ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਵਿਚ ਚੱਲਿਆ ਰਚਨਾਵਾਂ ਦਾ ਦੌਰ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਈ:
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਸ੍ਰੀ ਪ੍ਰੇਮ ਵਿੱਜ ਜੀ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿਚ ਸ੍ਰੀ ਵਿਨੋਦ ਸ਼ਰਮਾ (ਸੰਪਾਦਕ, ਚੰਡੀ ਭੂਮੀ ਅਖਬਾਰ), ਸੇਵੀ ਰਾਇਤ, ਡਾ: ਅਵਤਾਰ ਸਿੰਘ ਪਤੰਗ ਵੀ ਸ਼ਾਮਲ ਸਨ। ਸ਼ੁਰੂ ਵਿਚ ਸਾਹਿਤ ਵਿਗਿਆਨ ਕੇਂਦਰ ਦੀ ਸੁਹਿਰਦ ਮੈਂਬਰ ਸ੍ਰੀਮਤੀ ਕਸ਼ਮੀਰ ਕੌਰ ਸੰਧੂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਤੋਂ ਬਾਅਦ ਸੁਰਜੀਤ ਕੌਰ ਬੈਂਸ ਨੇ ਇਕ ਸਮਾਜਿਕ ਕਵਿਤਾ ਸੁਣਾਈ। ਡਾ: ਵਿਜੇ ਕਪੂਰ ਨੇ ਹਿੰਦੀ ਕਵਿਤਾ ਸੁਣਾ ਕੇ ਖੂਬ ਰੰਗ ਬੰਨ੍ਹਿਆ। ਰਾਜਵਿੰਦਰ ਗੱਡੂ, ਰਜਿੰਦਰ ਧੀਮਾਨ, ਦਰਸ਼ਨ ਸਿੱਧੂ, ਜਸਪਾਲ ਕਮਲ, ਨਰਿੰਦਰ ਕੌਰ, ਹਰਜਿੰਦਰ ਕੌਰ, ਸੰਤੋਸ਼ ਗਰਗ, ਸਿਮਰਜੀਤ ਗਰੇਵਾਲ ਨੇ ਵੱਖੋ ਵੱਖ ਵਿਸ਼ਿਆਂ ਨੂੰ ਛੂਹਦੀਆਂ ਕਵਿਤਾਵਾਂ ਸੁਣਾਈਆਂ। ਬਲਵਿੰਦਰ ਢਿੱਲੋਂ, ਮਲਕੀਤ ਨਾਗਰਾ, ਲਾਭ ਸਿੰਘ ਲਹਿਲੀ, ਦਰਸ਼ਨ ਤਿਊਣਾ, ਹਰਿੰਦਰ ਸਿਨਹਾ, ਊਸ਼ਾ ਗਰਗ, ਡਾ: ਸੰਗੀਤਾ ਸ਼ਰਮਾ ਕੁੰਦਰਾ, ਕੰਚਨ ਭੱਲਾ, ਨਵਨੀਤ ਮਠਾੜੂ ਨੇ ਗੀਤ ਸੁਣਾਏ। ਕੁਲਵੰਤ ਸਿੰਘ ਨੇ ਮਿੰਨੀ ਕਹਾਣੀ, ਗੁਰਦਾਸ ਸਿੰਘ ਦਾਸ ਨੇ ਤੂੰਬੀ ਤੇ ਗੀਤ, ਭਰਪੂਰ ਸਿੰਘ ਨੇ ਸੰਗੀਤ ਨਾਲ ਗੀਤ ਗਾ ਕੇ ਸਰੋਤੇ ਝੂਮਣ ਲਾ ਦਿੱਤੇ। ਡਾ; ਡੀਕੇ ਅਰੋੜਾ ਨੇ ਕੁਝ ਸ਼ੇਅਰ, ਸਰਵਨ ਸਿੰਘ ਅਤੇ ਜੁਧਵੀਰ ਸਿੰਘ ਨੇ ਰਲ ਕੇ “ਕਣਕਾਂ ਦਾ ਗੀਤ” ਪੇਸ਼ ਕੀਤਾ। ਨੀਲਮ ਨਾਰੰਗ, ਪਿਆਰਾ ਸਿੰਘ ਰਾਹੀ, ਪਰਮਜੀਤ ਪਰਮ, ਸੁਰਿੰਦਰ ਪਾਲ, ਚਰਨਜੀਤ ਕੌਰ ਬਾਠ, ਪੰਨਾ ਲਾਲ ਮੁਸਤਫਾਬਾਦੀ, ਗੁਰਦਰਸ਼ਨ ਸਿੰਘ ਮਾਵੀ, ਡਾ: ਅਵਤਾਰ ਸਿੰਘ ਪਤੰਗ, ਕਿਰਨ ਬੇਦੀ, ਵਸ਼ਿਸ਼ਟ ਨੇ ਵੀ ਕਵਿਤਾਵਾਂ ਸੁਣਾ ਕੇ ਸਮਾਜ ਦੇ ਹਾਲਾਤ ਬਾਰੇ ਦੱਸਿਆ।
ਪ੍ਰਧਾਨਗੀ ਭਾਸ਼ਣ ਵਿਚ ਪ੍ਰੇਮ ਵਿੱਜ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਲਈ ਅਜਿਹੇ ਸਾਹਿਤਕ ਪ੍ਰੋਗਰਾਮ ਜ਼ਰੂਰੀ ਹਨ। ਇਸ ਕੇਂਦਰ ਦਾ ਪਰਿਵਾਰਕ ਮਾਹੌਲ ਚੰਗਾ ਲੱਗਦਾ ਹੈ। ਉਹਨਾਂ ਨੇ ਆਪਣੀ ਹਿੰਦੀ ਕਵਿਤਾ ਵੀ ਸੁਣਾਈ। ਇਸ ਮੌਕੇ ਬਲਵੀਰ ਕੌਰ, ਕੁਲਵੰਤ ਸਿੰਘ, ਜਗਪਾਲ ਸਿੰਘ, ਨਰਿੰਦਰ ਸਿੰਘ, ਸ਼ੁੱਕਰ ਸਿੰਘ, ਨਿਰੰਜਣ ਸਿੰਘ ਵਿਰਕ, ਦਵਿੰਦਰ ਬਾਠ, ਕੁਲਵਿੰਦਰ ਸਿੰਘ, ਹਰਜੀਤ ਸਿੰਘ, ਵਿਨੋਦ ਕੁਮਾਰ ਵੀ ਹਾਜ਼ਰ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸ੍ਰੀਮਤੀ ਸਤਬੀਰ ਕੌਰ ਨੇ ਬੜੇ ਸਲੀਕੇ ਨਾਲ ਨਿਭਾਈ।
ਪੇਸ਼ਕਸ਼: ਗੁਰਦਰਸ਼ਨ ਸਿੰਘ ਮਾਵੀ ਜਨ:ਸਕੱਤਰ