ਨੇਹੁੰ ਲੱਗਾ ਤੇਰੇ ਨਾਲ ਵੇ/ ਪਿਆਰਾ ਸਿੰਘ ਕੁੱਦੋਵਾਲ
ਸਾਨੂੰ ਨੇਹੁੰ ਲੱਗਾ ਤੇਰੇ ਨਾਲ ਵੇ।
ਸਾਡਾ ਹਾਲ ਹੋਇਆ ਬੇਹਾਲ ਵੇ।
ਨੇਹੁੰ ਲੱਗਾ ਤੇਰੇ ਨਾਲ …।
ਰਾਤਾਂ ਨੂੰ ਉੱਠ ਉੱਠ ਧਾਵਾਂ ਮੈਂ,


ਤੱਕਾਂ ਨ੍ਹੇਰਿਆਂ ‘ਚ ਸੁੰਨੀਆਂ ਰਾਹਵਾਂ,
ਸਾਥੋਂ ਦਿਲ ਨਹੀਂ ਹੁੰਦਾ ਸੰਭਾਲ਼ ਵੇ …
ਐਵੇਂ ਦੂਰ ਤੋਂ ਨਾ ਤਰਬਾਂ ਛੇੜ ਵੇ,
ਕਦੋਂ ਮੁੱਕਣੇ ਜੁਦਾਈ ਵਾਲੇ ਗੇੜ ਵੇ।
ਤੇਰੇ ਬਿਰਹੋਂ ਨੇ ਕੀਤਾ ਬੁਰਾ ਹਾਲ ਵੇ..
ਕਦੇ ਦਿਲ ਦੀ ਗੱਲ ਨਹੀਂ ਆਖੀ,
ਹੰਝੂ ਕਰਦੇ ਨੇ ਯਾਦਾਂ ਦੀ ਰਾਖੀ।
ਤੇਰੇ ਇਸ਼ਕ ਨੇ ਕੀਤਾ ਕੰਗਾਲ ਵੇ …
ਹਨੇਰੀ ਨਫ਼ਰਤਾਂ ਦੀ ਜਦੋਂ ਵਗਦੀ,
ਅੱਗ ਬਸਤੀ ਮੇਰੀ ਵਿੱਚ ਕਿਉਂ ਲੱਗਦੀ।
ਰਾਮ ਅੱਲ੍ਹਾ ਦਾ ਭੁੱਲਦਾ ਖਿਆਲ ਵੇ…
ਉਹ ਜਦੋਂ ਦਾ ਗਿਆ ਕੁੱਦੋਵਾਲ ਵੇ,
ਮੁੜ ਪੁੱਛਿਆ ਨਾ ਕਦੇ ਸਾਡਾ ਹਾਲ ਵੇ।
ਰੁੱਤਾਂ ਬਦਲੀਆਂ ਕਈ ਹਰ ਸਾਲ ਵੇ ..
ਸਾਨੂੰ ਨੇਹੁੰ ਲੱਗਾ ਤੇਰੇ ਨਾਲ।
ਸਾਡਾ ਹਾਲ ਹੋਇਆ ਬੇਹਾਲ ਵੇ।
ਪਿਆਰਾ ਸਿੰਘ ਕੁੱਦੋਵਾਲ

