ਵਰਲਡ ਪੰਜਾਬੀ ਕਾਨਫ਼ਰੰਸ ਦੇ ਦਫ਼ਤਰ ਦਾ 29 ਮਈ ਦਿਨ ਐਤਵਾਰ ਨੂੰ ਅਮਰ ਸਿੰਘ ਭੁੱਲਰ ਕਰਨਗੇ ਉਦਘਾਟਨ – ਅਜੈਬ ਸਿੰਘ ਚੱਠਾ
ਚੰਡੀਗੜ੍ਹ (ਸੁਰ ਸਾਂਝ ਬਿਊਰੋ), 29 ਮਈ:
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਰਮਿੰਦਰ ਰਮੀ ਨੇ ਸੁਰ ਸਾਂਝ ਡਾਟ ਕਾਮ ਨਾਲ਼ ਇਹ ਖ਼ਬਰ ਸਾਂਝੀ ਕਰਦਿਆਂ ਖੁਲਾਸਾ ਕੀਤਾ ਕਿ ਜਗਤ ਪੰਜਾਬੀ ਸਭਾ ਵੱਲੋਂ 24, 25 ਤੇ 26 ਜੂਨ ਨੂੰ ਅੱਠਵੀਂ ਵਰਲਡ ਪੰਜਾਬੀ ਕਾਨਫ਼ਰੰਸ ਕਰਾਈ ਜਾਏਗੀ ਅਤੇ ਇਸ ਕਾਨਫ਼ਰੰਸ ਦੇ ਦਫ਼ਤਰ ਦਾ ਉਦਘਾਟਨ ਅਮਰ ਸਿੰਘ ਭੁੱਲਰ ਮਾਲਕ ਹਮਦਰਦ ਮੀਡੀਆ ਗਰੁੱਪ 29 ਮਈ 2022 ਨੂੰ ਕਰਨਗੇ। ਇਸ ਮੌਕੇ ਜਗਤ ਪੰਜਾਬੀ ਸਭਾ ਤੇ ਪੱਬਪਾ ਦੇ ਸਮੂਹ ਮੈਂਬਰ ਹਾਜ਼ਿਰ ਹੋਣਗੇ ਤੇ ਕਈ ਰਾਜਨੀਤਕ ਸ਼ਖਸੀਅਤਾਂ ਨੂੰ ਵੀ ਇਸ ਉਦਘਾਟਨ ਸਮਾਰੋਹ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਉਦਘਾਟਨ ਮੌਕੇ ਤੇ ਕਾਨਫ਼ਰੰਸ ਸੰਬੰਧੀ ਵਿਚਾਰਾਂ ਹੋਣਗੀਆਂ। ਇਸ ਕਾਨਫਰੰਸ ਸਬੰਧੀ ਹੋਰ ਜਾਣਕਾਰੀ ਲਈ ਸੰਤੋਖ ਸਿੰਘ ਸੰਧੂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਨ੍ਹਾਂ ਦਾ ਸੰਪਰਕ ਨੰਬਰ :- 4165877000 ਹੈ।
ਸਵਾਗਤ ਕਰਤਾ – ਰਮਿੰਦਰ ਰਮੀ, ਅਜੈਬ ਸਿੰਘ ਚੱਠਾ ਚੇਅਰਮੈਨ ਪੱਬਪਾ, ਜਗਤ ਪੰਜਾਬੀ ਸਭਾ ਤੇ ਵਰਲਡ ਪੰਜਾਬੀ ਕਾਨਫ਼ਰੰਸ।