ਲਕਸ਼ਮੀ ਤਾਰਾ ਰਾਠੌਰ ਪਬਲਿਕ ਸਕੂਲ ਚ ਬੱਚੇ ਕੀਤੇ ਸਨਮਾਨਿਤ
ਚੰਡੀਗੜ੍ਹ 30 ਮਾਰਚ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਮਾਜਰੀ ਦੇ ਲਕਸ਼ਮੀ ਤਾਰਾ ਰਾਠੌਰ ਪਬਲਿਕ ਸਕੂਲ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ੇਸ ਸਨਮਾਨਿਤ ਕੀਤਾ, ਜਿਨ੍ਹਾਂ ਨੇ ਹੁਣੇ ਆਏ ਨਤੀਜਿਆ ਚ ਚੰਗੇ ਨੰਬਰ ਪ੍ਰਾਪਤ ਕੀਤੇ ਹਨ। ਅਧਿਆਪਕਾ ਰਮਨਦੀਪ ਕੌਰ ਧੀਮਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਦੀ ਚੇਅਰਪਰਸਨ ਮੀਤਾ ਯਾਦਵ ਦੀ ਸਰਪ੍ਰਸਤੀ ਤੇ ਪ੍ਰਿੰਸੀਪਲ ਕਮਲੇਸ਼ ਸ਼ੁਕਲਾ ਦੀ ਅਗਵਾਈ ਚ ਸਕੂਲ ਇਲਾਕੇ ਚ ਚੰਗਾ ਨਾਮਣਾ ਖੱਟ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀ-ਨਰਸਰੀ ਤੋਂ ਲੈ ਕੇ ਬਾਰਵੀਂ ਤੱਕ ਦੇ ਪਹਿਲੇ ਦਰਜੇ, ਦੂਜੇ ਅਤੇ ਤੀਜੇ ਦਰਜੇ ਤੇ ਰਹੇ ਵਿਦਿਆਰਥੀਆਂ ਨੂੰ ਨਤੀਜਾ ਪੱਤਰ ਤੇ ਟਰਾਫੀਆ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਇਹ ਸਕੂਲ ਜਿਥੇ ਪੜ੍ਹਾਈ ਵਿੱਚ ਵਧੀਆ ਜਾਣਿਆ ਜਾਂਦਾ ਹੈ, ਉਥੇ ਹੀ ਇਸ ਸਕੂਲ ਦੇ ਵਿਦਿਆਰਥੀ ਹੋਰ ਸੂਬਿਆਂ ਚ ਵੀ ਖੇਡਾਂ ਵਿੱਚ ਮੱਲਾਂ ਮਾਰ ਚੁੱਕੇ ਹਨ। ਇਸ ਮੌਕੇ ਪਿੰਸੀਪਲ ਕਮਲੇਸ਼ ਸ਼ੁਕਲਾ, ਵਾਈਸ ਪ੍ਰਿੰਸੀਪਲ ਕੁਸ਼ਵ ਰਾਠੌਰ, ਵਾਈਸ ਪ੍ਰਿੰਸੀਪਲ ਸੰਗੀਤਾ ਰਾਠੌਰ ਸਮੇਤ ਹੋਰ ਸਕੂਲ ਸਟਾਫ਼ ਹਾਜ਼ਰ ਸੀ।