ਟੀਵੀ ਐਨਆਰਆਈ ਵੱਲੋਂ ਵਿਦੇਸ਼ੀ ਧਰਤੀ ਤੇ ਮਿਹਨਤਕਸ਼ ਔਰਤਾਂ ਨੂੰ “ਮਾਣਮੱਤੀ ਪੰਜਾਬਣ ਐਵਾਰਡ“ ਨਾਲ ਕੀਤਾ ਗਿਆ ਸਨਮਾਨਿਤ
ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ), 31 ਜਨਵਰੀ: ਟੀਵੀ ਐਨਆਰਆਈ ਵੱਲੋਂ ਵਿਦੇਸ਼ੀ ਧਰਤੀ ਤੇ ਮਿਹਨਤਕਸ਼ ਔਰਤਾਂ ਨੂੰ “ਮਾਣਮੱਤੀ ਪੰਜਾਬਣ ਐਵਾਰਡ“ ਨਾਲ ਸਨਮਾਨਿਤ ਕੀਤਾ ਗਿਆ। ਸੁਰ ਸਾਂਝ ਡਾਟ ਕਾਮ ਨਾਲ ਜਾਣਕਾਰੀ ਸਾਂਝੀ ਕਰਦਿਆਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫਾਊਂਡਰ ਰਮਿੰਦਰ ਰੰਮੀ ਨੇ ਕਿਹਾ ਕਿ ਉਦੋਂ ਬਹੁਤ ਮਾਣ ਮਹਿਸੂਸ ਹੁੰਦਾ ਹੈ, ਜਦੋਂ ਅਜਿਹੇ ਐਵਾਰਡਾਂ ਰਾਹੀਂ ਉਹਨਾਂ ਮਿਹਨਤਕਸ਼ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇ, ਜਿਹਨਾਂ ਨੇ ਕਲਾ, ਸਾਹਿਤ ਜਾਂ ਸਮਾਜਿਕ ਕਾਰਜਾਂ ਰਾਹੀਂ ਆਪਣੀ ਵੱਖਰੀ ਪਹਿਚਾਣ ਬਣਾਈ ਹੋਵੇ। ਬਹੁਤ ਸੋਚ ਵਿਚਾਰ ਤੇ ਸੂਝ ਬੂਝ ਨਾਲ 30 ਦੇ ਕਰੀਬ ਔਰਤਾਂ ਨੂੰ ਇਸ ਐਵਾਰਡ ਲਈ ਚੁਣਿਆ ਗਿਆ ਹੈ, ਜਿਹਨਾਂ ਨੇ ਅਲੱਗ ਅਲੱਗ ਖੇਤਰ ਵਿੱਚ ਆਪਣੀ ਮਿਹਨਤ ਸਦਕਾ ਅਲੱਗ ਪਹਿਚਾਣ ਬਣਾਈ ਹੈ ਜੋ ਇਸ ਸਨਮਾਨ ਦੀਆਂ ਅਸਲੀ ਹੱਕਦਾਰ ਸਨ ਅਤੇ ਉਹਨੂੰ ਨੂੰ “ਮਾਣਮੱਤੀ ਪੰਜਾਬਣ ਅਵਾਰਡ“ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਔਰਤਾਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ ਤੇ ਦੂਸਰੀਆਂ ਔਰਤਾਂ ਨੂੰ ਵੀ ਕੁਝ ਹੋਰ ਅੱਛਾ ਕਰਨ ਦੀ ਪ੍ਰੇਰਣਾ ਮਿਲੇਗੀ।
ਉਨ੍ਹਾਂ ਕਿਹਾ ਕਿ ਬਹੁਤ ਲੋਕ ਐਸੇ ਹਨ ਜੋਕਿ ਇਹੋ ਜਿਹੇ ਪ੍ਰੋਗਰਾਮ ਉਲੀਕ ਲੈਣਗੇ ਤੇ ਫਿਰ ਪਰਸਨਜ਼ ਤੋਂ ਜਿਹਨਾਂ ਨੂੰ ਐਵਾਰਡ ਲਈ ਸਿਲੈਕਟ ਕੀਤਾ ਜਾਣਾ ਹੁੰਦਾ ਹੈ, ਤੋਂ ਡੋਨੇਸ਼ਨਜ਼ ਦੀ ਮੰਗ ਕਰਨਗੇ। ਕਈ ਇਨਸਾਨ ਇਸ ਸਥਿਤੀ ਵਿੱਚ ਨਹੀਂ ਹੁੰਦੇ ਕਿ ਉਹਨਾਂ ਦੀ ਮੰਗ ਪੂਰੀ ਕੀਤੀ ਜਾਏ।
ਸਨਮਾਨਿਤ ਕਰਨ ਤੋਂ ਪਹਿਲਾਂ ਸੱਭ ਪਰਸਨਜ਼ ਦੀਆਂ ਪ੍ਰਾਪਤੀਆਂ ਤੇ ਕੰਮਾਂ ਦੇ ਬਾਰੇ ਵਿੱਚ ਡਾਕੂਮੇਂਟਰੀ ਫਿਲਮ ਸਕਰੀਨ ਤੇ ਦਿਖਾਈ ਗਈ ਤੇ ਬਹੁਤ ਗੁਣੀ ਤੇ ਪਿਆਰੀ ਹੋਸਟ ਰੀਤ ਕੌਰ ਵੀ ਮਾਈਕ ਤੇ ਐਵਾਰਡ ਪਰਸਨਜ਼ ਬਾਰੇ ਵਿੱਚ ਜਾਣਕਾਰੀ ਸਾਂਝੀ ਕਰ ਰਹੇ ਸਨ। ਕਿਸੇ ਵੀ ਪੱਖਪਾਤ ਤੋਂ ਉੱਪਰ ਉੱਠ ਕੇ ਪੰਜਾਬਣਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਐਨਆਰਆਈ. ਟੀਵੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਉਪਰਾਲੇ ਕਰਕੇ ਤੇ ਸਨਮਾਨ ਸਮਾਰੋਹ ਆਯੋਜਿਤ ਕਰਕੇ ਹੋਰਨਾਂ ਨੂੰ ਵੀ ਉਤਸ਼ਾਹਿਤ ਕਰਨਾ ਬਹੁਤ ਵਧੀ ਉਦਮਤ ਹੈ ਜੋ ਸਲਾਹੁਣਯੋਗ ਹੈ।
|