www.sursaanjh.com > News > ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਵੱਖ ਵੱਖ ਸਭਿਆਚਾਰਕ ਵੰਨਗੀਆਂ ਦੇ ਕਰਵਾਏ ਗਏ ਮੁਕਾਬਲੇ

ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਵੱਖ ਵੱਖ ਸਭਿਆਚਾਰਕ ਵੰਨਗੀਆਂ ਦੇ ਕਰਵਾਏ ਗਏ ਮੁਕਾਬਲੇ

ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਵੱਖ ਵੱਖ ਸਭਿਆਚਾਰਕ ਵੰਨਗੀਆਂ ਦੇ ਕਰਵਾਏ ਗਏ ਮੁਕਾਬਲੇ

ਬੋੜਾਵਾਲ ਕਾਲਜ (ਸੁਰ ਸਾਂਝ ਬਿਊਰੋ), 28 ਅਕਤੂਬਰ:

ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੀ ਅਗਵਾਈ ਅਧੀਨ ਚੱਲ ਰਹੇ ਮਾਨਸਾ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਦੂਸਰੇ ਦਿਨ ਲੁੱਡੀ, ਝੂੰਮਰ, ਕੋਮਲ ਕਲਾਵਾਂ, ਪੱਛਮੀ ਸ਼ਾਜ, ਭੰਡ, ਨੁੱਕੜ ਨਾਟਕ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਦਿਨ ਦੇ ਮੁੱਖ ਮਹਿਮਾਨ ਸ਼੍ਰੀਮਤੀ ਨਵਜੋਤ ਕੌਰ (ਜਿਲ੍ਹਾ ਅਤੇ ਸੈਸ਼ਨ ਜੱਜ ਮਾਨਸਾ) ਸਨ। ਕਾਲਜ ਦੇ ਪ੍ਰਿੰਸੀਪਲ ਡਾ਼ ਕੁਲਵਿੰਦਰ ਸਿੰਘ ਸਰਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਕਾਲਜ ਦੀਆਂ ਪ੍ਰਾਪਤੀਆ ਬਾਰੇ ਜਾਣੂ ਕਰਵਾਇਆ।

ਇਸ ਮੌਕੇ ਮੁੱਖ ਮਹਿਮਾਨ ਸ਼੍ਰੀਮਤੀ ਨਵਜੋਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਦੇਸ ਦਾ ਸਰਮਾਇਆ ਹੁੰਦੇ ਹਨ। ਸਾਨੂੰ ਸਾਰਿਆ ਨੂੰ ਇਹ ਸਰਮਾਇਆ ਸਾਂਭਣ ਦੀ ਲੋੜ ਹੈ ਤਾ ਜੋ ਵਿਦਿਆਰਥੀ ਆਪਣੇ ਮੁਲਕ ਅਤੇ ਸੱਭਿਆਚਾਰ ਨੂੰ ਛੱਡ ਕੇ ਬਾਹਰਲੇ ਮੁਲਕਾਂ ਵੱਲ ਰੁਖ ਨਾ ਕਰਨ ਅਤੇ ਦੇਸ਼ ਵਿਚ ਹੀ ਰਹਿ ਕੇ ਸਾਡੇ ਸਭਿਆਚਾਰ, ਵਿਰਸੇ ਅਤੇ ਦੇਸ਼ ਦੀ ਸਾਂਭ-ਸੰਭਾਲ ਕਰ ਸਕਣ। ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਜਿਵੇ ਪੰਛੀਆਂ ਦੀ ਉਡਾਣ ਲਈ ਖੰਭ ਹੁੰਦੇ ਹਨ, ਉਸੇ ਤਰ੍ਹਾਂ ਹੀ ਅਧਿਆਪਕ ਵਿਦਿਆਰਥੀਆਂ ਦੀ ਸੋਚ ਨੂੰ ਗਿਆਨ ਰੂਪੀ ਖੰਭ ਲਗਾ ਕੇ ਉਡਾਣ ਬਖਸ਼ਦੇ ਹਨ। ਸੋ ਵਿਦਿਆਰਥੀਆਂ ਨੂੰ ਆਪਣੇ ਅਧਿਆਪਕ ਸਹਿਬਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾ ਨੇ ਇਹ ਵੀ ਕਿਹਾ ਕਿ ਵਿਦਿਆਰਥੀ ਆਪਣੀ ਪੜ੍ਹਾਈ ਅਤੇ ਕਰੀਅਰ ਵੱਲ ਧਿਆਨ ਦੇਣ ਦੇ ਨਾਲ-ਨਾਲ ਸਮਾਜ ਨੂੰ ਵਧੀਆ ਬਣਾਉਣ ਵਿਚ ਵੀ ਆਪਣਾ ਬਣਦਾ-ਸਰਦਾ ਯੋਗਦਾਨ ਪਾਉਣ ਅਤੇ ਸਾਨੂੰ ਸਭ ਨੂੰ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਤਨੋ-ਮਨੋ ਹੰਭਲਾ ਮਾਰਨ ਦੀ ਲੋੜ ਹੈ।

ਇਸ ਮੌਕੇ ‘ਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਅਤੇ ਕਾਲਜ ਦੇ ਸਲਾਹਕਾਰੀ ਬੋਰਡ ਦੇ ਮੈਂਬਰ ਡਾ ਸਰਬਜੀਤ ਕੌਰ ਸੋਹਲ ਅਤੇ ਏ ਆਈ ਜੀ, ਪੰਜਾਬ ਪੁਲਿਸ ਡਾ. ਰਜਿੰਦਰ ਸਿੰਘ ਸੋਹਲ ਨੇ ਖਾਸ ਤੌਰ ਸ਼ਿਰਕਤ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਤੋਂ ਵਿਜੇ ਯਮਲਾ ਅਤੇ ਡਾ.ਗੁਰਦੇਵ ਸਿੰਘ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ। ਅੱਜ ਦੇ ਪ੍ਰੋਗਰਾਮ ਵਿੱਚ ਸ. ਮਨਦੀਪ ਸਿੰਘ ਢਿੱਲੋਂ(ਐਡੀਸ਼ਨਲ ਅਤੇ ਜਿਲ੍ਹਾ ਸ਼ੈਸ਼ਨ ਜੱਜ), ਸ. ਅਤੁਲ ਕੰਬੋਜ (ਚੀਫ ਅਡੀਸ਼ਨਲ ਮੈਜਿਸਟਰੇਟ),  ਸ. ਸਰਬਜੀਤ ਸਿੰਘ ਵਾਲੀਆ (ਪ੍ਰਧਾਨ ਬਾਰ ਐਸੋਸ਼ੀਏਸਨ), ਤੇਜਿੰਦਰ ਕੌਰ (ਜਿਲ੍ਹਾ ਭਾਸ਼ਾ ਅਫਸਰ), ਪ੍ਰਸਿੱਧ ਕਵੀ ਗੁਰਪ੍ਰੀਤ ਅਤੇ ਸੁਖਵਿੰਦਰ ਕੌਰ (ਇੰਟਰਪਨਿਓਰ ਅਤੇ ਫਲੈਂਥਰੋਪਿਸਟ, ਕਨੇਡਾ) ਨੇ ਬਤੌਰ ਵਿਸ਼ੇਸ ਮਹਿਮਾਨ ਹਾਜ਼ਰੀ ਲਗਵਾਈ।

ਸ਼੍ਰੀਮਤੀ ਸਿਲਪਾ ਵਰਮਾ (ਸੀ.ਜੇ.ਐਮ ਕਮ ਸੈਕਟਰੀ ਜਿਲਾ ਲੀਗਲ ਸਰਵਿਸ ਅਥਾਰਟੀ) ਦੀ ਅਗਵਾਈ ਵਿੱਚ ਕਾਨੂੰਨੀ ਸੇਵਾਵਾ  ਸੰਬੰਧੀ  ਸੈਮੀਨਾਰ ਕਰਵਾਇਆ ਗਿਆ, ਜਿਸ ਅਧੀਨ ਸ੍ਰੀਮਤੀ ਵਰਮਾ ਨੇ ਲੀਗਲ ਲਿਟਰੇਸੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸ਼੍ਰੀਮਤੀ ਬਲਵੀਰ ਕੌਰ (ਪੈਨਲ ਐਡਵੋਕੇਟ ਮਾਨਸਾ) ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਮ ਲੋਕਾਂ ਦੀ ਸਹਾਇਤਾ ਲਈ ਮੌਜੂਦ ਕਾਨੂੰਨੀ ਪ੍ਰਬੰਧਾਂ ਅਤੇ ਧਾਰਾਵਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਖ਼ੇਤਰੀ ਯੁਵਕ ਮੇਲੇ ਦੇ ਦੂਜੇ ਦਿਨ  ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਨੇ ਪੋਸਟਰ ਮੇਕਿੰਗ ਵਿੱਚੋਂ ਪਹਿਲਾ, ਰੰਗੋਲੀ ਅਤੇ ਝੁੰਮਰ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਇਸੇ ਤਰ੍ਹਾਂ ਮੌਕੇ ‘ਤੇ ਚਿੱਤਰਕਾਰੀ ਅਤੇ ਕਾਰਟੂਨਿੰਗ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਸ. ਏਕਮਜੀਤ ਸਿੰਘ ਸੋਹਲ ਨੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਮੰਚ ਸੰਚਾਲਨ ਅਸਿ.ਪ੍ਰੋ. ਮਨਜਿੰਦਰ ਸਿੰਘ ਅਤੇ ਜਗਦੇਵ ਸਿੰਘ ਨੇ ਬਾਖੂਬੀ ਨਿਭਾਇਆ।

Leave a Reply

Your email address will not be published. Required fields are marked *