www.sursaanjh.com > News > ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਪਹਿਲਾ ਆਨ-ਲਾਈਨ ਕਵੀ ਦਰਬਾਰ ਕਰਵਾਇਆ ਗਿਆ

ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਪਹਿਲਾ ਆਨ-ਲਾਈਨ ਕਵੀ ਦਰਬਾਰ ਕਰਵਾਇਆ ਗਿਆ

ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਪਹਿਲਾ ਆਨ-ਲਾਈਨ ਕਵੀ ਦਰਬਾਰ ਕਰਵਾਇਆ ਗਿਆ
ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ), 28 ਦਸੰਬਰ:
ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਪਿਛਲੇ ਦਿਨੀਂ ਪਹਿਲਾ ਆਨ-ਲਾਈਨ ਕਵੀ ਦਰਬਾਰ ਕਰਵਾਇਆ ਗਿਆ ਜੋਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ। ਸਭਾ ਦੇ ਚੇਅਰਮੈਨ ਸ੍ਰ. ਅਜੈਬ ਸਿੰਘ ਚੱਠਾ ਦੀ ਰਹਿਨੁਮਾਈ ਹੇਠ ਡਾ. ਰਮਨੀ ਬੱਤਰਾ ਪ੍ਰਧਾਨ ਪੱਬਪਾ, ਸ੍ਰ. ਸਰਦੂਲ ਸਿੰਘ ਉਪ ਪ੍ਰਧਾਨ,  ਸ੍ਰ. ਸੰਤੋਖ ਸਿੰਘ ਸੰਧੂ ਸਕੱਤਰ, ਡਾ. ਸਤਿੰਦਰਜੀਤ ਕੌਰ ਬੁੱਟਰ ਪ੍ਰੈਸ ਸਕੱਤਰ ਆਦਿ ਸਮੁੱਚੀ ਟੀਮ ਵੱਲੋਂ ਸੁਚੱਜੇ ਢੰਗ ਨਾਲ ਪੇਸ਼ ਕੀਤਾ। ਕਵੀ ਦਰਬਾਰ ਦੀ ਸ਼ੁਰੂਆਤ ਸਵਾਗਤੀ ਸ਼ਬਦਾਂ ਨਾਲ ਸ੍ਰ. ਅਜੈਬ ਸਿੰਘ ਚੱਠਾ ਵੱਲੋਂ ਕੀਤੀ ਗਈ। ਡਾ. ਰਮਨੀ ਬੱਤਰਾ ਨੇ ਸਾਰੇ ਕਵੀਆਂ ਦਾ ਸਵਾਗਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਖਿਆ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਿੱਖ ਧਰਮ ਦੇ ਇਤਿਹਾਸ ਨਾਲ ਜੋੜ ਕੇ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਸਿੱਖੀ ਦੇ ਸਿਧਾਂਤ ਅਤੇ ਸਰੂਪ ਨੂੰ ਬਚਾਇਆ ਜਾ ਸਕੇ।
ਸ੍ਰ. ਅਜੈਬ ਸਿੰਘ ਚੱਠਾ ਨੇ ਮੁੱਖ ਭਾਸ਼ਣ ਵਿਚ ਦੱਸਿਆ ਕਿ  ਸਾਨੂੰ ਸਭ ਨੂੰ ਪੰਜਾਬੀ ਮਾਂ-ਬੋਲੀ ਦੇ ਪੈਂਤੀ ਅੱਖਰਾਂ ਅਤੇ ਦਸ ਗੁਰੂ ਸਾਹਿਬਾਨ ਦੇ ਨਾਮ ਪਤਾ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜਗਤ ਪੰਜਾਬੀ ਸਭਾ ਵੱਲੋਂ ਇਹ ਮਿਸ਼ਨ ਸ਼ੁਰੂ ਕੀਤਾ ਗਿਆ ਹੈ ਕਿ ਘੱਟੋ-ਘੱਟ ਸਭਨਾਂ ਨੂੰ ਆਪਣੀ ਮਾਂ ਬੋਲੀ ਦੇ ਪੈਂਤੀ ਅੱਖਰ ਅਤੇ ਸਧਾਰਨ ਗਿਆਨ ਸਿਖਾਇਆ ਜਾਵੇ। ਉਹਨਾਂ ਨੇ ਇਸਨੂੰ ਸਿਖਾਉਣ ਦੇ ਤੌਰ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅਸੀਂ ਇਹ ਪ੍ਰੀਖਿਆ ਲੈਣ ਲਈ ਚੌਵੀ ਘੰਟੇ ਦਿੰਦੇ ਹਾਂ, ਜਿਸ ਕੋਲੋਂ ਪੈਂਤੀ ਅੱਖਰ ਤੇ ਦਸ ਗੁਰੂ ਸਾਹਿਬਾਨ ਦੇ ਨਾਮ ਸੁਣਦੇ ਹਾਂ, ਇਹ ਤਜਰਬਾ ਸਫ਼ਲ ਵੀ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਗਲੇ ਕਵੀ ਦਰਬਾਰ ਵਿੱਚ ਸ਼ਿਰਕਤ ਕਰਨ ਵਾਲੇ ਕਵੀਆਂ ਅਤੇ ਸਾਹਿਤਕਾਰਾਂ ਨੂੰ ਵੀ ਆਪਣੀ ਕਵਿਤਾ ਸੁਣਾਉਣ ਤੋਂ ਪਹਿਲਾਂ ਪੈਂਤੀ ਅੱਖਰ ਸੁਣਾਉਣ ਲਈ ਕਿਹਾ ਜਾਵੇਗਾ। ਪੰਜਾਬੀ ਜਗਤ ਸਭਾ ਦੇ ਸਕੱਤਰ ਸ੍ਰ. ਸੰਤੋਖ ਸਿੰਘ ਸੰਧੂ ਕੈਨੇਡਾ ਹੋਰਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਿੱਖ ਧਰਮ ਦੀ ਸਿੱਖਿਆ ਦੇਣੀ ਵੀ ਜ਼ਰੂਰੀ ਹੈ।ਸਾਨੂੰ ਆਪਣੇ ਧਰਮ ਅਤੇ ਗੁਰੂਆਂ ਵੱਲੋਂ ਦਰਸਾਏ ਮਾਰਗ ਉੱਤੇ ਚੱਲਣਾ ਚਾਹੀਦਾ ਹੈ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਕਵਿਤਾਵਾਂ ਅਤੇ ਗ਼ਜ਼ਲਾਂ ਪੜ੍ਹਨ ਲਈ ਪ੍ਰੋਗਰਾਮ ਵਿੱਚ ਸ਼ਾਮਲ ਲੇਖਕਾਂ ਵਿੱਚੋਂ ਡਾ. ਜੀ ਐੱਸ ਆਨੰਦ, ਸਤਿੰਦਰ ਕੌਰ ਕਾਹਲੋਂ,  ਐੱਸ. ਐੱਸ. ਚੱਠਾ ਫਤਿਹਗੜ੍ਹ, ਸ੍ਰ. ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਸ੍ਰ. ਸੋਹਣ ਸਿੰਘ ਗੈਦੂ, ਸ੍ਰੀਮਤੀ ਮਨਪ੍ਰੀਤ ਕੌਰ, ਜਗਵੀਰ ਨਿਰਵਾਨ, ਮਾਲਵਿੰਦਰ ਸ਼ਾਇਰ,  ਡਾ. ਹਰਪ੍ਰੀਤ ਕੌਰ, ਅੰਜੂ ਰੱਤੀ, ਹਰਮੀਤ ਕੌਰ ਮੀਤ, ਜਸਜੋਤ ਸਿੰਘ, ਅਮਿਤ ਕੌਰ, ਕੰਵਲਜੀਤ ਕੌਰ ਕੰਵਲ, ਅਰਵਿੰਦਰ ਢਿੱਲੋਂ, ਪ੍ਰੋ. ਗੁਰਵਿੰਦਰ ਕੌਰ ਗੁਰੀ, ਰਵਿੰਦਰ ਭਾਟੀਆ, ਜਗਦੀਪ ਸਿੰਘ ਮਾਂਗਟ, ਸਰਦੂਲ ਸਿੰਘ ਭੱਲਾ,  ਦਲਜੀਤ ਕੌਰ, ਪਰਵਿੰਦਰ ਕੌਰ ਲੋਟੇ, ਜਸਵਿੰਦਰ ਕੌਰ ਜੱਸੀ, ਪਰਵਿੰਦਰ ਕੌਰ, ਮਨਜੀਤ ਕੌਰ, ਗੁਰਦੀਪ ਸਿੰਘ ਭੰਗੂ, ਹਰਜੀਤ ਸਿੰਘ ਸੱਧਰ, ਬਲਬੀਰ ਕੌਰ ਰਾਏਕੋਟੀ, ਸੰਦੀਪ ਸੁਮਨ ਰਾਣੀ, ਦੀਪਿਕਾ ਰਾਣੀ ਅਤੇ ਹੋਰ ਸਤਿਕਾਰਯੋਗ ਸ਼ਖ਼ਸੀਅਤਾਂ ਵੀ ਸ਼ਾਮਲ ਸਨ। ਸਰਦਾਰ ਅਜੈਬ ਸਿੰਘ ਚੱਠਾ ਚੇਅਰਮੈਨ, ਡਾ. ਰਮਨੀ ਬੱਤਰਾ ਪ੍ਰਧਾਨ ਅਤੇ ਸਰਦਾਰ ਸੰਤੋਖ ਸਿੰਘ ਸੰਧੂ ਸਕੱਤਰ ਵੱਲੋਂ ਸਮੂਹ ਕਵੀ ਸਾਹਿਬਾਨਾਂ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਵੀ ਕੀਤਾ ਗਿਆ। ਆਨ-ਲਾਈਨ ਕਵੀ ਦਰਬਾਰ ਦੀਆਂ ਕੁਝ ਫੋਟੋਆਂ ਆਪ ਜੀ ਨਾਲ  ਸਾਂਝੀਆਂ ਕਰਦੇ ਹਾਂ।ਇਹ ਖ਼ਬਰ ਸ ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ।
ਰਮਿੰਦਰ ਵਾਲੀਆ ਮੀਡੀਆ ਡਾਇਰੈਕਟਰ, ਜਗਤ ਪੰਜਾਬੀ ਸਭਾ।

Leave a Reply

Your email address will not be published. Required fields are marked *