ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ
ਹਾਜ਼ਰ ਕਵੀਆਂ ਵੱਲੋਂ ਪੜ੍ਹੀਆਂ ਗਈਆਂ ਆਜ਼ਾਦੀ ਬਾਰੇ ਕਵਿਤਾਵਾਂ
ਚੰਡੀਗੜ੍ਹ (ਸੁਰ ਸਾਂਝ ਬਿਊਰੋ), 28 ਅਗਸਤ;
ਅੱਜ ਕਲਾ ਭਵਨ ਚੰਡੀਗੜ੍ਹ ਵਿਖੇ ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਹੋਈ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਸੁਰਜੀਤ ਬੈਂਸ, ਜਸਪਾਲ ਸਿੰਘ ਦੇਸੂਵੀ ਅਤੇ ਸੇਵੀ ਰਾਇਤ ਸ਼ਾਮਲ ਹੋਏ। ਸਭ ਤੋਂ ਪਹਿਲਾਂ ਮਨਜੀਤ ਕੌਰ ਮੋਹਾਲੀ ਨੇ ਆਜ਼ਾਦੀ ਦਿਵਸ ਬਾਰੇ ਆਪਣੀ ਕਵਿਤਾ ਪੇਸ਼ ਕੀਤੀ। ਇਸ ਤੋਂ ਬਾਅਦ ਹਰਭਜਨ ਕੌਰ ਢਿਲੋਂ ਨੇ ਸਾਵਣ ਨਾਲ ਸਬੰਧਤ ਕੁਝ ਬੋਲੀਆਂ ਸੁਣਾਈਆਂ।
ਅਮਰਜੀਤ ਕੌਰ, ਮਲਕੀਤ ਬਸਰਾ, ਸਤਬੀਰ ਕੌਰ, ਰਜਿੰਦਰ ਸਿੰਘ ਧੀਮਾਨ, ਸਿਮਰਜੀਤ ਗਰੇਵਾਲ, ਨਰਿੰਦਰ ਕੌਰ, ਦਵਿੰਦਰ ਕੌਰ ਢਿਲੋਂ, ਮਨਜੀਤ ਕੌਰ ਜੰਡਾਲੀ, ਗੁਰਮੇਲ ਸਿੰਘ ਮੋਜੋਵਾਲ ਨੇ ਆਜ਼ਾਦੀ ਬਾਰੇ ਕਵਿਤਾਵਾਂ ਸੁਣਾਈਆਂ। ਡਾ: ਪਰਾਗਿਆ ਸ਼ਾਰਦਾ, ਪ੍ਰਿੰਸੀਪਲ ਬ੍ਰਿਜ ਭੂਸ਼ਨ, ਸੁਰਿੰਦਰ ਸਿੰਘ ਨੇ ਹਿੰਦੀ ਵਿਚ ਆਜ਼ਾਦੀ ਬਾਰੇ ਕਵਿਤਾਵਾਂ ਅਤੇ ਹੋਰ ਸਮਾਜਿਕ ਮੁੱਦਿਆਂ ਬਾਰੇ ਕਵਿਤਾਵਾਂ ਪੇਸ਼ ਕੀਤੀਆਂ। ਡਾ; ਸੁਨੀਤਾ ਰਾਣੀ, ਗੁਰਪ੍ਰੀਤ ਕੌਰ, ਲਾਭ ਸਿੰਘ ਲਹਿਲੀ, ਰੂਪ ਦਿਓਲ, ਸੁਸ਼ੀਲ ਸਿੰਘ ਸੋਢੀ, ਸੁਰਿੰਦਰ ਕੁਮਾਰ, ਪੰਨਾ ਲਾਲ ਮੁਸਤਫਾਬਾਦੀ, ਪਾਲ ਅਜਨਬੀ, ਬਹਾਦਰ ਸਿੰਘ ਗੋਸਲ, ਧਿਆਨ ਸਿੰਘ ਕਾਹਲੋਂ, ਕੁਲਵਿੰਦਰ ਸਿੰਘ, ਜਸਪਿੰਦਰ ਕੌਰ ਮਾਨ ਨੇ ਵੀ ਸਮਾਜ ਬਾਰੇ ਕਵਿਤਾਵਾਂ ਰਾਹੀ ਚਿੰਤਾ ਜ਼ਾਹਰ ਕੀਤੀ।
ਮੋਗਾ ਤੋਂ ਕਮਲਜੀਤ ਧਾਲੀਵਾਲ ਅਤੇ ਨਰਿੰਦਰ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਛੋਟੀ ਬੱਚੀ ਸਾਹਿਬਾ ਨੂਰ ਨੇ ਹੀਰ ਦੇ ਕੁਝ ਬੰਦ ਸੁਣਾ ਕੇ ਵਾਹ ਵਾਹ ਖੱਟੀ। ਇਸ ਮੌਕੇ ਕੰਵਲ ਨੈਨ ਸਿੰਘ, ਹਰਜੀਤ ਸਿੰਘ, ਬਲਜਿੰਦਰ ਸਿੰਘ, ਜੋਗਿੰਦਰ ਸਿੰਘ ਜੱਗਾ, ਸੁਰਜੀਤ ਸੁਮਨ, ਜਗਦੀਪ ਸਿੱਧੂ, ਸੋਨਦੀਪ ਸਿੰਘ, ਲੱਕੀ, ਅਸ਼ਵਨੀ ਸਚਦੇਵਾ, ਰੀਟਾ ਸਚਦੇਵਾ, ਪੁਸ਼ਪਾ ਸਚਦੇਵਾ, ਨੀਰਜ ਪਾਂਡੇ, ਸੁਰਿੰਦਰ ਸਿੰਘ ਹਾਜ਼ਰ ਸਨ। ਸਟੇਜ ਨੂੰ ਗੁਰਦਰਸ਼ਨ ਸਿੰਘ ਮਾਵੀ ਨੇ ਬੜੇ ਸੁਚੱਜੇ ਢੰਗ ਨਾਲ਼ ਚਲਾਇਆ। ਅਖੀਰ ਵਿਚ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਨੇ ਸਭ ਦਾ ਧੰਨਵਾਦ ਕੀਤਾ।