ਗੁਰੂ ਨਾਨਕ ਖਾਲਸਾ ਮਾਡਲ ਸਕੂਲ ਮਾਜਰੀ ਦਾ ਨਤੀਜਾ ਰਿਹਾ ਸੌ ਫੀਸਦੀ
ਚੰਡੀਗੜ੍ਹ 29 ਅਪ੍ਰੈਲ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਗੁਰੂ ਨਾਨਕ ਖਾਲਸਾ ਮਾਡਲ ਹਾਈ ਸਕੂਲ ਮਜਾਰੀ ਦਾ ਅੱਠਵੀਂ ਜਮਾਤ ਦਾ ਸੈਸ਼ਨ (2022-2023) ਦਾ ਨਤੀਜਾ 100% ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੀ ਮਾਰਚ 2023 ਵਿਚ ਲਈ ਗਈ ਪ੍ਰੀਖਿਆ ਵਿੱਚ ਸਕੂਲ ਦੇ ਕੁੱਲ 16 ਵਿਦਿਆਰਥੀ ਅਪੀਅਰ ਹੋਏ ਸਨ। ਸਾਰੇ ਹੀ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ, ਜਿਨ੍ਹਾਂ ਵਿਚੋਂ ਹਸਮਨਪ੍ਰੀਤ ਕੌਰ ਸਪੁੱਤਰੀ ਸ: ਕੁਲਵਿੰਦਰ ਸਿੰਘ ਨਿਵਾਸੀ ਕਰਤਾਰਪੁਰ ਨੇ 93% ਅੰਕ ਪ੍ਰਾਪਤ ਕਰਕੇ ਪਹਿਲੇ, ਨਵਜੋਤ ਕੌਰ ਸਪੁੱਤਰੀ ਸ: ਮੇਵਾ ਸਿੰਘ ਨਿਵਾਸੀ ਕੰਸਾਲਾ ਨੇ 89% ਪ੍ਰਾਪਤ ਕਰ ਕੇ ਦੂਜੇ ਅਤੇ ਅੰਤਰਜੋਤ ਕੌਰ ਸਪੁੱਤਰੀ ਗੁਰਦੀਪ ਸਿੰਘ ਨਿਵਾਸੀ ਮਹਿਰੌਲੀ ਨੇ 87% ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਉੱਤੇ ਰਹਿ ਕੇ ਸਕੂਲ, ਅਧਿਆਪਕਾਂ ਅਤੇ ਆਪਣੇ ਮਾਤਾ-ਪਿਤਾ ਦਾ ਮਾਣ ਵਧਾਇਆ।
ਇਕ ਵਿਦਿਆਰਥੀ ਦੇ 90% ਤੋਂ ਉਤੇ, 5 ਵਿਦਿਆਰਥੀਆਂ ਦੇ 80% ਤੋਂ ਉਤੇ,ਪੰਜ ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਉੱਤੇ, ਚਾਰ ਵਿਦਿਆਰਥੀਆਂ ਨੇ 60% ਤੋਂ ਉੱਤੇ ਅਤੇ ਇਕ ਵਿਦਿਆਰਥੀ ਨੇ 55 % ਤੋਂ ਉੱਤੇ ਅੰਕ ਪ੍ਰਾਪਤ ਕੀਤੇ। ਲਗਭਗ ਸਾਰੇ ਵਿਦਿਆਰਥੀ ਹੀ ਫਸਟ ਡਿਵੀਜ਼ਨ ਵਿੱਚ ਪਾਸ ਹੋਏ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਿਕਾ ਸ਼੍ਰੀਮਤੀ ਲਖਵੀਰ ਕੌਰ ਕੰਗ ਅਤੇ ਚੇਅਰਮੈਨ ਸ: ਲਖਵਿੰਦਰ ਸਿੰਘ ਕੰਗ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਉਹਨਾਂ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਪਹਿਲੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਨੂੰ ਵਿਸ਼ੇਸ਼ ਤੌਰ ਤੇ 5100 ਰੁਪਏ ਦਾ ਇਨਾਮ ਦੇ ਕੇ ਹੌਂਸਲਾ ਅਫਜਾਈ ਕੀਤੀ। ਉਹਨਾਂ ਨੇ ਮਾਤਾ-ਪਿਤਾ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ