www.sursaanjh.com > News > ਸਾਹਿਤਕ ਮੰਚ ਖਰੜ ਵੱਲੋਂ ਇਕੱਤਰਤਾ ਦੌਰਾਨ ਰਚਨਾਵਾਂ ਪੜ੍ਹੀਆਂ ਗਈਆਂ

ਸਾਹਿਤਕ ਮੰਚ ਖਰੜ ਵੱਲੋਂ ਇਕੱਤਰਤਾ ਦੌਰਾਨ ਰਚਨਾਵਾਂ ਪੜ੍ਹੀਆਂ ਗਈਆਂ

ਸਾਹਿਤਕ ਮੰਚ ਖਰੜ ਵੱਲੋਂ ਇਕੱਤਰਤਾ ਦੌਰਾਨ ਰਚਨਾਵਾਂ ਪੜ੍ਹੀਆਂ ਗਈਆਂ
ਹਰ ਮਹੀਨੇ ਦੇ ਅਖੀਰਲੇ ਸ਼ਨਿਚਰਵਾਰ ਜੁੜ ਬੈਠਿਆ ਕਰਨਗੇ ਸਾਹਿਤਕਾਰ
ਖਰੜ (ਸੁਰ ਸਾਂਝ ਬਿਊਰੋ), 26 ਫਰਵਰੀ:
ਸਾਹਿਤਕ ਮੰਚ ਖਰੜ ਦੀ ਇਕੱਤਰਾ ਇੱਥੇ ਮਿਉਂਸਪਲ ਪਾਰਕ ਵਿੱਚ ਮੰਚ ਦੇ ਤਰਸੇਮ ਬਸ਼ਰ ਦੀ ਪ੍ਰਧਾਨਗੀ ਹੇਠ ਹੋਈ। ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਗੁਰਦੀਪ ਸਿੰਘ ਵੜੈਚ ਹੋਰਾਂ ਕਿਹੋ ਜਿਹੀ ਦਿਲਦਾਰੀ ਹੈ, ਹਰ ਸ਼ੈਅ ਮੈਨੂੰ ਪਿਆਰੀ ਹੈ ਸੁਣਾਈ। ਬਲਵਿੰਦਰ ਸਿੰਘ ਹੋਰਾਂ ਆਪਣੀਆਂ ਲਿਖਤਾਂ ਅਤੇ ਸਾਹਿਤ ਬਾਰੇ ਗੱਲਾਂ ਕੀਤੀਆਂ। ਧਿਆਨ ਸਿੰਘ ਕਾਹਲ਼ੋਂ ਹੋਰਾਂ ਆਪਣੀਆਂ ਦੋ ਰਚਨਾਵਾਂ ਪੜ੍ਹੀਆਂ। ਸੁੱਚਾ ਸਿੰਘ ਅਧਰੇੜਾ ਵੱਲੋਂ ਆਪਣੀ ਰਚਨਾ ਕੁੜੀ ਪੰਜਾਬਣ ਰਾਹੀਂ ਗਰੀਬੀ-ਅਮੀਰੀ ਦੀ ਤੁਲਨਾ ਕਰਦਿਆਂ ਸਮਾਜਿਕ ਪਾੜੇ ਦੀ ਗੱਲ ਕੀਤੀ।
ਨਾਵਲਕਾਰ ਸੰਤਵੀਰ ਹੋਰਾਂ ਆਪਣੀ ਰਚਨਾ ਇੰਝ ਵੀ ਹੁੰਦਾ ਹੈ ਪੜ੍ਹੀਇਸ  ਸਵੈ-ਕਥਨ ਦੁਆਰਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਪਹਿਲਾਂ ਪਹਿਲ ਅਖ਼ਬਾਰਾਂ ਲਈ ਲੇਖ ਲਿਖੇ ਅਤੇ ਉਨ੍ਹਾਂ 1992 ਵਿੱਚ ਕਹਾਣੀ ਵਿੱਚ ਪਹਿਲੀ ਕਹਾਣੀ ਲਿਖੀ। ਤਰਸੇਮ ਬਸ਼ਰ ਹੋਰਾਂ ਆਪਣੀ ਕਹਾਣੀ ਦਬਦਬਾ ਦਾ ਜ਼ਿਕਰ ਛੇੜਿਦਿਆਂ ਦੱਸਿਆ ਕਿ ਇਸ ਕਹਾਣੀ ‘ਤੇ ਫਿਲਮ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕਹਾਣੀ ਦੇ ਫਿਲਮਾਂਕਣ ਰਾਹੀਂ ਪਿਛਲੇ ਸਮੇਂ ਵਿੱਚ ਹਿਜਰਤ ਕਰ ਗਏ ਪੰਜਾਬੀ ਮਨੁੱਖ ਦੀ ਹੋਣੀ ਨੂੰ ਪਰਦੇ ਉੱਤੇ ਪੇਸ਼ ਕੀਤਾ ਜਾ ਰਿਹਾ ਹੈ। ਸੁਰਜੀਤ ਸੁਮਨ ਹੋਰਾਂ ਆਪਣੀ ਲੰਮੀ ਨਜ਼ਮ ਅਗਨ ਕੁੰਡ ਦਾ ਕਰਣ ਦੁਆਰ ਸੁਣਾਈ। ਅੰਤ ਵਿੱਚ ਇੰਦਰਜੀਤ ਪਰੇਮੀ ਹੋਰਾਂ ਆਪਣੀ ਇੱਕ ਵਿਅੰਗਾਤਕ ਕਾਵਿਕ ਰਚਨਾ ਰਾਹੀਂ ਸਾਹਿਤਕ ਮੰਚ ਖਰੜ ਦੇ ਹੋਂਦ ਵਿੱਚ ਆਉਣ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਇਸ ਮੌਕੇ ਹਰਨਾਮ ਸਿੰਘ ਡੱਲਾ ਹੋਰਾਂ ਸਾਹਿਤ ਸਿਰਜਣ ਪ੍ਰਕ੍ਰਿਆ ਬਾਰੇ ਚਰਚਾ ਕਰਦਿਆਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਹਰ ਸਾਹਿਤਕਾਰ ਨੂੰ ਸਾਹਿਤ ਸਿਰਜਣ ਦੇ ਨਾਲ਼ ਨਾਲ਼ ਸਾਹਿਤ ਪੜ੍ਹਨਾ ਵੀ ਚਾਹੀਦਾ ਹੈ।

Leave a Reply

Your email address will not be published. Required fields are marked *