ਖਰੜ ਵਿਖੇ ਸੀਨੀਅਰ ਸਿਟੀਜਨ ਇੰਟਰਨੈਸ਼ਨਲ ਡੇਅ ਮਨਾਇਆ ਗਿਆ
ਖਰੜ (ਸੁਰ ਸਾਂਝ ਬਿਊਰੋ), 28 ਦਸੰਬਰ:
ਅੱਜ ਸੀਨੀਅਰ ਸਿਟੀਜ਼ਨ ਕੌਂਸਲ ਸਨੀ ਇਨਕਲੇਵ, ਖਰੜ ਵਿਖੇ ਪ੍ਰਧਾਨ ਸ਼੍ਰੀ ਆਰਪੀਸਿੰਘ ਬਾਜਵਾ ਦੀ ਅਗਵਾਈ ਵਿੱਚ ਸੰਸਥਾ ਦੇ ਸਾਰੇ ਕਾਰਜਕਾਰੀ ਮੈਂਬਰਾਂ ਦੀਆਂ ਗਤੀਵਿਧੀਆਂ ਸਦਕੇ ਮਾਣ-ਸਨਮਾਨ ਕਰਨ ਲਈ ਇੰਟਰਨੈਸ਼ਨਲ ਡੇਅ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਸ਼੍ਰੀ ਰਵਿੰਦਰ ਸਿੰਘ (ਪੀਸੀਐਸ) ਐਸਡੀਐਮ, ਖਰੜ ਜੀ ਨੇ ਸ਼ਿਰਕਤ ਕੀਤੀ। ਇਹ ਜਾਣਕਾਰੀ ਸੰਸਥਾ ਦੇ ਪ੍ਰੈਸ ਸਕੱਤਰ ਧਿਆਨ ਸਿੰਘ ਕਾਹਲੋਂ ਨੇ ਦਿੰਦਿਆਂ ਦੱਸਿਆ ਕਿ ਸ਼੍ਰੀ ਰਵਿੰਦਰ ਸਿੰਘ ਜੀ ਵੱਲੋਂ ਸੀਨੀਅਰ ਸਿਟੀਜਨ ਐਕਟ ਬਾਰੇ ਜਾਣਕਾਰੀ ਦਿੱਤੀ ਗਈ ਕਿ ਬਜੁਰਗਾਂ ਨੂੰ ਆਪਣੇ ਹੱਕ ਵਿੱਚ ਕੀ ਕੁੱਝ ਕਰਨਾ ਚਾਹੀਦਾ ਹੈ। ਜੇਕਰ ਬੱਚੇ ਜਾਂ ਕੋਈ ਲੀਗਲ ਹੇਅਰ ਤਿੰਨ ਮਹੀਨੇ ਉਨਾਂ ਦੀਆਂ ਸਾਰੀਆਂ ਜਰੂਰਤਾਂ ਪੂਰੀਆਂ ਨਹੀਂ ਕਰਦਾ ਤਾਂ ਇੱਕ ਮਹੀਨੇ ਦੀ ਸਜ਼ਾ ਹੋ ਸਕਦੀ ਹੈ। ਸੀਨੀਅਰ ਸਿਟੀਜਨ ਐਕਟ ਦੇ ਵਿੱਚ ਕੀ ਕੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ।
ਪੁਲਿਸ ਚੌਕੀ ਇੰਚਾਰਜ ਸਨੀ ਇਨਕਲੇਵ ਐਸਆਈ ਸ਼੍ਰੀ ਅਭਿਸ਼ੇਕ ਸ਼ਰਮਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਿਹੜੇ ਕਰਿਮੀਨਲ ਕੇਸ ਹੁੰਦੇ ਨੇ ਉਨ੍ਹਾਂ ਤੋਂ ਬਾਅਦ ਸੀਨੀਅਰ ਸਿਟੀਜਨ ਨੂੰ ਕੀ ਕਰਨਾ ਚਾਹੀਦਾ ਹੈ। ਐਮਸੀ ਜੋਤੀ ਗੁਜਰਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ‘ਤੇ ਕਾਰਜਕਾਰੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਐਸਡੀਐਮ ਵੱਲੋਂ ਸਨਮਾਨਿਤ ਕੀਤਾ ਗਿਆ, ਜਿਨਾ ਵਿੱਚ ਆਰਪੀਸਿੰਘ ਬਾਜਵਾ, ਧਿਆਨ ਸਿੰਘ ਕਾਹਲੋਂ, ਕੰਵਲਜੀਤ ਸਿੰਘ, ਬਲਵਿੰਦਰ ਕੌਰ ਬਾਜਵਾ, ਬੀਐਸ ਵਤਨੀ, ਗਿਆਨ ਸਿੰਘ ਬਾਜਵਾ, ਟੀਐਸ ਪੁਰੀ, ਐਚਐਸ ਗੁਜਰਾਲ, ਕੰਵਰ ਸੰਧੂ, ਤਰਸੇਮ ਲਾਲ ਗੁਪਤਾ, ਵੀਨਾ ਵਤਨੀ, ਦਵਿੰਦਰ ਸਿੰਘ, ਦਰਸ਼ਨ ਸਿੰਘ ਵੜੈਚ, ਸੰਜੀਵ ਕੁਮਾਰ ਸਡਾਨਾ, ਗੁਰਦਿਆਲ ਸਿੰਘ, ਸੇਵੀ ਰਿਆਤ, ਜਗਦੀਸ਼ ਚੰਦਰ, ਵਿਨੋਦ ਸ਼ਰਮਾ, ਵਿਜੈ ਕੁਮਾਰ ਸ਼ਰਮਾ, ਐਚ ਐਸ ਅਹੂਜਾ, ਇਕਬਾਲ ਕੌਰ, ਅਮਰਜੀਤ ਕੌਰ, ਕੁਲਦੀਪ ਰਮਤਾ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕਲਚਰ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਧਿਆਨ ਸਿੰਘ ਕਾਹਲੋਂ ਨੇ ਸਾਹਿਬਜ਼ਾਦਿਆਂ ਬਾਰੇ ਵਿੱਚ ਗੀਤ ਸੁਣਾਇਆ, ਕੰਵਲਜੀਤ ਸਿੰਘ, ਬਲਵਿੰਦਰ ਬਾਜਵਾ, ਦਵਿੰਦਰਪ੍ਰੀਤ, ਨੀਲਮ ਧੀਰ, ਕੁਲਦੀਪ ਰਮਤਾ ਆਦਿ ਨੇ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਬਲਦੇਵ ਸਿੰਘ, ਗੁਰਮੇਲ ਸਿੰਘ ਭਾਮ, ਰਣਜੀਤ ਸਿੰਘ, ਸੁਖਚੈਨ ਸਿੰਘ ਭੰਡਾਰੀ, ਸਤਵੰਤ ਕੌਰ, ਨੀਲਮ ਧੀਰ, ਪਰਮਜੀਤ ਪਿੰਕ, ਕੁਸਮ ਕੌਸ਼ਲ, ਸ਼੍ਰੀ ਅਤੇ ਸ਼੍ਰੀਮਤੀ ਵਰਮਾ ਆਦਿ ਹਾਜ਼ਰ ਸਨ। ਆਰ ਪੀ ਸਿੰਘ ਬਾਜਵਾ ਜੀ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।