www.sursaanjh.com > News > ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿਖੇ ਰੈਡ ਰਿਬਨ ਕਲੱਬ ਤੇ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ

ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿਖੇ ਰੈਡ ਰਿਬਨ ਕਲੱਬ ਤੇ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ

ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿਖੇ ਰੈਡ ਰਿਬਨ ਕਲੱਬ ਤੇ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ

ਬੋੜਾਵਾਲ਼ ਕਾਲਜ (ਸੁਰ ਸਾਂਝ ਬਿਊਰੋ), 28 ਸਤੰਬਰ:

ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿਖੇ  ਇਤਿਹਾਸ ਵਿਭਾਗ ਐਨ ਐਸ ਐਸ, ਰੈਡ ਰਿਬਨ ਕਲੱਬ ਤੇ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਅ.ਪ੍ਰੋ ਗੁਰਵਿੰਦਰ ਸਿੰਘ, ਅ.ਪ੍ਰੋ ਸਮਨਦੀਪ ਕੌਰ ਤੇ ਅ ਪ੍ਰੋ ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਕਵਿਤਾ- ਉਚਾਰਣ, ਭਾਸ਼ਣ, ਦੇਸ਼ ਭਗਤੀ ਗੀਤ ਤੇ ਕਵਿਤਾਵਾਂ ਰਾਹੀਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ-ਸੁਮਨ ਭੇਂਟ ਕੀਤੇ। ਵਿਦਿਆਰਥੀਆਂ ਦਾ ਭਗਤ ਸਿੰਘ ਦੇ ਜੀਵਨ ਸਬੰਧੀ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਬੀਏ ਭਾਗ ਦੂਜਾ ਦੀਆਂ ਵਿਦਿਆਰਥਣਾਂ ਸੋਨੀਆ, ਕਰਮਜੀਤ ਕੌਰ ਤੇ ਵੀਰਪਾਲ ਕੌਰ ਨੇ ਪਹਿਲਾ, ਬੀਏ ਭਾਗ ਪਹਿਲਾ ਦੀ ਟੀਮ ਸੁਖਪ੍ਰੀਤ, ਲਵਪ੍ਰੀਤ ਤੇ ਭਗਤ ਸਿੰਘ ਨੇ ਦੂਜਾ ਅਤੇ ਟੀਮ ਰੁਪਿੰਦਰ ਕੌਰ, ਲਵਪ੍ਰੀਤ ਕੌਰ ਤੇ ਅੰਜੂ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ।

ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਦੁਆਰਾ  ਸ਼ਹੀਦ ਭਗਤ ਸਿੰਘ ਜੀ ਦੇ ਜੀਵਨ, ਸ਼ਖ਼ਸੀਅਤ, ਵਿਚਾਰਧਾਰਾ ਅਤੇ ਆਜ਼ਾਦੀ ਲਈ ਕੀਤੇ ਸ਼ੰਘਰਸ਼ ਆਪਣੀਆਂ ਰਚਨਾਵਾਂ ਦੁਆਰਾ ਪੇਸ਼ ਕੀਤਾ। ਕਵਿਤਾ ਉਚਾਰਨ ਵਿੱਚ ਸਿਮਰਨਜੀਤ ਕੌਰ, ਅਮਿ੍ੰਤ ਸਿੰਘ ,ਅਭੀਸੇ਼ਕ ਜਿੰਦਲ, ਸੋਨੀਆ ਸ਼ਰਮਾ ਤੇ ਜਸਵਿੰਦਰ ਸਿੰਘ ਨੇ ਭਾਗ ਲਿਆ। ਪ੍ਰਦੀਪ ਸਿੰਘ, ਬਲਕਾਰ ਸਿੰਘ ਤੇ ਪ੍ਰਭਦੀਪ ਸਿੰਘ ਨੇ ਦੇਸ਼ ਭਗਤੀ ਗੀਤ ਪੇਸ਼ ਕੀਤੀ। ਵਾਹਿਗੁਰੂ ਸਿੰਘ ਤੇ ਸਤਿਨਾਮ ਸਿੰਘ ਨੇ ਕਵਿਸ਼ਰੀ ਪੇਸ਼ ਕੀਤੀ। ਇਸ ਮੌਕੇ ਕਾਲਜ  ਪਿ੍ੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਅਜੋਕੇ ਸਮਿਆਂ ਵਿੱਚ ਭਗਤ ਸਿੰਘ ਦੀ ਸੋਚ ਨੂੰ ਅਪਣਾਉਣ ਦੀ ਖ਼ਾਸ ਲੋੜ ਹੈ। ਕਾਲਜ ਦੇ ਡੀਨ-ਉਪਰੇਸ਼ਨਜ਼ ਪ੍ਰੋ. ਸੁਰਜਨ ਸਿੰਘ ਨੇ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਕਾਲਜ ਚੇਅਰਮੈਨ ਸ. ਏਕਮਜੀਤ ਸੋਹਲ ਨੇ ਬੱਚਿਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਭਗਤ ਸਿੰਘ ਦੀ ਸੋਚ ਨੂੰ ਸਿਜਦਾ ਕੀਤਾ। ਮੰਚ ਸੰਚਾਲਨ ਵਿਦਿਆਰਥਣ ਸਿਮਰਨਜੀਤ ਕੌਰ ਨੇ ਬਾਖੂਬੀ ਕੀਤਾ।

Leave a Reply

Your email address will not be published. Required fields are marked *