www.sursaanjh.com > News > ਮਰਹੂਮ ਮੁਲਾਜ਼ਮ ਆਗੂ ਸਰਦਾਰ ਜਸਵੰਤ ਸਿੰਘ ਰੰਧਾਵਾ ਦੀ ਨਿੱਘੀ ਯਾਦ ਵਿੱਚ ਲੰਗਰ ਵਰਤਾਇਆ ਗਿਆ

ਮਰਹੂਮ ਮੁਲਾਜ਼ਮ ਆਗੂ ਸਰਦਾਰ ਜਸਵੰਤ ਸਿੰਘ ਰੰਧਾਵਾ ਦੀ ਨਿੱਘੀ ਯਾਦ ਵਿੱਚ ਲੰਗਰ ਵਰਤਾਇਆ ਗਿਆ

ਮਰਹੂਮ ਮੁਲਾਜ਼ਮ ਆਗੂ ਸਰਦਾਰ ਜਸਵੰਤ ਸਿੰਘ ਰੰਧਾਵਾ ਦੀ ਨਿੱਘੀ ਯਾਦ ਵਿੱਚ ਲੰਗਰ ਵਰਤਾਇਆ ਗਿਆ
ਚੰਡੀਗੜ੍ਹ (ਸੁਰ ਸਾਂਝ ਬਿਊਰੋ), 24 ਦਸੰਬਰ
ਮਰਹੂਮ ਮੁਲਾਜ਼ਮ ਆਗੂ ਸਰਦਾਰ ਜਸਵੰਤ ਸਿੰਘ ਰੰਧਾਵਾ, ਸਾਬਕਾ ਚੇਅਰਮੈਨ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ, ਸਾਬਕਾ ਪ੍ਰਧਾਨ ਪੰਜਾਬ ਰਾਜ ਮੁਲਾਜ਼ਮ ਦਲ, ਸਾਬਕਾ ਪ੍ਰਧਾਨ ਪੰਜਾਬ ਸਟੇਟ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਅਤੇ ਨਿਡਰ ਉਘੇ ਮੁਲਾਜ਼ਮ ਆਗੂ, ਧਾਰਮਿਕ, ਸਾਹਿਤਕ, ਸਭਿਆਚਾਰਕ, ਖੇਡ ਪ੍ਰੇਮੀ, ਸਮਾਜਿਕ ਖੇਤਰ ਵਿੱਚ ਵਿਚਰੇ ਉਘੇ ਸਮਾਜ ਸੇਵੀ ਜੀ ਦੀ 20ਵੀ ਬਰਸੀ ਦੇ ਮੌਕੇ ਤੇ ਰੰਧਾਵਾ ਪਰਿਵਾਰ ਅਤੇ ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ (ਜੱਗ ਜਿਉਂਦਿਆਂ ਦੇ ਮੇਲੇ) ਗੁਰੱਪ ਦੇ ਸਤਿਕਾਰਯੋਗ ਮੈਬਰਾਂ ਦੇ ਸਹਿਯੋਗ ਨਾਲ, ਉਨਾਂ ਦੀ ਨਿੱਘੀ ਯਾਦ ਵਿੱਚ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਲੋੜਵੰਦਾਂ ਲਈ ਅਤੁੱਟ ਲੰਗਰ, ਸਰਕਾਰੀ ਹਸਪਤਾਲ-16,ਚੰਡੀਗੜ੍ਹ ਵਿਖੇ ਮਿਤੀ 24-12-2022 ਦਿਨ ਸ਼ਨਿੱਚਰਵਾਰ ਨੂੰ ਲਗਾਇਆ ਗਿਆ।
ਇਸ ਮੌਕੇ ਤੇ ਪਰਮਦੀਪ ਸਿੰਘ ਭਬਾਤ, ਟਰੱਸਟ ਦੇ ਮੁੱਖ ਸਰਪ੍ਰਸਤ ਨੇ ਅਰਦਾਸ ਕਰਕੇ ਲੰਗਰ ਦੀ ਸ਼ੁਰੂਆਤ ਕੀਤੀ ਤੇ ਭੁਪਿੰਦਰ ਝੱਜ, ਕਰਮਜੀਤ ਬੱਗਾ, ਲਖਵਿੰਦਰ ਲੱਖੀ, ਗੁਰਮੀਤ ਮਨੋਲੀ, ਤਰਜਿੰਦਰ ਤੇਜੀ, ਹਰਚਰਨ ਬਰਾੜ, ਜਸਕਰਨ ਰੰਧਾਵਾ, ਹਰਵੀਰ ਬਾਂਸੇਪੁਰ, ਬਲਵੀਰ ਬੱਬੀ ਅਤੇ ਹੋਰ ਸਾਥੀਆਂ ਨੇ ਲੋੜਵੰਦਾਂ ਨੂੰ ਲੰਗਰ ਵਰਤਾਇਆ ਅਤੇ ਜਸਪ੍ਰੀਤ ਰੰਧਾਵਾ ਨੇ ਸਭ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *