www.sursaanjh.com > News > ਵਿਛੜੇ ਲੇਖਕਾਂ ਪ੍ਰੀਤਮ ਲੁਧਿਆਣਾਵੀ, ਅਮਰਜੀਤ ਸਿੰਘ ਖੁਰਲ ਅਤੇ ਰਾਣਾ ਬੂਲਪੁਰੀ ਨੂੰ ਸ਼ਰਧਾਂਜਲੀ ਭੇਂਟ

ਵਿਛੜੇ ਲੇਖਕਾਂ ਪ੍ਰੀਤਮ ਲੁਧਿਆਣਾਵੀ, ਅਮਰਜੀਤ ਸਿੰਘ ਖੁਰਲ ਅਤੇ ਰਾਣਾ ਬੂਲਪੁਰੀ ਨੂੰ ਸ਼ਰਧਾਂਜਲੀ ਭੇਂਟ

ਸਾਹਿਤ ਵਿਗਿਆਨ ਕੇਂਦਰ ਵਲੋਂ ਸ਼ੋਕ-ਸਭਾ
ਵਿਛੜੇ ਲੇਖਕਾਂ ਪ੍ਰੀਤਮ ਲੁਧਿਆਣਾਵੀ, ਅਮਰਜੀਤ ਸਿੰਘ ਖੁਰਲ ਅਤੇ ਰਾਣਾ ਬੂਲਪੁਰੀ ਨੂੰ ਸ਼ਰਧਾਂਜਲੀ ਭੇਂਟ
ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ), 26 ਫਰਵਰੀ:
ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ। ਇਸ ਇਕੱਤਰਤਾ ਵਿੱਚ ਕੇਂਦਰ ਦੇ ਵਿਛੜ ਗਏ ਤਿੰਨ ਲੇਖਕ ਮੈਬਰਾਂ ਰਾਣਾ ਬੂਲਪੁਰੀ, ਅਮਰਜੀਤ ਸਿੰਘ ਖੁਰਲ ਅਤੇ ਪ੍ਰੀਤਮ ਲੁਧਿਆਣਵੀ, ਜੋ ਪਿਛਲੇ ਦਿਨੀਂ ਵਿਛੋੜਾ ਦੇ ਗਏ ਹਨ, ਨੂੰ ਸ਼ਰਧਾਂਲੀ ਭੇਂਟ ਕੀਤੀ ਗਈ। ਕੇਂਦਰ ਦੇ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਮਾਵੀ ਨੇ ਇਹਨਾਂ ਲੇਖਕਾਂ ਦੇ ਸਾਹਿਤ ਵਿਗਿਆਨ ਕੇਂਦਰ ਵਾਸਤੇ ਯੋਗਦਾਨ, ਸਾਹਿਤ ਦੀ ਨਿਰਸਵਾਰਥ ਸੇਵਾ, ਨਿੱਜੀ ਮੋਹ-ਪਿਆਰ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਂਬਰਾਂ ਨੇ ਬਹੁਤ ਸਾਰੇ ਹੋਰ ਕਵੀਆਂ ਅਤੇ ਲੇਖਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਪੰਜਾਬੀ ਸਾਹਿਤ ਪੜ੍ਹਨ-ਲਿਖਣ ਲਈ ਪ੍ਰੇਰਿਤ ਕੀਤਾ।
ਇਕੱਤਰਤਾ ਦੌਰਾਨ ਹਾਜ਼ਰ ਸਾਹਿਤਕਾਰਾਂ ਵੱਲੋਂ ਦੋ ਮਿੰਟ ਦਾ ਮੋਨ ਧਾਰ ਕੇ ਵਿਛੜ ਗਈਆਂ ਰੂਹਾਂ ਸ਼ਰਧਾਂਜਲੀ ਭੇਂਟ ਕੀਤੀ ਗਈ। ਪਿਆਰਾ ਸਿੰਘ ਰਾਹੀ,ਪਰਮਜੀਤ ਪਰਮ, ਬਾਬੂ ਰਾਮ ਦੀਵਾਨਾ, ਭਗਤ ਰਾਮ ਰੰਗਾੜਾ, ਜਸਵਿੰਦਰ ਪਾਲ ਕੌਰ ਨੇ ਵੀ ਇਹਨਾਂ ਸਾਹਿਤਕ ਹਸਤੀਆਂ ਬਾਰੇ ਆਪਣੇ ਲਗਾਓ ਦੀ ਗੱਲ ਕੀਤੀ। ਦਵਿੰਦਰ ਕੌਰ ਢਿੱਲੋਂ ਨੇ ਆਪਣੇ ਲਿਖੇ ਗੀਤ ਰਾਹੀਂ ਵਿਛੜ ਗਏ ਸਾਥੀਆਂ ਨੂੰ ਯਾਦ ਕੀਤਾ। ਬਲਵਿੰਦਰ ਸਿੰਘ ਢਿੱਲੋਂ ਨੇ ਨੰਦ ਲਾਲ ਨੂਰਪੁਰੀ ਦਾ ਗੀਤ “ਚਲ ਉਡ ਜਾ ਭੋਲਿਆ ਪੰਛੀਆ” ਬੜੇ ਦਰਦ ਭਰੇ ਲਹਿਜ਼ੇ ਵਿਚ ਸੁਣਾਇਆ। ਸੁਰਜੀਤ ਸਿੰਘ ਧੀਰ, ਕੰਵਲ ਨੈਨ ਸਿੰਘ, ਦਰਸ਼ਨ ਤਿਊਣਾ ਨੇ ਸ਼ਰਧਾਂਜਲੀ ਦੇ ਰੂਪ ਵਿਚ ਗਜ਼ਲ ਗਾ ਕੇ ਵਿਛੜ ਗਿਆ ਨੂੰ ਮੁੜ ਆਉਣ ਦਾ ਤਰਲਾ ਪਾਇਆ। ਮਨਜੀਤ ਕੌਰ ਮੋਹਾਲੀ, ਡਾ:ਪੰਨਾ ਲਾਲ ਮੁਸਤਫਾਬਾਦੀ,ਜਸਵਿੰਦਰ ਪਾਲ ਕੌਰ ਤੇ ਸਤਬੀਰ ਕੌਰ ਨੇ ਵੀ ਕਵਿਤਾਵਾਂ ਰਾਹੀਂ ਆਪਣਾ ਆਪਣਾ ਦਰਦ ਸਾਂਝਾ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਹਰਮਿੰਦਰ ਕਾਲੜਾ, ਆਰ ਕੇ ਭਗਤ, ਦਵਿੰਦਰ ਕੌਰ ਬਾਠ, ਮਲਕੀਤ ਸਿੰਘ ਨਾਗਰਾ, ਜੋਗਿੰਦਰ ਜੱਗਾ, ਕੁਲਵਿੰਦਰ ਸਿੰਘ ਚੰਡੀਗੜ੍ਹ, ਤੇਜਾ ਸਿੰਘ ਥੂਹਾ, ਜਗਪਾਲ ਸਿੰਘ, ਸਿਮਰਨਜੀਤ ਕੌਰ ਗਰੇਵਾਲ, ਚਰਨਜੀਤ ਕੌਰ ਬਾਠ, ਕਸ਼ਮੀਰ ਕੌਰ ਸੰਧੂ, ਜਗਪਾਲ ਸਿੰਘ, ਸੁਖਵੀਰ ਸਿੰਘ ਮੋਹਾਲੀ, ਪਾਲ ਅਜਨਬੀ, ਸਾਹਿਬਦੀਪ ਸਿੰਘ, ਪਰਲਾਦ ਸਿੰਘ, ਲਾਭ ਸਿੰਘ ਲਹਿਲੀ, ਰਜਿੰਦਰ ਰੇਨੂ ਵੀ ਹਾਜ਼ਰ ਸਨ। ਮੰਚ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਕੀਤਾ।

Leave a Reply

Your email address will not be published. Required fields are marked *