ਚੰਡੀਗੜ੍ਹ, 28 ਮਈ (ਸੁਰ ਸਾਂਝ ਬਿਊਰੋ) :
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਰਮਿੰਦਰ ਰਮੀ ਨੇ ਭਰੇ ਹੋਏ ਮਨ ਨਾਲ਼ ਸੁਰ ਸਾਂਝ ਡਾਟ ਕਾਮ ਨਾਲ਼ ਇਹ ਦੁਖਦਾਈ ਖ਼ਬਰ ਸਾਂਝੀ ਕਰਦਿਆਂ ਖੁਲਾਸਾ ਕੀਤਾ ਕਿ ਸੁਲਤਾਨਾ ਬੇਗਮ ਅੱਜ ਅਲਵਿਦਾ ਕਹਿ ਗਏ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਮੂਹ ਮੈਂਬਰਜ਼ ਨੂੰ ਸੁਲਤਾਨਾ ਬੇਗਮ ਦੇ ਬੇਵਕ ਤੁਰ ਜਾਣ ‘ਤੇ ਬੇਹੱਦ ਦੁੱਖ ਹੋਇਆ ਹੈ ਤੇ ਸਾਹਿਤ ਜਗਤ ਨੂੰ ਉਹਨਾਂ ਦੇ ਤੁਰ ਜਾਣ ‘ਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਰਮਿੰਦਰ ਰਮੀ ਵੱਲੋਂ ਮਰਹੂਮ ਸੁਲਤਾਨਾ ਬੇਗਮ ਦੀ ਯਾਦ ਵਿੱਚ ਭੇਜੀ ਕਵਿਤਾ ਆਪ ਦੇ ਸਨਮੁੱਖ ਹੈ:
ਤੇਰੀ ਉਦਾਸੀ ਜਾਵੇਗੀ ਸੁਲਤਾਨਾ ਬੇਗ਼ਮ – ਰਮਿੰਦਰ ਰਮੀ
ਤੂੰ ਖੋਈ ਖੋਈ ਕਿਉਂ ਰਹਿੰਦੀ ਏ ਹਰਦਮ
ਉਦਾਸੀ ਦਾ ਚੋਲਾ ਕਿਉਂ ਪਾ ਰੱਖਿਆ ਹੈ
ਇਸ ਚੋਲੇ ਵਿੱਚੋਂ ਬਾਹਰ ਤੇ ਆ ਤੂੰ
ਤੇਰੀ ਉਦਾਸੀ ਜਾਵੇਗੀ
ਦੋ ਘੜੀ ਪਰਿਵਾਰ ਵਿੱਚ ਬੈਠਿਆ ਕਰ
ਮਿਲ ਬੈਠ ਕੇ ਖਾਣਾ ਖਾਇਆ ਕਰ
ਦਿੱਲ ਦੀਆਂ ਗੱਲਾਂ ਕਰਿਆ ਕਰ
ਤੇਰੀ ਉਦਾਸੀ ਜਾਵੇਗੀ
ਬੈਕ ਯਾਰਡ ਵਿੱਚ ਫੇਰਾ ਮਾਰ ਤੇ ਸਹੀ
ਫ਼ੁੱਲਾਂ ਬੂਟਿਆਂ ਸੰਗ ਮਨ ਪਰਚਾਇਆ ਕਰ
ਤਾਜ਼ਾ ਮਿੱਠੀ ਸੁਗੰਧੀ ਮਹਿਸੂਸ ਤੇ ਕਰ ਤੂੰ
ਤੇਰੀ ਉਦਾਸੀ ਜਾਵੇਗੀ
ਥੋੜਾ ਵਟਸਆਪ ਫ਼ੇਸਬੁੱਕ ਤੇ ਫੇਰਾ ਮਾਰ ਤੇ ਸਹੀ
ਨਿੱਤ ਕੀ ਕੁਝ ਐਥੇ ਵਾਪਰ ਰਿਹਾ
ਆਪੇ ਵਿੱਚੋਂ ਬਾਹਰ ਨਿਕਲ ਕੇ ਦੇਖ ਤੇ ਸਹੀ
ਤੇਰੀ ਉਦਾਸੀ ਜਾਵੇਗੀ
ਆਪਣੇ ਦੁੱਖ ਦਰਦ ਦੋਸਤਾਂ ਸੰਗ
ਸਾਂਝੇ ਕਰਿਆ ਕਰ ,
ਮਨ ਹਲਕਾ ਹੋ ਜਾਏਗਾ
ਤੇਰੀ ਉਦਾਸੀ ਜਾਏਗੀ
ਨਿੱਤ ਗੁਰਬਾਣੀ ਪੜ੍ਹਿਆ ਕਰ ਤੂੰ
ਇਹ ਤੁੱਕ ਪੱਲੇ ਬੰਨ ਲੈ ਸਦਾ ਲਈ
“ ਜੋ ਆਇਆ ਸੋ ਚਲਸੀ
ਸਭੁ ਕੋਈ ਆਈ ਵਾਰੀਐ “
ਤੇਰੀ ਉਦਾਸੀ ਜਾਵੇਗੀ
ਤੇਰੀ ਉਦਾਸੀ ਜਾਵੇਗੀ ॥