ਸੁਰੀਲੇ ਗਾਇਕ ਗੁਰਬਖਸ਼ ਸ਼ੌਂਕੀ ਦਾ ਨਵਾਂ ਗੀਤ ਤੇਰਾ ਮੇਰਾ ਯੂਟਿਊਬ ਤੇ ਰਲੀਜ਼
ਚੰਡੀਗੜ੍ਹ 30 ਨਵੰਬਰ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ):
ਸੁਰਾਂ ਦੇ ਸਰਤਾਜ ਵਜੋਂ ਜਾਣੇ ਜਾਂਦੇ ਉਘੇ ਗਾਇਕ ਗੁਰਬਖਸ਼ ਸ਼ੌਕੀ ਦਾ ਨਵਾਂ ਗੀਤ ਤੇਰਾ ਮੇਰਾ ਯੂਟਿਊਬ ਤੇ ਰਿਲੀਜ਼ ਹੋਇਆ ਹੈ। ਦੋ ਕਿਤਾਬਾਂ ਮਾਏ ਮੇਰਾ ਦਿਲ ਕੰਬਿਆ ਅਤੇ ਅਗਨ ਕੁੰਡ ਦਾ ਕਰਣ ਦੁਆਰ ਦੇ ਲੇਖਕ ਤੇ ਉੱਘੇ ਗੀਤਕਾਰ ਸੁਰਜੀਤ ਸੁਮਨ ਦੀ ਕਲਮ ਦਾ ਲਿਖਿਆ ਗੀਤ ਤੇਰਾ – ਮੇਰਾ ਸੱਜਣਾ ਮੇਲ਼ ਦੁਬਾਰਾ ਨਈਂ ਹੋਣਾ ਗੁਰਬਖਸ਼ ਸ਼ੌਕੀ ਨੇ ਬੁਲੰਦ ਆਵਾਜ਼ ਵਿੱਚ ਗਾਇਆ ਹੈ। ਜ਼ਿਕਰਯੋਗ ਹੈ ਕਿ ਇਹ ਗੀਤ ਮਿਊਜ਼ਕ ਆਰਟ ਕੰਪਨੀ ਨੇ ਰਿਲੀਜ਼ ਕੀਤਾ ਹੈ, ਜਦ ਕਿ ਸੰਗੀਤ ਦੀ ਜ਼ਿੰਮੇਵਾਰੀ ਵਿਨੇ ਕਮਲ ਨੇ ਨਿਭਾਈ ਹੈ। ਵੀਡੀਓ ਗੱਗੀ ਸਿੰਘ ਨੇ ਤਿਆਰ ਕੀਤਾ ਹੈ। ਅਨੇਕਾਂ ਹਿੱਟ ਗੀਤਾਂ ਵਾਲਾ ਸੁਰੀਲਾ ਗਾਇਕ ਗੁਰਬਖਸ਼ ਸ਼ੋਕੀ ਘੱਟ ਪਰ ਵਧੀਆ ਗਾਉਣ ਵਿੱਚ ਵਿਸ਼ਵਾਸ ਰੱਖਦਾ ਹੈ। ਲੇਖਕ ਸੁਰਜੀਤ ਸੁਮਨ ਨੇ ਕਿਹਾ ਕਿ ਮੈਂ ਸਿਰਫ਼ ਸ਼ੌਕ ਤੇ ਸਮਾਜ ਨੂੰ ਸੇਧ ਦੇਣੇ ਵਾਲੇ ਗੀਤ ਹੀ ਲਿਖਦਾ ਹਾਂ।