www.sursaanjh.com > News > ਪੰਜਾਬ ਕੇਂਦਰੀ ਪੂਲ ਨੂੰ ਫੋਰਟੀਫਾਈਡ ਚੌਲਾਂ ਦੀ ਸਪੁਰਦਗੀ ਵਿੱਚ ਮੋਹਰੀ

ਪੰਜਾਬ ਕੇਂਦਰੀ ਪੂਲ ਨੂੰ ਫੋਰਟੀਫਾਈਡ ਚੌਲਾਂ ਦੀ ਸਪੁਰਦਗੀ ਵਿੱਚ ਮੋਹਰੀ

ਚੌਲਾਂ ਦੀ ਡਿਲਿਵਰੀ ਲਈ ਟੀਚਾ ਸੋਧਿਆ
ਲਾਲ ਚੰਦ ਕਟਾਰੂਚੱਕ ਨੇ ਕੇਂਦਰੀ ਮੰਤਰੀ ਦਾ ਕੀਤਾ ਧੰਨਵਾਦ
ਪੰਜਾਬ ਕੇਂਦਰੀ ਪੂਲ ਨੂੰ ਫੋਰਟੀਫਾਈਡ ਚੌਲਾਂ ਦੀ ਸਪੁਰਦਗੀ ਵਿੱਚ ਮੋਹਰੀ
ਚੰਡੀਗੜ੍ਹ (ਸੁਰ ਸਾਂਝ ਬਿਊਰੋ) 29 ਅਪ੍ਰੈਲ:
ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ, ਲਾਲ ਚੰਦ ਕਟਾਰੂਚੱਕ ਨੇ ਅੱਜ ਕੇਂਦਰੀ ਪੂਲ ਵਿੱਚ ਚੌਲਾਂ ਦੀ ਸਪਲਾਈ ਦੇ ਟੀਚੇ ਨੂੰ 125.48 ਲੱਖ ਟਨ ਤੋਂ ਵਧਾ ਕੇ 133 ਲੱਖ ਟਨ ਕਰਨ ਦੀ ਬੇਨਤੀ ਨੂੰ ਸਵੀਕਾਰ ਕਰਨ ਲਈ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪਿਊਸ਼ ਗੋਇਲ ਦਾ ਧੰਨਵਾਦ ਕੀਤਾ।
ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਨੇ ਮਿੱਥੇ ਟੀਚੇ ਦੇ ਮੁਕਾਬਲੇ ਹੁਣ ਤੱਕ 100 ਲੱਖ ਟਨ ਤੋਂ ਵੱਧ ਚੌਲ ਕੇਂਦਰੀ ਪੂਲ ਵਿੱਚ ਪਹੁੰਚਾ ਦਿੱਤੇ ਹਨ। ਪੰਜਾਬ 50 ਲੱਖ ਟਨ ਫੋਰਟਿਫਾਇਡ ਚੌਲ ਡਿਲੀਵਰ ਕਰਨ ਦਾ ਟੀਚਾ ਵੀ ਪੂਰਾ ਕਰਨ ਵਾਲਾ ਹੈ, ਜੋ ਕਿਸੇ ਵੀ ਰਾਜ ਦੁਆਰਾ ਕੇਂਦਰੀ ਪੂਲ ਨੂੰ ਸਭ ਤੋਂ ਵੱਡਾ ਯੋਗਦਾਨ ਹੈ ਅਤੇ ਜਿਸ ਦੀ ਵਰਤੋਂ ਭਾਰਤ ਸਰਕਾਰ ਦੁਆਰਾ ਮਿਡ-ਡੇ-ਮੀਲ ਸਕੀਮ ਅਤੇ ਆਂਗਣਵਾੜੀ ਅਧੀਨ ਬੱਚਿਆਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਕਤੂਬਰ- ਨਵੰਬਰ 2021 ਵਿੱਚ ਝੋਨੇ ਦੀ ਖਰੀਦ ਦੌਰਾਨ ਭਾਰਤ ਸਰਕਾਰ ਨੇ 125.48 ਲੱਖ ਮੀਟਰਕ ਟਨ ਚੌਲਾਂ ਦਾ ਟੀਚਾ ਮਿੱਥਿਆ ਸੀ ਜਿਸ ਨਾਲ 169 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋ ਸਕਦੀ ਸੀ। ਹਾਲਾਂਕਿ, ਝੋਨੇ ਦੇ ਬੰਪਰ ਉਤਪਾਦਨ ਦੇ ਕਾਰਨ ਰਾਜ ਨੇ 187 ਲੱਖ ਮੀਟਰਕ ਟਨ ਝੋਨਾ ਖਰੀਦਿਆ ਸੀ ਜੋ ਇਸਦੀ ਮਿਲਿੰਗ ਤੋਂ ਬਾਅਦ 133 ਲੱਖ ਮੀਟਰਕ ਟਨ ਚੌਲਾਂ ਵਿੱਚ ਤਬਦੀਲ ਹੋ ਜਾਵੇਗਾ।

 

Leave a Reply

Your email address will not be published. Required fields are marked *