ਪੰਜਾਬੀ ਮਾਂ ਬੋਲੀ ਨੂੰ ਬਚਾਉਣਾ ਸਾਡਾ ਫਰਜ਼ – ਸ਼ਿੰਗਾਰਾ ਸਿੰਘ
ਚੰਡੀਗੜ੍ਹ, 22 ਨਵੰਬਰ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ):


ਮਾਂ ਬੋਲੀ ਪੰਜਾਬੀ ਨਾਲ ਸਭ ਦਾ ਹੀ ਲਗਾਅ ਹੈ, ਕਿਉਂਕਿ ਸੁਣਨ-ਬੋਲਣ ਵਿੱਚ ਇਹ ਬਹੁਤ ਹੀ ਪਿਆਰੀ ਲੱਗਦੀ ਹੈ। ਜਿਉਂ ਜਿਉਂ ਸਾਡੀ ਨਵੀਂ ਪੀੜ੍ਹੀ ਵੈਸਟਰਨ ਕਲਚਰ ਵੱਲ ਪ੍ਰਭਾਵਿਤ ਹੋ ਕੇ ਵੈਸਟਰਨ ਕਲਚਰ ਨੂੰ ਅਪਣਾ ਰਹੀ ਹੈ, ਆਪਣੀ ਬੋਲੀ ਬੋਲਣ ਤੋਂ ਵੀ ਕਤਰਾਉਂਦੀ ਨਜ਼ਰ ਆਉਂਦੀ ਹੈ। ਨੌਜਵਾਨ ਆਪਣੀ ਬੋਲੀ ਨਾਲ ਜੁੜੇ ਰਹਿਣ, ਇਸ ਤਰ੍ਹਾਂ ਦੇ ਉਪਰਾਲੇ ਸਮਾਜ- ਸੇਵੀਆਂ ਵੱਲੋਂ ਅਕਸਰ ਕੀਤੇ ਜਾਂਦੇ ਰਹਿੰਦੇ ਹਨ।
ਅੱਜ ਪਿੰਡ ਰਤਵਾੜਾ, ਨਿਊ ਚੰਡੀਗੜ੍ਹ ਵਿਖੇ ਸ਼ਿਗਾਰਾ ਸਿੰਘ ਦੇ ਗ੍ਰਹਿ ਕਵੀਸ਼ਰੀ ਅਖਾੜਾ ਲਗਵਾਇਆ ਜਾ ਰਿਹਾ ਹੈ, ਜਿਸ ਵਿੱਚ ਪਟਿਆਲਾ ਏਰੀਏ ਦੇ ਮਸ਼ਹੂਰ ਕਵੀਸ਼ਰ ਪਹੁੰਚ ਰਹੇ ਹਨ। ਗੱਲਬਾਤ ਦੌਰਾਨ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਇਹੋ ਜਿਹੇ ਕੰਮਾਂ ਦੇ ਵਿਚ ਇਨ੍ਹਾਂ ਲੋਕਾਂ ਦਾ ਸਹਿਯੋਗ ਲਿਆ ਜਾਵੇ ਤਾਂ ਜੋ ਅਪਣੇ ਵਿਰਸੇ ਨੂੰ ਸਾਂਭਿਆ ਜਾ ਸਕੇ। ਸੋ ਸਾਡੇ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਰਹਿਣਗੇ, ਜਿਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜੀ ਰਹੇ। ਇਸ ਮੌਕੇ ਸ਼ਿੰਗਾਰਾ ਸਿੰਘ ਤੋਂ ਇਲਾਵਾ ਮੁੱਲਾਂਪੁਰ ਗਰੀਬਦਾਸ ਅਖਾੜਾ ਦੇ ਸਰਪ੍ਰਸਤ ਗੋਲੂ ਪਹਿਲਵਾਨ, ਦਾਸ ਐਸੋਸੀਏਟ ਤੋਂ ਰਵੀ ਸ਼ਰਮਾ ਅਤੇ ਇਲਾਕੇ ਦੀਆਂ ਹੋਰ ਮੋਹਤਬਰ ਹਸਤੀਆਂ ਮੌਜੂਦ ਸਨ।

