ਲਾਲੜੂ ਵਿਖੇ ਕੈਂਸਰ ਸਕਰੀਨਿੰਗ ਤੇ ਮੈਡੀਕਲ ਕੈਂਪ ਲਗਾਇਆ
ਚੰਡੀਗੜ੍ਹ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ), 21 ਨਵੰਬਰ:
ਗਲੋਬਲ ਕੈਂਸਰ ਕੰਸਰਨ ਇੰਡਿਆ ਨੇ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਡਵੀਜ਼ਨ ਦੇ ਸਹਿਯੋਗ ਨਾਲ ਪਿੰਡ ਤਸਿੰਬਲੀ (ਲਾਲੜੂ) ਮਹਿੰਦਰਾ ਐਂਡ ਮਹਿੰਦਰਾ ਸਵਰਾਜ ਵੱਲੋਂ ਸ਼ਿਵ ਮੰਦਰ ਪਿੰਡ ਤਸੰਬਲੀ, ਲਾਲੜੂ ਵਿਖੇ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ 83 ਪਿੰਡ ਵਾਸੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 47 ਔਰਤਾਂ ਅਤੇ 36 ਸਨ


ਮਰਦ ਸਨ। 40 ਛਾਤੀਆਂ ਦੀ ਜਾਂਚ ਅਤੇ 10 ਪੈਪਸੇਮਰ ਦੇ ਨਮੂਨੇ ਕੀਤੇ ਗਏ ਸਨ, ਅਤੇ 60 ਪੈਥੋਲੋਜੀਕਲ ਟੈਸਟ ਕੀਤੇ ਗਏ ਸਨ, ਜਿਸ ਵਿੱਚ HB, CBC, TLC ਆਦਿ ਸ਼ਾਮਲ ਸਨ।
ਅੱਖਾਂ ਦਾ ਚੈੱਕਅਪ ਕੈਂਪ 20 ਨਵੰਬਰ ਨੂੰ ਹਿੰਮਾਉਪੁਰ ਲਗਾਇਆ ਜਾ ਰਿਹਾ ਹੈ ।ਅੱਜ ਗੱਲਬਾਤ ਕਰਦਿਆਂ ਪ੍ਰੋਜੈਕਟ ਅਫਸਰ ਰਣਜੀਤ ਸਿੰਘ ਨੇ ਦੱਸਿਆ ਕਿ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਲਗਾਏ ਜਾਂਦੇ ਕੈਂਪਾਂ ਦੇ ਵਿਚ ਆਧੁਨਿਕ ਮਸ਼ੀਨਾਂ ਦੇ ਜ਼ਰੀਏ ਚੈੱਕਅੱਪ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੌਕੇ ਡਾ. ਹਰਬੰਸ ਸਿੰਘ ਸਰਾਂ ਨੇ ਲੋਕਾਂ ਨੂੰ ਅੱਖਾਂ ਦੀ ਸਾਂਭ਼- ਸੰਭਾਲ ਬਾਰੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਹਨ। ਕੈਂਪ ਦੇ ਵਿੱਚ ਜਿਨ੍ਹਾਂ ਮਰੀਜ਼ਾਂ ਦੇ ਟੈਸਟ ਹੋਣ ਉਪਰੰਤ ਲਗਦਾ ਹੈ ਕਿ ਇਸ ਨੂੰ ਕਿਸੇ ਮੈਡੀਕਲ ਸਹੂਲਤ ਦੀ ਜ਼ਰੂਰਤ ਹੈ ਤਾਂ ਉਸ ਨੂੰ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਦੀ ਹੈ। ਜ਼ਰੂਰਤਮੰਦ ਮਰੀਜ਼ਾਂ ਅਤੇ ਜਿਨ੍ਹਾਂ ਲੋਕਾਂ ਦੀ ਨਜ਼ਰ ਕਮਜ਼ੋਰ ਸੀ, ਓਹਨਾ ਨੂੰ ਮੁਫ਼ਤ ਐਨਕਾਂ ਦਿੱਤੀਆਂ ਜਾਦੀਆਂ ਹਨ। ਮਹਿੰਦਰਾ ਐਂਡ ਮਹਿੰਦਰਾ ਦਾ ਇਹ ਬਹੁਤ ਵਧੀਆ ਉਪਰਾਲਾ ਹੈ, ਜਿੱਥੇ ਇਹ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ, ਉੱਥੇ ਹੀ ਇਹੋ ਜਿਹੀਆਂ ਕੰਪਨੀਆਂ ਵੱਲੋਂ ਪਹਿਲ ਦੇ ਆਧਾਰ ਤੇ ਲੋਕ ਸੇਵਾਵਾਂ ਦੇਣੀਆਂ ਇੱਕ ਵੱਖਰਾ ਉਪਰਾਲਾ ਹੈ, ਜਿਸ ਨਾਲ ਉਹਨਾਂ ਲੋਕਾਂ ਨੂੰ ਵੀ ਸਿਹਤ ਸੇਵਾਵਾਂ ਮਿਲ ਜਾਦੀਆਂ ਹਨ ਜੋ ਅੱਜ ਦੇ ਮਹਿਗਾਈ ਦੇ ਸਮੇ ਵਿੱਚ ਉਹਨਾਂ ਦੀ ਪਹੁੰਚ ਤੋਂ ਬਾਹਰ ਹੈ।

