ਚੰਡੀਗੜ (ਸੁਰ ਸਾਂਝ ਬਿਊਰੋ), 24 ਫਰਵਰੀ:
ਸਾਂਝੀ ਸਿੱਖਿਆ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤਾ ਗਿਆ ਦੋ ਸਾਲਾ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਪੰਜਾਬ ਯੂਥ ਲੀਡਰ ਪ੍ਰੋਗਰਾਮ (ਪੀਵਾਈਐਲਪੀ) ਆਪਣੇ ਚੌਥੇ ਬੈਚ ਲਈ ਅਰਜ਼ੀਆਂ ਮੰਗ ਕਰ ਰਿਹਾ ਹੈ। ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਨੌਜਵਾਨਾਂ ਨੂੰ ਤਿਆਰ ਕਰਨਾ ਹੈ।
ਇਹ 2 ਸਾਲਾਂ ਦਾ ਫੈਲੋਸ਼ਿਪ ਪ੍ਰੋਗਰਾਮ ਉਨ੍ਹਾਂ ਵਿਅਕਤੀਆਂ ਨੂੰ ਇਕੱਠਾ ਕਰਦਾ ਹੈ, ਜਿਨ੍ਹਾਂ ਨੇ ਬੇਮਿਸਾਲ ਲੀਡਰਸ਼ਿਪ ਸਮਰੱਥਾ ਦੀ ਕਾਬਲੀਅਤ ਹੈ ਅਤੇ ਉਨ੍ਹਾਂ ਨੂੰ 21ਵੀਂ ਸਦੀ ਵਿੱਚ ਪੰਜਾਬ ਦੀ ਅਗਵਾਈ ਕਰਨ ਲਈ ਲੋੜੀਂਦੇ ਨੈੱਟਵਰਕ, ਭਰੋਸੇਯੋਗਤਾ ਅਤੇ ਸਰੋਤਾਂ ਤੱਕ ਪਹੁੰਚ ਮੁਹਈਆ ਕਰਵਾਈ ਜਾਵੇਗੀ |
ਹਰੇਕ ਯੰਗ ਲੀਡਰ ਨੂੰ ਇੱਕ ਕਲੱਸਟਰ ਦੇ ਅੰਦਰ ਰੱਖਿਆ ਜਾਵੇਗਾ, ਜੋ ਕਿ 10-15 ਸਕੂਲਾਂ ਦਾ ਸਮੂਹ ਹੈ। ਉਹ ਅਧਿਆਪਕਾਂ, ਕਮਿਊਨਿਟੀ ਦੇ ਮੈਂਬਰਾਂ ਅਤੇ ਸਥਾਨਕ ਸਰਕਾਰੀ ਅਧਿਕਾਰੀਆਂ ਨਾਲ ਕੰਮ ਕਰੇਗਾ। ਢਾਂਚਿਆਂ ਅਤੇ ਥਾਂਵਾਂ ਨੂੰ ਸਮਰੱਥ ਬਣਾਇਆ ਜਾਵੇਗਾ ਜੋ ਆਪਸੀ ਸਿੱਖਣ ਅਤੇ ਵਿਕਾਸ, ਫੀਡਬੈਕ ਅਤੇ ਜਵਾਬਦੇਹੀ ਵਿਧੀ ਨੂੰ ਬਿਹਤਰ ਬਣਾਉਣ ਅਤੇ ਸਥਾਨਕ ਮੁੱਦਿਆਂ ‘ਤੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਕੇ ਸਮਸਿਆਵਾਂ ਦੇ ਹੱਲਾਂ ਨੂੰ ਲੱਭਿਆ ਜਾਵੇ |
ਪ੍ਰੋਗਰਾਮ ਨੂੰ ਉਹਨਾਂ ਵਿਅਕਤੀਆਂ ਦੁਆਰਾ ਸਮਰਥਨ ਦਿੱਤਾ ਜਾ ਰਿਹਾ ਹੈ ਜੋ ਪੰਜਾਬ ਲਈ ਮਹਿਸੂਸ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਪੰਜਾਬ ਵਾਪਸ ਆਪਣੇ ਸ਼ਾਨਦਾਰ ਦਿਨਾਂ ਵੱਲ ਵਾਪਸ ਆਵੇ। “ਮੈਂ PYLP ਨੂੰ ਕਿਸੇ ਵੀ ਨੌਜਵਾਨ ਵਿਅਕਤੀ ਲਈ ਇੱਕ ਬੇਮਿਸਾਲ ਪਲੇਟਫਾਰਮ ਵਜੋਂ ਦੇਖਦਾ ਹਾਂ ਜੋ ਪੰਜਾਬ ਦੇ ਵਧੀਆ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੈ”। ਅਮਿਤ ਚੰਦਰਾ, ਐਮ.ਡੀ ਬ੍ਰੇਨ ਕੈਪੀਟਲ
“ਸਾਂਝੀ ਸਿੱਖਿਆ ਫਾਊਂਡੇਸ਼ਨ ਵੱਲੋਂ ਸਕੂਲ ਨੂੰ ਗ੍ਰਾਮ ਪੰਚਾਇਤ ਨਾਲ ਜੋੜਨ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ। ਸਾਰੇ ਹਿੱਸੇਦਾਰਾਂ ਲਈ ਇਕੱਠੇ ਹੋਣ ਅਤੇ ਸਕੂਲ ਦੇ ਵਿਕਾਸ ਬਾਰੇ ਚਰਚਾ ਕਰਨ ਲਈ ਇਹ ਇੱਕ ਬਹੁਤ ਵਧੀਆ ਪਲੇਟਫਾਰਮ ਹੈ ”, ਗੁਰਪ੍ਰੀਤ ਕੌਰ, ਕਲੱਸਟਰ ਹੈੱਡ ਟੀਚਰ, ਫਤਿਹਗੜ੍ਹ ਸਾਹਿਬ
ਸਾਂਝੀ ਸਿੱਖਿਆ, ਪੰਜਾਬ ਦੇ ਵਿਕਾਸ ਲਈ ਵਚਨਬੱਧ ਕੁਝ ਜੋਸ਼ੀਲੇ ਵਿਅਕਤੀਆਂ ਦਾ ਸਮੂਹ ਹੈ, ਜਿਸ ਦਾ ਅਗਲੇ 5 ਸਾਲਾਂ ਵਿੱਚ 100 ਨੌਜਵਾਨ ਨੇਤਾਵਾਂ ਨੂੰ ਪਾਲਣ ਦਾ ਟੀਚਾ ਹੈ ਅਤੇ ਉਹਨਾਂ ਦੁਆਰਾ ਰਾਜ ਵਿੱਚ ਹੋਰ ਬਹੁਤ ਜ਼ਿਆਦਾ ਵਿਕਾਸ ਕਰਨ ਦਾ ਟੀਚਾ ਹੈ।