ਨਿਊ ਚੰਡੀਗੜ੍ਹ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ), 26 ਫ਼ਰਵਰੀ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਈਸ਼ਾ ਕਾਲੀਆ ਵਲੋਂ ਅੱਜ ਸਟਰਾਂਗ ਰੂਮਜ਼ ਜਿੱਥੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੇ ਵੋਟਰ ਵੈਰੀਫਿਏਬਲ ਪੇਪਰ ਆਡਿਟ ਟਰੇਲ ਮਸ਼ੀਨਾਂ ਨੂੰ ਰੱਖਿਆ ਗਿਆ ਹੈ, ਦੀ ਸੁਰੱਖਿਆ ਸਬੰਧੀ ਰਿਟਰਨਿੰਗ ਅਫਸਰਾਂ ਤੋਂ ਜਾਣਕਾਰੀ ਲਈ ਗਈ । ਸੁਰੱਖਿਆ ਪ੍ਰਬੰਧਾਂ ਤੋਂ ਜਾਣੂ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 20 ਫਰਵਰੀ ਨੂੰ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਈ.ਵੀ.ਐਮਜ਼ ਤੇ ਵੀ.ਵੀ.ਪੈਟਸ ਨੂੰ ਬਣਾਏ ਗਏ ਸਟਰਾਂਗ ਰੂਮਜ਼ ਵਿਖੇ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ ਅਤੇ ਸਟਰਾਂਗ ਰੂਮਜ਼ ਦੀ ਸੀਲਬੰਦੀ ਨੂੰ ਯਕੀਨੀ ਬਣਾਇਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਟਰਾਂਗ ਰੂਮਜ਼ ਦੀ ਬਹੁ-ਪੱਧਰੀ ਸੁਰੱਖਿਆ ਯਕੀਨੀ ਬਣਾਈ ਗਈ ਹੈ। ਪੰਜਾਬ ਪੁਲਿਸ ਅਤੇ ਪੰਜਾਬ ਆਰਮਡ ਪੁਲਿਸ ਅਤੇ ਸੀ.ਏ.ਪੀ.ਐੱਫ. ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵੋਟਿੰਗ ਮਸ਼ੀਨਾਂ ਦੀ ਈ-ਨਿਗਰਾਨੀ ਲਈ ਸਟਰਾਂਗ ਰੂਮਜ਼ ਵਾਲੀ ਥਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ, ਜਿਨ੍ਹਾਂ ਲਈ ਨਿਰਵਿਘਨ ਬਿਜਲੀ ਸਪਲਾਈ ਅਤੇ ਰਿਕਾਰਡਿੰਗ ਬੈਕਅਪ ਯਕੀਨੀ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆ ਵਿਧਾਨ ਸਭਾ ਹਲਕਾ 052 ਖਰੜ੍ਹ, ਵਿਧਾਨ ਸਭਾ ਹਲਕਾ 053 ਐਸ.ਏ.ਐਸ ਨਗਰ ਅਤੇ ਵਿਧਾਨ ਸਭਾ ਹਲਕਾ 112 ਡੇਰਾਬਸੀ ਦੇ ਸਮੂਹ ਰਿਟਰਨਿੰਗ ਅਫਸਰਾਂ ਨੂੰ 10 ਮਾਰਚ ਨੂੰ ਹੋਣ ਜਾ ਰਹੀ ਗਿਣਤੀ ਸੰਬੰਧੀ ਡਾ. ਹਿਮਾਂਸ਼ੂ ਅਗਰਵਾਲ, ਆਈ ਏ ਐਸ ਵਧੀਕ ਡਿਪਟੀ ਕਮਿਸ਼ਨਰ (ਵ) ਵੱਲੋਂ ਟ੍ਰੇਨਿੰਗ ਵੀ ਦਿਤੀ ਗਈ ਹੈ।