ਪੀਸ ਆਨ ਅਰਥ ਸੰਸਥਾ ਵੱਲੋਂ 14ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ 21 ਤੇ 22 ਅਕਤੂਬਰ 2022 ਨੂੰ ਮਿਸੀਸਾਗਾ ਵਿਖੇ ਹੋਏਗੀ
ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ):
ਪੀਸ ਆਨ ਅਰਥ ਸੰਸਥਾ ਦੇ ਮੀਡੀਆ ਡਾਇਰੈਕਟਰ ਰਮਿੰਦਰ ਵਾਲੀਆ ਵੱਲੋਂ ਦੱਸਿਆ ਗਿਆ ਕਿ ਇਸ ਸੰਸਥਾ ਵੱਲੋਂ 14ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ 21 ਤੇ 22 ਅਕਤੂਬਰ 2022 ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਬਾਦ ਦੁਪਿਹਰ 3 ਵਜੇ ਮਿਸੀਸਾਗਾ ਵਿਖੇ ਸਤੀਕਾਰ ਬੈਂਕੁਟ ਹਾਲ ਵਿਖੇ ਕਰਾਈ ਜਾ ਰਹੀ ਹੈ। ਇਸ ਕਾਨਫ਼ਰੰਸ ਦਾ ਵਿਸ਼ਾ ਵਿਸ਼ਵ ਵਿੱਚ ਭੁੱਖਮਰੀ, ਬੇਲੋੜੀ ਜੰਗ, ਘਰੇਲੂ ਝਗੜੇ, ਗਰੀਬ ਵੱਲ ਵਿਤਕਰਾ ਹੋਣਗੇ। ਇਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਵਿਦਵਾਨ ਪਹੁੰਚ ਰਹੇ ਹਨ ਜੋ ਇਹਨਾਂ ਵਿਸ਼ਿਆਂ ਉੱਪਰ ਆਪਣੇ ਖੋਜ ਪੱਤਰ ਪੜ੍ਹਣਗੇ।
ਇਸ ਕਾਨਫ਼ਰੰਸ ਵਿੱਚ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ। ਇਸ ਮੌਕੇ ਤੇ ਮਹਾਨ ਸ਼ਖ਼ਸੀਅਤ ਡਾ: ਸੋਲਮਨ ਨਾਜ਼ ਦੇ ਜੀਵਨ ਉੱਪਰ ਲਿਖੀ ਕਿਤਾਬ ਵੀ ਰੀਲੀਜ਼ ਹੋਵੇਗੀ। ਡਾ : ਸੋਲਮਨ ਨਾਜ਼ ਨੇ ਰਮਿੰਦਰ ਵਾਲੀਆ ਨੂੰ ਇਸ ਕਾਨਫ਼ਰੰਸ ਦੀ ਮੀਡੀਆ ਡਾਇਰੈਕਟਰ ਨਾਮਜ਼ਦ ਕੀਤਾ ਹੈ। ਇਹ ਸਾਰੀ ਜਾਣਕਾਰੀ ਪੀਸ ਆਨ ਅਰਥ ਦੇ ਪ੍ਰਧਾਨ ਡਾ : ਸੋਲਮਨ ਨਾਜ਼ ਨੇ ਰਮਿੰਦਰ ਵਾਲੀਆ ਨਾਲ ਸਾਂਝੀ ਕੀਤੀ।
ਰਮਿੰਦਰ ਵਾਲੀਆ ਮੀਡੀਆ ਡਾਇਰੈਕਟਰ, ਪੀਸ ਆਨ ਅਰਥ ਸੰਸਥਾ।