www.sursaanjh.com > News > ਉੱਘੇ ਬਾਲ ਲੇਖਕ ਹਰਦੇਵ ਚੌਹਾਨ, ਨਾਮਵਰ ਪਾਕਿਸਤਾਨੀ ਸ਼ਾਇਰਾ ਤਾਹਿਰਾ ਸਰਾ ਤੇ ਪਰਮਜੀਤ ਸਿੰਘ ਸੰਸੋਆ ਸਾਹਿਤਕਾਰ ਦਾ ਰੂਬਰੂ ਸਮਾਗਮ

ਉੱਘੇ ਬਾਲ ਲੇਖਕ ਹਰਦੇਵ ਚੌਹਾਨ, ਨਾਮਵਰ ਪਾਕਿਸਤਾਨੀ ਸ਼ਾਇਰਾ ਤਾਹਿਰਾ ਸਰਾ ਤੇ ਪਰਮਜੀਤ ਸਿੰਘ ਸੰਸੋਆ ਸਾਹਿਤਕਾਰ ਦਾ ਰੂਬਰੂ ਸਮਾਗਮ

ਉੱਘੇ ਬਾਲ ਲੇਖਕ ਹਰਦੇਵ ਚੌਹਾਨ, ਨਾਮਵਰ ਪਾਕਿਸਤਾਨੀ ਸ਼ਾਇਰਾ ਤਾਹਿਰਾ ਸਰਾ ਤੇ ਪਰਮਜੀਤ ਸਿੰਘ ਸੰਸੋਆ ਸਾਹਿਤਕਾਰ ਦਾ ਰੂਬਰੂ ਸਮਾਗਮ
ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ), 28 ਫਰਵਰੀ:
ਪੰਜਾਬ ਸਾਹਿਤ ਅਕਾਦਮੀ ਚੰਡੀਗੜ ਵੱਲੋਂ ਡਾ ਸਰਬਜੀਤ ਕੌਰ ਸੋਹਲ ਦੀ ਅਗਵਾਈ ‘ਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਸਰਬ ਸਾਂਝਾ ਕਵੀ ਦਰਬਾਰ ਦੇ ਸਹਿਯੋਗ ਦੇ ਨਾਲ ਰਾਮਗੜ੍ਹੀਆ ਸਿੱਖ ਫਾਉਂਡੇਸ਼ਨ ਓਨਟਾਰੀਓ ਵਿਖੇ ਆਪੋ ਆਪਣੇ ਖੇਤਰ ਦੇ ਤਿੰਨ ਉੱਘੇ ਸਾਹਿਤਕਾਰ ਸਾਹਿਬਾਨ ਦਾ ਰੁ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਰੁ-ਬ-ਰੂ  ਸਮਾਗਮ ਦੀ  ਪ੍ਰਧਾਨਗੀ  ਤਾਹਿਰਾ ਸਰਾਂ, ਹਰਦੇਵ ਚੋਹਾਨ, ਪਰਮਜੀਤ ਸਿੰਘ ਸੰਸੋਆ ਅਤੇ ਸ: ਦਲਜੀਤ ਸਿੰਘ ਗੈਦੂ ਨੇ ਕੀਤੀ । ਤਿੰਨਾਂ ਲੇਖਕਾਂ ਵਲੋਂ ਆਪਣੇ ਜੀਵਨ ‘ਤੇ ਬਹੁਤ ਤਫਸੀਲ ਪੂਰਵਕ ਚਾਨਣਾ ਪਾਇਆ ਗਿਆ। ਉਹਨਾ ਨੇ ਸ਼ਰੋਤਿਆਂ ਨਾਲ ਆਪਣੀਆਂ ਲਿਖਤਾਂ  ਸਾਂਝੀਆਂ ਕੀਤੀਆਂ। ਸਭ ਤੋਂ ਪਹਿਲਾਂ ਪਰਮਜੀਤ ਸਿੰਘ ਸੰਸੋਆ ਨੇ ਆਪਣੀਆਂ ਲਿਖਤਾ ਅਤੇ ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਵੱਲੋਂ ਕੀਤੀਆ ਜਾ ਰਹੀਆਂ ਸਾਹਿਤਕ ਗਤੀਵਿਧੀਆ ਬਾਰੇ ਜਾਣਕਾਰੀ ਸਾਂਝੀ ਕੀਤੀ ਉਨਾਂ ਨੇ ਚੰਗਾ ਸਾਹਿਤ ਪੜਨ, ਸੁਣਨ ਅਤੇ ਲਿਖਣ ਦੀ ਗੱਲ ਤੇ ਜੋਰ ਦਿੱਤਾ ਜਿਸ ਨਾਲ ਸਮਾਜ ਦਾ ਬੋਧਿਕ ਪੱਧਰ ਹੋਰ ਉੱਚਾ ਹੋ ਸਕੇ।
ਹਰਦੇਵ ਚੋਹਾਨ ਹੁਰਾਂ ਨੇ ਆਪਣੇ ਸੰਬੋਧਨ ਦੌਰਾਨ ਬੜੇ ਹੀ ਰੋਚਕ ਢੰਗ ਨਾਲ ਵਿਸਤਾਰ ਨਾਲ ਆਪਣੀਆਂ ਉਪਲਬਧੀਆਂ ਅਤੇ ਰਚਨਾ ਸੰਸਾਰ ਦੀ ਸਰੋਤਿਆਂ ਨਾਲ ਸਾਂਝ ਪਾਈ।        ਪ੍ਰੋ ਜਗੀਰ ਕਾਹਲੋਂ ਅਤੇ ਸ਼ਾਇਰ ਮਲਵਿੰਦਰ ਨੇ ਹਰਦੇਵ ਚੌਹਾਨ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਨ ਦੇ ਨਾਲ ਨਾਲ ਉਸਦੀ ਸਿਰਜਣਾ ਬਾਰੇ ਵੀ ਗੱਲ ਕੀਤੀ। ਪਾਕਿਸਤਾਨ ਤੋਂ ਬੇਹਤਰੀਨ ਪੰਜਾਬੀ ਸ਼ਾਇਰਾ ਤਾਹਿਰਾ ਸਰਾਂ ਬਾਰੇ ਪਿਆਰਾ ਸਿੰਘ ਕੁੱਦੋਵਾਲ ਨੇ ਵਿਸਤ੍ਰਤ ਪਰਚਾ ਪੜ੍ਹਿਆ। ਤਾਹਿਰਾ ਨੇ ਆਪਣੇ ਦਿਲਕਸ਼ ਅੰਦਾਜ ਨਾਲ ਸ਼ਾਇਰੀ ਸੁਣਾ ਕੇ ਸਰੋਤਿਆ ਨੂੰ ਕੀਲ ਲਿਆ। ਹਾਜ਼ਰ  ਸਰੋਤਿਆ ਨੇ ਉਹਨਾਂ ਦੀ ਲਿਖਣ-ਪ੍ਰਕਿਰਿਆਂ ਅਤੇ ਜੀਵਨ ਸ਼ੈਲੀ ਸੰਬੰਧੀ ਸਵਾਲ ਜਵਾਬ ਕੀਤੇ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਨੂੰ  ਦੁਸ਼ਾਲੇ, ਪ੍ਰਸ਼ੰਸਾ-ਪੱਤਰ ਤੇ ਫ਼ੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ।
ਸੈਸ਼ਨ ਦੇ ਦੂਜੇ ਭਾਗ ਵਿਚ ਹਰਦਿਆਲ ਸਿੰਘ ਝੀਤਾ ਦੇ ਸੁਚੱਜੇ ਮੰਚ ਸੰਚਾਲਨ ਹੇਠ ਹਾਜ਼ਰ ਕਵੀਆਂ ਵਿਚੋਂ ਗੁਰਦੇਵ ਚੋਹਾਨ, ਸ਼ਾਇਰ ਮਲਵਿੰਦਰ, ਹਰਦਿਆਲ ਝੀਤਾ,  ਡਾ ਜਸਪਾਲ ਸਿੰਘ ਦੇਸੂਵੀ, ਗਿਆਨ ਸਿੰਘ ਦਰਦੀ, ਨੀਟਾ ਬਲਵਿੰਦਰ, ਸੁਖਿੰਦਰ, ਮਹਿੰਦਰ ਪ੍ਰਤਾਪ, ਸੁਖਵਿੰਦਰ, ਰਿੰਟੂ ਭਾਟੀਆ,  ਮਕਸੂਦ ਚੌਧਰੀ, ਗੁਰਦੇਵ ਸਿੰਘ ਰੱਖੜਾ, ਕੁਲਦੀਪ ਦੀਪ, ਸੁਰਜੀਤ ਟੋਰਾਂਟੋ, ਪਿਆਰਾ ਸਿੰਘ ਕੁੱਦੋਵਾਲ ਆਦਿ ਨੇ ਆਪਣੀਆਂ ਕਵਿਤਾਵਾਂ ਪੜੀਆਂ ਤੇ ਕੁਝ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਨੂੰ ਹੋਸਟ ਕਰਦਿਆਂ ਸਰਦਾਰ ਪਿਆਰਾ ਸਿੰਘ ਕੁਦੋਵਾਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਅੰਤਰਾਸ਼ਟਰੀ ਸਾਹਿਤਕ ਸਾਂਝਾ ਦੇ ਫਾਊਂਡਰ ਰਮਿੰਦਰ ਰੰਮੀ ਵਾਲੀਆ ਨੇ ਸਮਾਗਮ ਦੇ ਮਨੋਰਥ ਬਾਰੇ ਗੱਲ ਕਰਦਿਆਂ ਸਭ ਨੂੰ ਜੀ ਆਇਆ ਕਿਹਾ। ਕਾਬਿਲੇ ਗੌਰ ਹੈ ਕਿ ਰਮਿੰਦਰ ਰੰਮੀ ਵੱਲੋ ਦੋ ਸਾਲ ਤੋਂ ਆਨਲਾਈਨ ਕਵੀ ਦਰਬਾਰ ਕਰਵਾਏ ਜਾਂਦੇ ਹਨ, ਜਿਸ ਨਾਲ ਨਵੀਆਂ ਪੁੰਗਰਦੀਆਂ ਕਲਮਾਂ ਨੂੰ ਵੀ ਬਹੁਤ ਉਤਸ਼ਾਹ ਮਿਲਦਾ ਹੈ ਅਤੇ ਉਨਾਂ ਦੀ ਪ੍ਰਤਿਭਾ ਵਿੱਚ ਨਿਖਾਰ ਆਉਂਦਾ ਹੈ। ਇਕ ਸਾਲ ਤੋਂ ਸਿਰਜਨਾ ਦੇ ਆਰ ਪਾਰ ਵਿੱਚ ਪ੍ਰੋ ਕੁਲਜੀਤ ਕੌਰ ਐਚਐਮ ਵੀ ਕਾਲਜ ਜਲੰਧਰ ਰੂਬਰੂ ਪ੍ਰੋਗਰਾਮ ਕਰ ਰਹੇ ਹਨ। ਇਕ ਈ-ਮੈਗਜ਼ੀਨ ਵੀ ਸ਼ੁਰੂ ਕੀਤੀ ਹੋਈ ਹੈ। ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਕਰਾਏ ਜਾਂਦੇ ਅੰਤਰਰਾਸ਼ਟਰੀ ਆਨ ਲਾਈਨ ਪ੍ਰੋਗਰਾਮਾਂ ਦੇ ਬਾਰੇ ਵਿੱਚ ਸ ਪਿਆਰਾ ਸਿੰਘ ਕੁੱਦੋਵਾਲ ਨੇ ਡੀਟੇਲ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ, ਜੋ ਕਿ ਇਸ ਸੰਸਥਾ ਦੇ ਚੀਫ਼ ਐਡਵਾਈਜ਼ਰ ਵੀ ਹਨ। ਸੁਰਜੀਤ ਕੌਰ ਦੀ ਕਿਤਾਬ ਲਵੇਂਡਰ ਨੂੰ ਰੀਲੀਜ਼ ਕੀਤਾ ਗਿਆ ਤੇ ਸ ਜਗੀਰ ਸਿੰਘ ਕਾਹਲੋਂ ਨੇ ਲਵੇਂਡਰ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ।
ਹਰਦਮ ਮਾਨ ਦੀ ਕਿਤਾਬ ਸ਼ੀਸ਼ੇ ਦੇ ਅੱਖਰ ਨੂੰ ਵੀ ਰੀਲੀਜ਼ ਕੀਤਾ ਗਿਆ। ਹਰਦੀਪ ਕੌਰ, ਇਕਬਾਲ ਮਾਹਲ ਤੇ ਰਵਿੰਦਰ ਸਿੰਘ ਕੰਗ ਪ੍ਰਧਾਨ ਓਐਫਸੀ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਆਪਣੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਰਮਿੰਦਰ ਵਾਲੀਆ ਨੇ ਆਪਣੀ ਪੁਸਤਕ “ਕਿਸ ਨੂੰ ਆਖਾ” ਸੁਰਜੀਤ ਕੌਰ ਤੇ ਸ ਪਿਆਰਾ ਸਿੰਘ ਕੁੱਦੋਵਾਲ, ਤਾਹਿਰਾ ਸਰਾਂ ਨੂੰ, ਸ ਹਰਦਿਆਲ ਸਿੰਘ ਝੀਤਾ, ਹਰਦੇਵ ਚੌਹਾਨ ਅਤੇ ਜਗੀਰ ਸਿੰਘ ਕਾਹਲੋਂ ਨੂੰ ਭੇਂਟ ਕੀਤੀ ਅਤੇ ਸਾਰੇ ਹਾਜ਼ਰੀਨ ਮਹਿਮਾਨਾਂ ਦਾ ਸਮਾਗਮ ਵਿਚ ਪਹੁੰਚ ਕੇ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ। ਜ਼ੀਟੀਵੀ ਤੋਂ ਮੀਡੀਆ ਪਰਸਨ ਦਪਿੰਦਰ ਨੇ ਸਾਰੇ ਪ੍ਰੋਗਰਾਮ ਦੀ ਕਵਰੇਜ਼ ਕੀਤੀ ਤੇ ਕੁਝ ਬਾਈਟਸ ਵੀ ਰਿਕਾਰਡ ਕੀਤੀਆਂ। ਸ ਪਿਆਰਾ ਸਿੰਘ ਕੁੱਦੋਵਾਲ ਦਾ ਮੰਚ ਸੰਚਾਲਨ ਤਿੰਨ ਮਹਾਨ ਸ਼ਖ਼ਸੀਅਤਾਂ ਦਾ ਰੂਬਰੂ ਕਰਾ ਕਾਬਿਲੇ ਤਾਰੀਫ਼ ਸੀ। ਸ ਦਲਜੀਤ ਸਿੰਘ ਗੈਦੂ, ਚੇਅਰਮੈਨ ਆਰਐਸਐਫਓ ਤੇ ਸ ਹਰਦਿਆਲ ਸਿੰਘ ਝੀਤਾ ਦੇ ਸਹਿਯੋਗ ਲਈ ਦਿਲੋਂ ਧੰਨਵਾਦੀ ਹਾਂ ਜੀ। ਪ੍ਰੋਗਰਾਮ ਦੀ ਇਹ ਸਾਰੀ ਜਾਣਕਾਰੀ ਸ ਪਰਮਜੀਤ ਸਿੰਘ ਸੰਸੋਆ ਤੇ ਮਲਵਿੰਦਰ ਸਿੰਘ ਜੀ ਨੇ ਰਮਿੰਦਰ ਵਾਲੀਆ ਨਾਲ ਸਾਂਝੀ ਕੀਤੀ। 
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।

Leave a Reply

Your email address will not be published. Required fields are marked *