www.sursaanjh.com > News > ਜ਼ੀਰਾ ਸ਼ਰਾਬ ਫੈਕਟਰੀ ਮੂਹਰੇ ਧਰਨਾਕਰੀਆਂ ਪ੍ਰਤੀ ਪੰਜਾਬ ਸਰਕਾਰ ਦਾ ਰੱਵਈਆ ਅਤੇ ਲਤੀਫ਼ਪੁਰਾ ਦਾ ਉਜਾੜਾ ਅਣਮਨੁੱਖੀ ਅਤੇ ਗ਼ੈਰ ਇਖ਼ਲਾਕੀ –ਇਪਟਾ

ਜ਼ੀਰਾ ਸ਼ਰਾਬ ਫੈਕਟਰੀ ਮੂਹਰੇ ਧਰਨਾਕਰੀਆਂ ਪ੍ਰਤੀ ਪੰਜਾਬ ਸਰਕਾਰ ਦਾ ਰੱਵਈਆ ਅਤੇ ਲਤੀਫ਼ਪੁਰਾ ਦਾ ਉਜਾੜਾ ਅਣਮਨੁੱਖੀ ਅਤੇ ਗ਼ੈਰ ਇਖ਼ਲਾਕੀ –ਇਪਟਾ

ਜ਼ੀਰਾ ਸ਼ਰਾਬ ਫੈਕਟਰੀ ਮੂਹਰੇ ਧਰਨਾਕਰੀਆਂ ਪ੍ਰਤੀ ਪੰਜਾਬ ਸਰਕਾਰ ਦਾ ਰੱਵਈਆ ਅਤੇ ਲਤੀਫ਼ਪੁਰਾ ਦਾ ਉਜਾੜਾ ਅਣਮਨੁੱਖੀ ਅਤੇ ਗ਼ੈਰ ਇਖ਼ਲਾਕੀ –ਇਪਟਾ
ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨ ਅੰਦੋਲਨ ਤੋਂ ਉਤਸ਼ਾਹਿਤ ਅਣਖੀ ਪੰਜਾਬੀ ਜੇ ਭਾਰੀ ਬਹੁਮਤ ਨਾਲ ਸੱਤਾ ਉਪਰ ਬਿਠਾ ਸਕਦੇ ਹਨ ਤਾਂ ਲਾਂਭੇ ਵੀ ਕਰ ਸਕਦੇ ਹਨ-ਸੰਜੀਵਨ
ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ), 28 ਦਸੰਬਰ:
ਜ਼ੀਰਾ ਸ਼ਰਾਬ ਫੈਕਟਰੀ ਦੇ ਪ੍ਰਬੰਧਕਾਂ ਵੱਲੋਂ ਦੂਸ਼ਤ ਕੀਤੇ ਜਾ ਰਹੇ ਪਾਣੀ ਅਤੇ ਵਾਤਾਵਰਣ ਤੋਂ ਆਪਣੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਚਾਲੀ-ਪੰਜਾਹ ਪਿੰਡਾਂ ਦੇ ਵਸਨੀਕਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਜਬਰੀ ਖਦੇੜਣ ਅਤੇ ਪਿਛਲੇ ਸੱਤ ਦਹਾਕਿਆਂ ਤੋਂ ਲਤੀਫ਼ਪੁਰਾ ਰਹਿ ਰਹੇ ਲੋਕਾਂ ਦੇ ਘਰਾਂ ਉਪਰ ਬੇਕਿਰਕੀ ਨਾਲ ਬਲਡੋਜ਼ਰ ਚਲਾਕੇ ਕਹਿਰ ਦੀ ਹੱਡ-ਚੀਰਵੀਂ ਠੰਡ ਵਿਚ ਬੱਚਿਆਂ, ਬਿਰਧਾਂ ਅਤੇ ਔਰਤਾਂ ਨੂੰ ਖੁੱਲੇ ਅਸਮਾਨ ਥੱਲੇ ਰਾਤਾਂ ਗੁਜ਼ਾਰਨ ਲਈ ਮਜਬੂਰ ਕਰਨ ਦੀ ਇਪਟਾ ਨੇ ਸ਼ਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਭਰ ਚੱਲੇ ਕਿਸਾਨ ਅੰਦੋਲਨ ਤੋਂ ਜਾਗਰੁਕ ਅਤੇ ਉਤਸ਼ਾਹਿਤ ਹੋਏ ਅਣਖੀ ਅਤੇ ਦਲੇਰ ਪੰਜਾਬੀ ਜੇ ਭਾਰੀ ਬਹੁਮਤ ਨਾਲ ਸੱਤਾ ਉਪਰ ਬਿਠਾ ਸਕਦੇ ਹਨ ਤਾਂ ਸੱਤਾ ਤੋਂ ਲਾਂਭੇ ਵੀ ਕਰ ਸਕਦੇ ਹਨ।
ਇਪਟਾ, ਪੰਜਾਬ ਦੀ ਜੱਥੇਬੰਦਕ ਸੱਕਤਰ ਸਰਬਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ ਅਤੇ ਇਪਟਾ ਕਰਕੁਨ ਗੁਰਦਿਆਲ ਨਿਰਮਾਣ, ਅਮਨ ਭੋਗਲ, ਦਲਬਾਰ ਸਿੰਘ, ਹਰਜੀਤ ਕੈਂਥ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਡਾ.ਹਰਭਜਨ ਸਿੰਘ, ਜਸਬੀਰ ਗਿੱਲ, ਅਸ਼ੋਕ ਪੁਰੀ, ਵਿੱਕੀ ਮਹੇਸਰੀ, ਪੀ.ਟੀ ਸੱਲ ਨੇ ਧਰਨਿਆਂ ਦੀ ਪੈਦਾਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਕਾਰਵਾਈ ਨੂੰ ਅਣਮਨੁੱਖੀ ਅਤੇ ਗ਼ੈਰ ਇਖ਼ਲਾਕੀ ਕਰਾਰ ਦਿੰਦੇ ਆਮ ਆਦਮੀ ਪਾਰਟੀ ਦੇ ਹੌਂਦ ਵਿਚ ਆਉਣ ਤੋਂ ਲੈ ਕੇ ਸਰਕਾਰ ਵਿਚ ਬਣਾਉਣ ਤੱਕ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਕਾਰਕੁਨਾਂ ਸਮੇਤ ਪੰਜਾਬ ਦੇ ਵੱਖ-ਵੱਖ ਵਰਗ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਵਿਚ ਸ਼ਾਮਿਲ ਹੋ ਕੇ ਉਨਾਂ ਦੇ ਸ਼ੰਘਰਸ਼ਾਂ ਨੂੰ ਹੱਕੀ ਅਤੇ ਜਾਇਜ਼ ਕਹਿੰਦੇ ਹੋਏ ਪੂਰਨ ਸਮਰਥੱਨ ਦਿੰਦੇ ਸਨ। ਪਰ ਅਫਸੋਸ ਸੱਤਾ ਪ੍ਰਾਪਤੀ ਤੋਂ ਬਾਅਦ ਇਹੀ ਸੰਘਰਸ਼ੀ ਲੋਕ ਹੁਣ ਮੁੱਖ ਮੰਤਰੀ ਸਾਹਿਬ ਅਤੇ ਉਨਾਂ ਦੀ ਜੁੰਡਲੀ ਨੂੰ ਸੂਬਾ ਦੇ ਵਿਕਾਸ ਦੇ ਰਾਹ ਵਿਚ ਅੜਿਕਾ ਜਾਪਣ ਲੱਗ ਗਏ ਹਨ।

Leave a Reply

Your email address will not be published. Required fields are marked *