ਨਿਊ ਚੰਡੀਗੜ੍ਹ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ), 27 ਫ਼ਰਵਰੀ:
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਕਰਨਲ (ਸੇਵਾ ਮੁਕਤ) ਜਸਵੀਰ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿਚ ਸੇਵੀ ਰਾਇਤ ਅਤੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਵੀ ਸੁਸ਼ੋਭਿਤ ਸਨ। ਸਭ ਤੋਂ ਪਹਿਲਾਂ ਖੱਬੇ ਪੱਖੀ ਲੋਕ ਗਾਇਕ ਮਰਹੂਮ ਅਮਰਜੀਤ ਸਿੰਘ ਗੁਰਦਾਸਪੁਰੀ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਦਵਿੰਦਰ ਕੌਰ ਢਿੱਲੋਂ ਨੇ ਬਸੰਤ ਰੁੱਤ ਬਾਰੇ ਗੀਤ ਗਾ ਕੇ ਪਰੋਗਰਾਮ ਦੀ ਸ਼ੁਰੂਆਤ ਕੀਤੀ । ਬਲਵਿੰਦਰ ਢਿੱਲੋਂ ਨੇ ਪ੍ਰੋ: ਮੋਹਣ ਸਿੰਘ ਦੀ ਸ਼ਾਹਕਾਰ ਰਚਨਾ “ਬਸੰਤ” ਨੂੰ ਤਰੰਨਮ ਵਿਚ ਸੁਣਾਇਆ। ਕਰਨਲ ਜਸਵੀਰ ਭੁੱਲਰ ਨੇ ਫੌਜੀ ਦੇ ਕਠਿਨ ਜੀਵਨ ਬਾਰੇ ਸੰਖੇਪ ਵਿਚ ਦੱਸਿਆ। ਉਹਨਾਂ ਨੇ ਸ਼ਿਆਚਿਨ ਗਲੇਸ਼ੀਅਰ ਉਤੇ ਨੌਕਰੀ ਦੌਰਾਨ ਬਿਤਾਏ ਦਿਨਾਂ ਵਿਚੋਂ ਕਈ ਜ਼ੋਖਮ ਭਰੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਤੋਂ ਬਾਅਦ ਵਿਦਿਆਰਥੀ ਵਿਕਰਮ ਨੇ ਸੰਗੀਤਕ ਧੁੰਨਾਂ ਉਤੇ ਦੋ ਗਜਲਾਂ ਗਾ ਕੇ ਧੰਨ ਧੰਨ ਕਰਵਾਈ। ਮਲਕੀਤ ਬਸਰਾ, ਮਦਨ ਲਾਲ ਅਰੋੜਾ, ਮਲਕੀਤ ਨਾਗਰਾ, ਸੁਰਜੀਤ ਬੈਂਸ, ਨਵਨੀਤ ਕੌਰ, ਜਗਦੀਸ਼ ਪਾਪੜਾ, ਆਸ਼ਾ ਕੰਵਲ, ਭਿੰਦਰ ਭਾਗੋਮਾਜਰਾ, ਸੰਤੋਸ਼ ਗਰਗ, ਕਰਮਜੀਤ ਬੱਗਾ, ਬਾਬੂ ਰਾਮ ਦੀਵਾਨਾ, ਧਿਆਨ ਸਿੰਘ ਕਾਹਲੋਂ, ਦਰਸ਼ਨ ਤਿਓਣਾ ਨੇ ਬਸੰਤ ਰੁੱਤ ਬਾਰੇ ਗੀਤ ਸੁਣਾਏ। ਹਰਮਿੰਦਰ ਕਾਲੜਾ ਨੇ ਕਾਰਬਨ ਡੇਟਿੰਗ ਰਾਹੀਂ ਇੱਟਾਂ ਦੀ ਉਮਰ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਕੇਂਦਰ ਦੇ ਸਹਿਯੋਗੀ ਮੈਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਡਾ: ਪਤੰਗ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਅਮਰਜੀਤ ਸਿੰਘ ਖੁਰਲ, ਜਗਪਾਲ ਸਿੰਘ, ਸਰਦਾਰਾ ਸਿੰਘ ਚੀਮਾ, ਲਾਭ ਸਿੰਘ ਲਹਿਲੀ, ਰਜਿੰਦਰ ਰੇਨੂ, ਅਮਰਇੰਦਰ ਕੌਰ ਭੁੱਲਰ, ਦਵਿੰਦਰ ਕੌਰ ਬਾਠ, ਬਲਕਾਰ ਸਿੱਧੂ, ਬਹਾਦਰ ਸਿੰਘ ਗੋਸਲ, ਹਰਬੰਸ ਸੋਢੀ, ਜੋਗਿੰਦਰ ਜੱਗਾ ਹਾਜਰ ਸਨ।