ਰਮਿੰਦਰ ਰੰਮੀ ਨੂੰ ਟੀਵੀ ਐਨਆਰਆਈ ਵੱਲੋਂ ਮਾਣਮੱਤੀ ਪੰਜਾਬਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ
ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ), 31 ਜਨਵਰੀ:
ਟੀਵੀ ਐਨਆਰਆਈ ਵੱਲੋਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਨੂੰ ਮਾਣਮੱਤੀ ਪੰਜਾਬਣ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ ਹੈ। ਸੁਰ ਸਾਂਝ ਡਾਟ ਕਾਮ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਸਮੂਹ ਟੀਮ ਮੈਂਬਰਜ਼ ਪਰਦੀਪ ਬੈਂਸ, ਅਮਨ ਸੈਣੀ, ਰਜਨੀ ਸੈਣੀ ਤੇ ਰੀਤ ਨੂੰ ਮਾਣ ਮੱਤੀ ਪੰਜਾਬਣ ਅਵਾਰਡ ਦੇ ਪ੍ਰੋਗਰਾਮ ਦੀ ਸਫ਼ਲਤਾ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈ ਆਪਣੇ ਆਪ ਨੂੰ ਬਹੁਤ ਵੱਡਭਾਗੀ ਸਮਝਦੀ ਹਾਂ ਜੋ ਐਨਆਰਆਈ ਟੀਵੀ ਨੇ ਮੈਨੂੰ ਇਸ ਅਵਾਰਡ ਲਈ ਸਿਲੇਕਟ ਕੀਤਾ ਤੇ ਆਨਰ ਵੀ ਕੀਤਾ। ਇਹ ਮਾਣ ਪ੍ਰਾਪਤ ਕਰਨਾ ਮੈਨੂੰ ਇਸ ਤਰਾਂ ਲੱਗਦਾ ਹੈ ਜਿਵੇਂ ਕਿ ਮੈਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲ ਗਿਆ ਹੋਏ। ਉਨ੍ਅਹਾਂ ਖਾਸ ਤੌਰ ਤੇ ਅਮਨ ਸੈਣੀ ਦਾ ਵੀ ਧੰਨਵਾਦ ਕੀਤਾ। ਇਸ ਸਨਮਾਨ ਸਮਾਰੋਹ ਦੇ ਚੀਫ਼ ਗੈਸਟ ਸਤਿਕਾਰਯੋਗ ਐਮਪੀ ਪੀ ਪ੍ਰਭਮੀਤ ਸਿੰਘ ਸਰਕਾਰੀਆ ਸਨ।
ਰਮਿੰਦਰ ਰੰਮੀ, ਫ਼ਾਊਂਡਰ ਤੇ ਪ੍ਰਬੰਧਕ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।