www.sursaanjh.com > News > ਦਿ ਰੌਇਲ ਕਾਲਜ ਦੀ 6ਵੀਂ ਸਲਾਨਾ ਅੰਤਰ-ਸਦਨ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਸੰਪੰਨ

ਦਿ ਰੌਇਲ ਕਾਲਜ ਦੀ 6ਵੀਂ ਸਲਾਨਾ ਅੰਤਰ-ਸਦਨ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਸੰਪੰਨ

ਦਿ ਰੌਇਲ ਕਾਲਜ ਦੀ 6ਵੀਂ ਸਲਾਨਾ ਅੰਤਰ-ਸਦਨ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਸੰਪੰਨ
ਬੋੜਾਵਾਲ਼ ਕਾਲਜ (ਸੁਰ ਸਾਂਝ ਬਿਊਰੋ), 25 ਫਰਵਰੀ:
ਵਿਦਿਆਰਥੀਆਂ ਵਿੱਚ ਸਰੀਰਕ, ਮਾਨਸਿਕ ਤੰਦਰੁਸਤੀ ਨਿੱਕੀਆਂ ਤੇ ਸਹਿਯੋਗ ਦੀ ਭਾਵਨਾ ਵਿਕਸਿਤ ਕਰਨ ਹਿੱਤ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ 6ਵੀਂ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ। ਇਸ ਵਿੱਚ ਲੰਬੀ ਛਾਲ, ਤੀਹਰੀ ਛਾਲ, ਗੋਲਾ ਸੁੱਟਣਾ, ਡਿਸਕਸ ਥਰੋ, 800 ਮੀਟਰ ਰੇਸ, 400 ਮੀਟਰ  ਰੇਸ ਅਤੇ 100 ਮੀਟਰ ਰੇਸ ਆਦਿ ਦੇ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ.ਸਤਨਾਮ ਸਿੰਘ ਸੰਧੂ ਡੀਨ ਭਾਸ਼ਾਵਾਂ ਅਤੇ ਅਲੂਮਨੀ ਐਸੋਸੀਏਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਮਗਰੋਂ, ਪ੍ਰੋਗਰਾਮ ਦੀ ਸ਼ੁਰੂਆਤ ਮਾਰਚ-ਪਾਸਟ ਨਾਲ ਹੋਈ ਜਿਸ ਵਿੱਚ ਵਿਦਿਆਰਥੀਆਂ ਨੇ ਖੇਡ ਭਾਵਨਾ ਨਾਲ ਲਬਰੇਜ਼ ਹੋ ਕੇ ਪੂਰੇ ਅਨੁਸ਼ਾਸਨ ਬੱਧ ਢੰਗ ਨਾਲ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ।
ਕਾਲਜ ਦੇ ਹੋਣਹਾਰ ਖਿਡਾਰੀ ਰਣਜੀਤ ਸਿੰਘ,ਸੀਮਾ ਕੌਰ, ਗੀਤਾ ਅਤੇ ਅਰਸ਼ਦੀਪ ਸਿੰਘ ਨੇ ਮਸ਼ਾਲ ਰੋਸ਼ਨ ਕੀਤੀ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਅਜੋਕੀ ਪੀੜ੍ਹੀ ਖੇਡਾਂ ਤੋਂ ਦੂਰ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਚ ਨਿਘਾਰ ਆ ਰਿਹਾ ਹੈ। ਇਸ ਲਈ ਲੋੜ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਅਹਿਮੀਅਤ ਦੇਣੀ ਚਾਹੀਦੀ ਹੈ। ਖੇਡ ਮੈਦਾਨ ਵਿੱਚ ਕਾਲਜ ਦੇ 4 ਹਾਊਸ ਹਿਮਾਲਿਆ, ਸ਼ਿਵਾਲਿਕ, ਵਿਧਿਆਂਚਲ ਅਤੇ ਨੀਲਗਿਰੀ ਦੇ  ਵਿਦਿਆਰਥੀਆਂ ਨੇ ਇਕ ਦੂਸਰੇ ਤੋਂ ਵਧ ਚੜ੍ਹ ਕੇ ਭਾਗ ਲਿਆ। ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ਼ ਕੁਲਵਿੰਦਰ ਸਿੰਘ ਸਰਾਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਅਤੇ ਹੁਣ ਤੱਕ ਹੋਈਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਕਾਲਜ ਦੇ ਡੀਨ ਆਪਰੇਸ਼ਨਜ ਪ੍ਰੋ. ਸੁਰਜਨ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕਾਲਜ ਦੇ ਅਧਿਆਪਕਾਂ ਵੱਲੋਂ ਲਗਾਤਾਰ ਇੱਕ ਹਫਤੇ ਤੋਂ ਅਥਲੈਟਿਕ ਮੀਟ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਕੀਤੀਆਂ ਜਾ ਰਹੀਆਂ ਸਨ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਅਸਿ.ਪ੍ਰੋ. ਹਰਵਿੰਦਰ ਸਿੰਘ ਨੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਚੀ ਛਾਲ ਲੜਕੇ ਵਿੱਚੋਂ ਸੌਰਵ ਕੁਮਾਰ,ਗੁਰਮੰਗਤ ਸਿੰਘ, ਹਰਸ਼ਦੀਪ ਸਿੰਘ ਨੇ ਉੱਚੀ ਛਾਲ ਲੜਕੀਆਂ ਵਿਚ ਸੀਮਾ ਰਾਣੀ,ਮੋਨਾ ਰਾਣੀ, ਸਿਮਰਜੀਤ ਕੌਰ ਨੇ ਲੰਬੀ ਛਾਲ ਲੜਕੇ ਵਿਚ ਗੁਰਵਿੰਦਰ ਸਿੰਘ, ਜਸ਼ਨਦੀਪ ਸਿੰਘ,ਸੌਰਵ ਕੁਮਾਰ ਨੇ ਲੰਬੀ ਛਾਲ ਲੜਕੀਆਂ ਵਿਚ ਜੋਤੀ, ਰੁਪਿੰਦਰ ਕੌਰ, ਜਸਪਾਲ ਕੌਰ ਨੇ ਗੋਲਾ ਸੁੱਟਣ ਲੜਕੇ ਵਿਚ ਗੁਰਮੰਤ ਸਿੰਘ, ਗੁਰਵਿੰਦਰ ਸਿੰਘ ਲਵਪ੍ਰੀਤ ਸਿੰਘ ਨੇ ਗੋਲਾ ਸੁੱਟਣ ਲੜਕੀਆਂ ਵਿਚ ਰੁਪਿੰਦਰ ਕੌਰ, ਮੋਨਾ ਕੌਰ, ਹਰਮਨਦੀਪ ਕੌਰ ਨੇ ਡਿਸਕਸ ਥਰੋ ਲੜਕੇ ਵਿਚ ਗੁਰਮੰਗਤ ਸਿੰਘ, ਤਕਦੀਰ ਸਿੰਘ, ਹਰਸ਼ਦੀਪ ਸਿੰਘ ਨੇ ਡਿਸਕਸ ਥਰੋ ਲੜਕੀਆਂ ਵਿਚ ਮੋਨਾ ਕੌਰ, ਸੀਮਾ ਰਾਣੀ, ਗੁਰਪਾਲ ਕੌਰ ਨੇ 800ਮੀ. ਲੜਕੇ ਵਿਚ ਅਮ੍ਰਿਤ ਸਿੰਘ, ਸਤਿਨਾਮ ਸਿੰਘ, ਗੋਬਿੰਦ ਸਿੰਘ ਨੇ 800ਮੀ.ਲੜਕੀਆਂ ਵਿਚ ਜੋਤੀ, ਸੀਮਾ ਕੌਰ, ਗਗਨਦੀਪ ਕੌਰ ਨੇ 400ਮੀ.ਲੜਕੇ ਵਿਚ ਹਰਵਿੰਦਰ ਸਿੰਘ, ਅੰਮ੍ਰਿਤ ਸਿੰਘ, ਗੋਬਿੰਦ ਸਿੰਘ ਨੇ 400ਮੀ. ਲੜਕੀਆਂ ਵਿਚ ਸਿਮਰਨਜੀਤ ਕੌਰ, ਸੀਮਾ ਕੌਰ, ਜਸ਼ਨਪ੍ਰੀਤ ਕੌਰ ਨੇ 200ਮੀ. ਲੜਕੇ ਵਿਚ ਸੌਰਵ ਕੁਮਾਰ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ ਨੇ 200ਮੀ. ਲੜਕੀਆਂ ਵਿਚ ਜੋਤੀ, ਸੀਮਾ ਕੌਰ, ਪੂਜਾ ਕੌਰ ਨੇ 100ਮੀ. ਲੜਕੇ ਵਿਚ ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਨੇ 100ਮੀ. ਰੇਸ ਲੜਕੀਆਂ ਵਿਚ ਜੋਤੀ, ਸੀਮਾ ਕੌਰ, ਪਰਮਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਵਿਦਿਆਰਥੀਆਂ ਲਈ ਕੁੱਝ ਮਨੋਰੰਜਕ ਖੇਡਾਂ ਜਿਵੇਂ ਕਿ ਲੈਮਨ ਰੇਸ, ਬੋਰੀ ਰੇਸ ਅਤੇ ਤਿੰਨ ਟੰਗੀ ਰੇਸ ਕਰਵਾਈਆ ਗਈਆਂ। ਬੈਸਟ ਅਥਲੀਟ ਲੜਕੀਆਂ ਵਿਚੋ ਜੋਤੀ ਅਤੇ ਲੜਕਿਆਂ ਵਿਚੋਂ ਗੁਰਮੰਗਤ ਸਿੰਘ ਨੂੰ ਚੁਣਿਆ ਗਿਆ। ਬੈਸਟ ਹਾਊਸ ਦੀ ਟਰਾਫ਼ੀ ਵਿਧਿਆਂਚਲ ਹਾਊਸ ਨੇ ਆਪਣੇ ਨਾਮ ਕੀਤੀ। ਇਸ ਮੌਕੇ ਕਾਲਜ ਦੇ ਉਹਨਾਂ ਵਿਦਿਆਰਥੀਆਂ ਦਾ ਖਾਸ ਤੌਰ ‘ਤੇ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਰਾਜ ਪੱਧਰੀ ਮੁਕਾਬਲਿਆ ‘ਚ ਪੁਜ਼ੀਸਨਾਂ ਪ੍ਰਾਪਤ ਕਰਕੇ ਕਾਲਜ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਏ ਆਈ ਜੀ ਪੰਜਾਬ ਪੁਲਿਸ ਡਾ਼. ਰਜਿੰਦਰ ਸਿੰਘ ਸੋਹਲ ਨੇ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ। ਚੇਅਰਮੈਨ ਸ.ਏਕਮਜੀਤ ਸਿੰਘ ਸੋਹਲ ਨੇ ਸਰੀਰਕ ਸਿੱਖਿਆ ਵਿਭਾਗ ਤੇ ਸਮੂਹ ਅਧਿਆਪਕ ਸਾਹਿਬਾਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਮੀਟ ਦੇ ਸਫ਼ਲਤਾ ਪੂਰਵਕ ਨੇਪਰੇ ਚੜ੍ਹਨ ‘ਤੇ ਮੁਬਾਰਕਬਾਦ ਦਿੱਤੀ। ਅਸਿ.ਪ੍ਰੋ.ਚਮਕੌਰ ਸਿੰਘ ਨੇ ਖੇਡ ਮੈਦਾਨ ਵਿੱਚ ਪੂਰੀ ਤਨਦੇਹੀ ਨਾਲ ਆਪਣੀ ਭੂਮਿਕਾ ਨਿਭਾਈ।ਇਸ ਮੌਕੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *