www.sursaanjh.com > News > ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਯਾਦਗਾਰੀ ਪੈੜਾਂ ਛੱਡਦੀ ਹੋਈ ਸਮਾਪਤ – ਡਾ. ਅਜੈਬ ਸਿੰਘ ਚੱਠਾ

ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਯਾਦਗਾਰੀ ਪੈੜਾਂ ਛੱਡਦੀ ਹੋਈ ਸਮਾਪਤ – ਡਾ. ਅਜੈਬ ਸਿੰਘ ਚੱਠਾ

ਅੱਠਵੀਂ  ਵਰਲਡ ਪੰਜਾਬੀ ਕਾਨਫਰੰਸ ਯਾਦਗਾਰੀ ਪੈੜਾਂ ਛੱਡਦੀ ਹੋਈ ਸਮਾਪਤ – ਡਾ. ਅਜੈਬ ਸਿੰਘ ਚੱਠਾ
ਚੰਡੀਗੜ੍ਹ (ਸੁਰ ਸਾਂਝ ਬਿਊਰੋ-ਰਮਿੰਦਰ ਰਮੀ), 30 ਜੂਨ
ਬ੍ਰੈਂਪਟਨ ਵਿੱਚ ਸੇਂਚੁਰੀ ਗਾਰਡਨ ਰੀਕ੍ਰੇਸ਼ਨ ਸੈਂਟਰ ਵਿੱਚ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਪੂਰੇ ਜਾਹੋ-ਜਲਾਲ ਨਾਲ ਅਰੰਭ ਹੋਈ । ਸ. ਸਰਦੂਲ ਸਿੰਘ ਥਿਆੜਾ ਨੇ ਸ਼ਰੂਆਤ ਕਰਦੇ ਹੋਏ ਪਹਿਲਾਂ ਹੋਈਆ ਕਾਨਫਰੰਸਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਵਜੋਂ ਸਰਦਾਰ ਚਰਨਜੀਤ ਸਿੰਘ ਬਾਠ ਨੇ ਸ਼ਮਾ ਰੌਸ਼ਨ ਕੀਤੀ ਅਤੇ ਨਾਲ ਹੀ ਕੁਲਵਿੰਦਰ ਸਿੰਘ ਥਿਆੜਾ ਸਾਬਕਾ ਏ.ਆਈ.ਜੀ ਪ੍ਰੋ. ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਤਰਲੋਚਨ ਸਿੰਘ ਅਟਵਾਲ ਤੇ ਜੱਸ ਸਿੰਘ ਆਕਾਲ ਸਟੀਲ ਨੇ ਕੀਤਾ। ਸਵਾਗਤੀ ਸ਼ਬਦ ਸਰਦਾਰ ਤਰਲੋਚਨ ਸਿੰਘ ਅਟਵਾਲ ਵੱਲੋ ਕਹੇ ਗਏ। ਸਰਦਾਰ ਦਲਬੀਰ ਸਿੰਘ ਕਥੂਰੀਆ ਪ੍ਰਧਾਨ ਜਗਤ ਪੰਜਾਬੀ ਸਭਾ ਨੇ ਕਾਂਨਫਰੰਸ ਬਾਰੇ ਗੱਲ ਕੀਤੀ। ਇਸ ਮੌਕੇ ਸੋਨੀਆ ਸਿੱਧੂ, ਮਨਿੰਦਰ ਸਿੱਧੂ ਐਮ ਪੀ ਨੇ ਵੀ ਸੰਬੋਧਨ ਕੀਤਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੰਦੇਸ਼ ਸਾਂਝਾ ਕੀਤਾ। ਕੁਲਵਿੰਦਰ ਸਿੰਘ ਥਿਆੜਾ ਨੇ ਸਮਾਗਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਰਬਜੀਤ ਸਿੰਘ ਵਿਰਕ, ਗੁਰਸ਼ਰਨ  ਕੌਰ ਦਿਓਲ ਨੇ ਵੀ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਚਰਨਜੀਤ ਸਿੰਘ ਬਾਠ ਯੂ ਐਸ ਏ ਨੇ ਪੰਜਾਬੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਮੇਸ਼ਾਂ ਵਾਂਗ ਸਹਿਯੋਗ ਦਿੰਦੇ  ਰਹਿਣ ਦਾ ਵਾਅਦਾ ਕੀਤਾ। ਇਸ ਤੋਂ ਬਾਦ ਡਾਕਟਰ ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਵੱਲੋਂ 2009 ਤੋਂ ਸਹਿਯੋਗ ਕਰਨ ਵਾਲੇ ਮੈਬਰਾਂ ਦਾ ਸਨਮਾਨ ਕੀਤਾ ਗਿਆ। ਡਾਕਟਰ ਅਜੈਬ ਸਿੰਘ ਚੱਠਾ ਨੂੰ ਸ਼ੇਰ-ਏ-ਪੰਜਾਬ  ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਗਜੀਤ ਸਿੰਘ ਧੂਰੀ ਨੇ ਡਾਕਟਰ ਅਜੈਬ ਸਿੰਘ ਚੱਠਾ ਨੂੰ ਗੁਰਮੁਖੀ ਦਾ ਪੁੱਤਰ  ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਦੇ ਜੀਵਨ ਤੇ ਡਾਕੂਮੈਂਟਰੀ ਪੇਸ਼ ਕੀਤੀ ਅਤੇ ਉਨ੍ਹਾਂ ਨੂੰ ਪਦਮ ਸ਼੍ਰੀ ਭਾਈ ਵੀਰ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਰਵਿੰਦਰ ਢਿੱਲੋਂ ਨੂੰ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਇਤਿਹਾਸ ਪੁਸਤਕ ਲਈ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਪੁਸਤਕ ਬਾਰੇ ਡਾਕੂਮੈਂਟਰੀ ਪੇਸ਼ ਕੀਤੀ ਗਈ।
ਅਕਦਮਿਕ ਸੈਸ਼ਨ ਦੀ ਸ਼ਰੂਆਤ ਅਜੈਬ ਸਿੰਘ ਚੱਠਾ ਨੇ ਸਿੱਖਿਆ ਦਾ ਉਦੇਸ਼ ਵਿਸ਼ੇ ਤੇ ਵੱਖ ਵੱਖ ਬੁੱਧੀਜੀਵੀਆਂ, ਜਿਨ੍ਹਾਂ ਵਿੱਚ ਜਗਜੀਤ ਸਿੰਘ ਧੂਰੀ, ਡਾਕਟਰ ਕਮਲਪ੍ਰੀਤ ਕੌਰ ਸੰਧੂ ਪ੍ਰਿੰਸੀਪਲ,  ਡਾਕਟਰ ਸੁਖਜੀਤ ਕੌਰ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਨੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਆਪਣੇ ਵਿਚਾਰ ਪੇਸ਼ ਕੀਤੇ।ਡਾਕਟਰ ਦਲਜੀਤ ਸਿੰਘ ਨੇ ਆਪਣੀ ਵਿਸ਼ੇਸ਼ ਟਿੱਪਣੀ ਕਰਦੇ ਸਿੱਖਿਆ ਦੇ ਮਹੱਤਵ ਅਤੇ ਕਮੀਆ ਲਈ ਯਤਨ ਕਰਨ ਦੀ ਗੱਲ ਕੀਤੀ। ਅਗਲੇ  ਸੈਸ਼ਨ ਦਾ ਆਰੰਭ ਅਰਵਿੰਦਰ ਢਿੱਲੋਂ ਨੇ ਕਰਦੇ ਹੋਏ ਭਾਸ਼ਾ ਦੀ ਅਮੀਰ ਵਿਰਾਸਤ ਦੀ ਸਥਿਤੀ ਦੀ ਗੱਲ ਅਤੀਤ ਦੇ ਹਵਾਲੇ ਨਾਲ ਕੀਤੀ। ਇਸ ਸੈਸ਼ਨ ਵਿੱਚ ਸ਼ਾਮਲ ਵਿਦਵਾਨਾਂ ਵਿੱਚ ਪ੍ਰੋ ਪਰਵੀਨ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾਕਟਰ ,ਜਸਵਿੰਦਰ ਕੌਰ ਮਾਂਗਟ, ਵਿਵੇਕ ਜੋਤ ਬਰਾੜ, ਪਿਸ਼ੌਰਾ ਸਿੰਘ ਢਿਲੋਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਦਾ ਦਿਨ ਇਕ ਯਾਦਗਾਰੀ ਦਿਨ ਹੋ ਨਿਬੜਿਆ। ਭਾਸ਼ਾ ਬਾਰੇ ਪਰਵੀਨ ਕੁਮਾਰ ਅਤੇ ਪਿਸ਼ੌਰਾ ਸਿੰਘ ਢਿਲੋਂ ਨੇ ਮੁੱਲਵਾਨ ਜਾਣਕਾਰੀ ਸਾਂਝੀ ਕੀਤੀ। ਤਿੰਨ ਦਿਨ ਤੱਕ ਚੱਲਣ ਵਾਲੀ ਕਾਨਫਰੰਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਬੁੱਧੀਜੀਵੀਆਂ ਵੱਲੋ ਵਿਚਾਰ ਪੇਸ਼ ਕੀਤੇ ਗਏ।
ਦੂਜੇ ਦਿਨ ਦੀ ਸ਼ੁਰੂਆਤ ਸੰਤੋਖ ਸਿੰਘ ਸੰਧੂ ਨੇ ਕੀਤੀ ਅਤੇ ਪਹਿਲੇ ਸੈਸ਼ਨ ਵਿੱਚ ਕੁਲਵਿੰਦਰ ਸਿੰਘ ਥਿਆੜਾ ਏ ਆਈ ਜੀ ਨੇ ਚੇਅਰਪਰਸਨ ਅਤੇ ਡਾਕਟਰ ਸਤਿੰਦਰਜੀਤ ਕੌਰ ਬੁੱਟਰ, ਜਸਵਿੰਦਰ ਕੌਰ ਜੱਸੀ, ਕੁਲਵਿੰਦਰ ਸਿੰਘ ਥਿਆੜਾ ਨੇ ਯਤਨ ਸਿੰਘ ਚੱਠਾ ਅਤੇ ਕਰਨ ਅਜਾਇਬ ਸਿੰਘ ਸੰਘਾ ਨੇ ਮੰਚ ਦੀ ਕਾਰਵਾਈ ਚਲਾਈ। ਇਸ ਮੌਕੇ ਕਾਇਦਾ-ਏ-ਨੂਰ ਤੇ ਡਾਕੂਮੈਂਟਰੀ ਦਿਖਾਈ ਗਈ। ਕਾਇਦੇ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਕੁਲਵਿੰਦਰ ਸਿੰਘ ਥਿਆੜਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਦੂਜੇ ਸੈਸ਼ਨ ਵਿੱਚ ਡਾਕਟਰ ਪਰਮਿੰਦਰ ਕੌਰ ਪੰਜਾਬੀ ਯੂਨੀਵਰਿਟੀ ਪਟਿਆਲਾ ਚੇਅਰਪਰਸਨ ਵਜੋਂ ਅਤੇ ਬੁਲਾਰੇ ਨਵਨੀਤ ਕੌਰ,ਬਬਨੀਤ ਕੌਰ ਨੇ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਤੇ ਸੰਭਾਵਨਾਵਾਂ ਤੇ ਗੱਲ ਕੀਤੀ। ਕੁਲਵਿੰਦਰ ਕੌਰ ਕੋਮਲ ਨੇ ਸਾਰਥਕ ਕਦਮ ਚੁੱਕੇ ਜਾਣ ਦੀ ਗੱਲ ਕੀਤੀ। ਡਾਕਟਰ ਸੱਤਪਾਲ ਕੌਰ ਨੇ ਦਿੱਲੀ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਤੇ ਗੱਲ ਕੀਤੀ। ਆਖਰੀ ਸੈਸ਼ਨ ਵਿੱਚ ਤਾਹਿਰ ਅਸਲਮ ਗੋਰਾਂ ਨੇ ਮੰਚ ਸੰਚਾਲਨ ਕੀਤਾ ਅਤੇ ਅਮਰ ਸਿੰਘ ਭੁੱਲਰ ਨੇ ਚੇਅਰਪਰਸਨ ਦੀ  ਜ਼ਿੰਮੇਵਾਰੀ ਨਿਭਾਈ। ਹਲੀਮਾ ਜੀ ਟੈਗ ਟੀ ਵੀ ਨੇ ਔਰਤਾਂ ਦੀ ਗੱਲ ਮੀਡੀਆ ਦੇ ਹਵਾਲੇ ਨਾਲ ਕੀਤੀ।
ਤੀਜੇ ਦਿਨ ਦੀ ਸ਼ੁਰੂਆਤ ਵਿਚ ਵਿਸ਼ਵ ਪੰਜਾਬੀ ਕਾਨਫਰੰਸਾਂ ਤੇ ਡਾਕੂਮੈਂਟਰੀ ਦਿਖਾ ਕੇ  ਕੀਤੀ ਗਈ। ਵਿਸ਼ਵ ਪੰਜਾਬੀ ਕਾਨਫ਼ਰੰਸਾਂ  ਦਾ ਇਤਹਾਸ ਪੁਸਤਕ, ਜਿਸ ਵਿੱਚ ਚੇਅਰਪਰਸਨ ਵੱਜੋ ਹਕੂਮਤ ਸਿੰਘ ਮੱਲੀ ਸ਼ਾਮਲ ਹੋਏ ਤੇ ਪਿਆਰਾ ਸਿੰਘ ਕੁੱਦੋਵਾਲ ਨੇ ਪੁਸਤਕ ਤੇ ਵਿਸਥਾਰ ਵਿੱਚ ਗੱਲ ਕੀਤੀ ਅਤੇ ਕਿਹਾ ਕਿ ਇਹ ਪੁਸਤਕ ਬਹੁਤ ਅਣਮੋਲ ਹੈ  ਅਤੇ ਹਮੇਸ਼ਾਂ ਇਕ ਹਵਾਲਾ ਪੁਸਤਕ ਵੱਜੋਂ ਜਾਣੀ ਜਾਵੇਗੀ। ਪਿਸ਼ੌਰਾ ਸਿੰਘ ਢਿਲੋਂ ਨੇ ਕਿਹਾ ਕਿ ਇਸ ਪੁਸਤਕ ਨੂੰ ਸੰਪਾਦਿਤ ਕਰਨਾ ਇਕ ਇਤਿਹਾਸਿਕ  ਕਾਰਜ ਹੈ। ਡਾਕਟਰ ਦਲਜੀਤ ਸਿੰਘ ਫਾਰਮਰ ਵਾਈਸ ਚਾਂਸਲਰ ਨੇ ਕਿਹਾ ਅਰਵਿੰਦਰ ਢਿੱਲੋਂ ਨੇ ਇਹ ਪੁਸਤਕ ਲਿਖ ਕੇ ਇਤਿਹਾਸ ਸਿਰਜ ਦਿੱਤਾ ਹੈ। ਇਸ ਮੌਕੇ ਤੇ ਪੁਸਤਕਾਂ ਲੋਕ ਅਰਪਣ ਕਰਨ ਦੀ ਰਸਮ ਤਰਲੋਚਨ ਸਿੰਘ ਅਟਵਾਲ, ਦਲਬੀਰ ਸਿੰਘ ਕਥੂਰੀਆ, ਅਜੈਬ ਸਿੰਘ ਚੱਠਾ, ਡਾਕਟਰ  ਦਲਜੀਤ ਸਿੰਘ ਵੱਲੋ ਕੀਤੀਆਂ ਗਈਆਂ।
ਸਮਾਪਤੀ ਸਮਾਰੋਹ ਵਿੱਚ ਡਾਕਟਰ ਦਲਜੀਤ ਸਿੰਘ ਸਰਪ੍ਰਸਤ, ਡਾਕਟਰ ਅਜੈਬ ਸਿੰਘ ਚੱਠਾ ਚੇਅਰਮੈਨ, ਚਰਨਜੀਤ ਸਿੰਘ ਬਾਠ, ਤਰਲੋਚਨ ਸਿੰਘ ਅਟਵਾਲ ਪ੍ਰਧਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਸ਼ਾਮਲ ਹੋਏ। ਗੁਰਪ੍ਰੀਤ ਕੌਰ ਨੇ ਕਾਨਫ਼ਰੰਸ ਦੀ ਰਿਪੋਰਟ ਪੇਸ਼ ਕੀਤੀ। ਅਜੈਬ ਸਿੰਘ ਚੱਠਾ ਨੇ ਸਿੱਖਿਆ ਦੀ ਗੁਣਵੱਤਾ ਤੇ ਗੱਲ ਕੀਤੀ ਤੇ ਕਾਇਦਾ-ਏ-ਨੂਰ ਇੱਕੀਵੀਂ ਸਦੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਆਉਣ ਵਾਲੇ ਸਮੇਂ ਵਿਚ ਵਿਸ਼ਵ ਪੰਜਾਬੀ ਕਾਨਫਰੰਸ ਜਾਰੀ ਰੱਖਣ ਦਾ ਵਾਅਦਾ ਕੀਤਾ। ਤਰਲੋਚਨ ਸਿੰਘ ਅਟਵਾਲ ਨੇ ਹਰ ਤਰਾਂ ਦੇ ਸਹਿਯੋਗ ਕਰਨ ਦੀ ਗੱਲ ਦੋਹਰਾਈ। ਇਸ ਮੌਕੇ ਅਜੈਬ ਸਿੰਘ ਚੱਠਾ ਨੂੰ ਮਹਰਾਜਾ ਰਣਜੀਤ ਸਿੰਘ ਐਵਾਰਡ, ਡਾਕਟਰ ਦਲਜੀਤ ਸਿੰਘ ਨੂੰ ਭਾਈ ਵੀਰ ਸਿੰਘ ਐਵਾਰਡ, ਅਤੇ ਅਰਵਿੰਦਰ ਢਿੱਲੋਂ ਨੂੰ ਪੰਜਾਬ ਦਾ ਗੌਰਵ ਐਵਾਰਡਾਂ ਨਾਲ਼  ਸਨਮਾਨਿਤ ਕੀਤਾ ਗਿਆ। ਡਾਕਟਰ ਦਲਜੀਤ ਸਿੰਘ ਵੱਲੋ ਸ਼ਾਨਦਾਰ ਸਮਾਗਮ ਲਈ ਮੁਬਾਰਕਬਾਦ ਦਿੱਤੀ ਗਈ ਨਾਲ ਹੀ ਕਿਹਾ ਕਿ ਕਾਂਨਫਰੰਸ ਦੀ ਸਫਲਤਾ ਲਈ ਸਾਰੀ ਟੀਮ ਦੀ ਹਿੰਮਤ ਹੈ। ਉਹਨਾਂ ਆਪਣੇ ਤਜਰਬੇ ਸਾਂਝੇ ਕੀਤੇ। ਦਲਬੀਰ ਸਿੰਘ ਕਥੂਰੀਆ ਨੇ ਧੰਨਵਾਦੀ ਸ਼ਬਦ ਕਹੇ। ਕਾਨਫ਼ਰੰਸ ਦੇ ਤੀਸਰੇ ਦਿਨ ਆਖੀਰ ਵਿੱਚ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸਦੇ ਹੋਸਟ ਪਿਆਰਾ ਸਿੰਘ ਕੁੱਦੋਵਾਲ ਤੇ ਟੈਗ ਟੀ ਵੀ ਦੀ ਮਾਲਿਕ ਹਲੀਮੀ ਸਾਦੀਆ ਜੀ ਸਨ। ਇਹਨਾਂ ਦੀ ਹੋਸਟਿੰਗ ਕਾਬਿਲੇ ਤਾਰੀਫ਼ ਸੀ। ਇਸ ਕਵੀ ਦਰਬਾਰ ਵਿੱਚ ਭੁਪਿੰਦਰ ਸਿੰਘ ਵਾਲੀਆ, ਪਿਆਰਾ ਸਿੰਘ ਕੁੱਦੋਵਾਲ, ਹਲੀਮਾਂ ਸਾਦੀਆ, ਤਾਹਿਰ ਅਸਲਮ ਗੋਰਾ, ਡਾ : ਗਿਆਨ ਸਿੰਘ ਘਈ, ਡਾ : ਸਤਿੰਦਰ ਕੌਰ ਬੁੱਟਰ, ਪ੍ਰੋ : ਆਸ਼ਿਕ ਰਹੇਲ, ਮਕਸੂਦ ਚੌਧਰੀ, ਬਲਵਿੰਦਰ ਕੌਰ, ਰਣਜੀਤ ਕੌਰ, ਪਿਸ਼ੌਰਾ ਸਿੰਘ, ਮਲਵਿੰਦਰ ਕੌਰ, ਸੋਹਨ ਸਿੰਘ ਹੰਸਪਾਲ, ਦੀਪ ਕੁਲਦੀਪ ਕੌਰ, ਡਾ : ਸੁੱਖਪਾਲ ਕੌਰ, ਸੁੰਦਰਪਾਲ ਰਾਜਾਸਾਂਸੀ, ਡਾ : ਕਮਲਪ੍ਰੀਤ ਕੌਰ ਸੰਧੂ, ਉਜ਼ਮਾ ਮਹਿਮੂਦ ਤੇ ਹੋਰ ਬਹੁਤ ਨਾਮਵਰ ਕਵੀਆਂ ਨੇ ਇਸ ਕਵੀ ਦਰਬਾਰ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਕਟਰ ਰਮਣੀ ਬੱਤਰਾ, ਬਲਵਿੰਦਰ ਕੌਰ ਚੱਠਾ, ਰਮਿੰਦਰ ਵਾਲੀਆ, ਸੁੰਦਰਪਾਲ ਰਾਜਾਸਾਂਸੀ, ਕੁਲਵਿੰਦਰ ਕੌਰ ਕੋਮਲ ਚੇਅਰਪਰਸਨ ਸਪਰਿੰਗ ਡੇਲ ਪਬਲਿਕ ਸਕੂਲ, ਭੁਪਿੰਦਰ ਸਿੰਘ ਵਾਲੀਆ, ਗੁਰਿੰਦਰ ਵਾਲੀਆ, ਡਾਕਟਰ ਜਸਵਿੰਦਰ ਕੌਰ ਢਿੱਲੋਂ, ਸਰਬਜੀਤ ਕੌਰ ਘੁੰਮਣ, ਜਸਵਿੰਦਰ ਕੌਰ  ਜੱਸੀ, ਡਾਕਟਰ ਸੁਖਜੀਤ ਕੌਰ, ਡਾਕਟਰ ਸਤਿੰਦਰ ਕੌਰ ਬੁੱਟਰ, ਗਗਨ ਚੱਠਾ, ਕਰਨ ਅਜਾਇਬ ਸਿੰਘ ਸੰਘਾ, ਕੁਲਦੀਪ ਕੌਰ ਦੀਪ, ਬਲਵਿੰਦਰ ਕੌਰ, ਰੁਪਿੰਦਰ ਕੌਰ ਸੰਧੂ, ਤ੍ਰਿਪਤਾ ਸੋਢੀ, ਮੀਤਾ ਖੰਨਾ, ਪ੍ਰਭਦਿਆਲ ਸਿੰਘ ਖੰਨਾ, ਤੀਰਥ ਸਿੰਘ ਦਿਓਲ ਤੋਂ ਇਲਾਵਾ ਮੀਡੀਆ ਤੋਂ ਰਾਜਿੰਦਰ ਸਿੰਘ ਸੈਣੀ, ਪਰਵਾਸੀ ਹਮਦਰਦ ਮੀਡੀਆ ਤੋਂ ਮਨਪ੍ਰੀਤ ਕੌਰ, ਮਨਜਿੰਦਰ ਪ੍ਰੀਤ ਜਗਤ ਮੀਡੀਆ  ਤੋਂ ਹਾਜਰ ਹੋਏ। ਇੰਝ ਅੱਠਵੀਂ  ਵਰਲਡ ਪੰਜਾਬੀ ਕਾਨਫਰੰਸ ਯਾਦਗਾਰੀ ਪੈੜਾਂ ਛੱਡਦੀ ਹੋਈ ਸਮਾਪਤੀ ਵੱਲ ਵਧੀ।
ਰਮਿੰਦਰ ਰਮੀ ਸਲਾਹਕਾਰ
(ਵਰਲੱਡ ਪੰਜਾਬੀ ਕਾਨਫ਼ਰੰਸ)

Leave a Reply

Your email address will not be published. Required fields are marked *