ਵਿੱਚ ਵੋਟਾਂ ਪਾਉਣ ਲਈ ਜ਼ਿਆਦਾ ਉਤਸ਼ਾਹ ਵੇਖਿਆ ਗਿਆ। ਕੁਝ ਥਾਵਾਂ ਤੇ ਈਵੀਐਮਜ਼ ਵਿੱਚ ਨੁਕਸ ਪੈਣ ਦੀਆਂ ਰਿਪੋਰਟਾਂ ਵੀ ਮਿਲ਼ਦੀਆਂ ਰਹੀਆਂ ਤੇ ਕਈ ਥਾਵਾਂ ਤੇ ਹਿੰਸਕ ਘਟਨਾਵਾਂ ਦੀਆਂ ਰਿਪੋਰਟਾਂ ਵੀ ਵਾਇਰਲ ਹੁੰਦੀਆਂ ਰਹੀਆਂ। ਦੇਰ ਰਾਤ ਤੱਕ ਚੋਣ ਅਮਲਾ ਆਪਣੇ ਕੰਮ ਵਿੱਚ ਮਸ਼ਰੂਫ ਰਿਹਾ ਅਤੇ ਸੱਤਰ ਫੀਸਦੀ ਤੋਂ ਵੱਧ ਮੱਤਦਾਨ ਹੋਣ ਦੀਆਂ ਖਬਰਾਂ ਹਨ। ਹਾਲ ਦੀ ਘੜੀ ਦਸ ਮਾਰਚ ਤੱਕ ਵੋਟਰਾਂ ਨੇ 117 ਵਿਧਾਨ ਸਭਾ ਹਲਕਿਆਂ ਤੋਂ ਕਿਸਮਤਅਜ਼ਮਾਈ ਕਰ ਰਹੇ ਉਮੀਦਾਵਾਰਾਂ ਦੀ ਕਿਸਮਤ ਨੂੰ ਈਵੀਐਮਜ਼ ਵਿੱਚ ਬੰਦ ਕਰ ਦਿੱਤਾ ਹੈ।