ਚੰਡੀਗੜ੍ਵ (ਪ੍ਰੀਤਮ ਲੁਧਿਆਣਵੀ) : ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੱਲੋਂ ਇਕ ਵਿਸ਼ਾਲ ਸਮਾਗਮ ਦੌਰਾਨ ਸ਼ਿਵਾਲਿਕ ਪਬਲਿਕ ਸਕੂਲ ਫੇਸ-6 ਮੁਹਾਲੀ ਵਿਖੇ ਸਾਹਿਤਕ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ 11 ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਨਾਂ ਵਿਚ ਗੀਤਕਾਰ ਸ੍ਰ. ਸ਼ਮਸ਼ੇਰ ਸਿੰਘ ਪਾਲ ਤੇ ਗੀਤਕਾਰ ਸ੍ਰ. ਬਲਬੀਰ ਛਿੱਬਰ ਨੂੰ ‘ਮਾਣ ਪੰਜਾਬ ਦਾ ਐਵਾਰਡ-2021’, ਕਵਿੱਤਰੀ ਤੇ ਕਹਾਣੀਕਾਰਾ ਕੁਲਵਿੰਦਰ ਕੌਰ ਮਹਿਕ ਅਤੇ ਕਵਿੱਤਰੀ ਤੇ ਕਹਾਣੀਕਾਰਾ ਵਰਿੰਦਰ ਕੌਰ ਰੰਧਾਵਾ (ਪੁਸਤਕ ਰਿਲੀਜ਼) ਨੂੰ, ‘ਮਹਿਕ ਪੰਜਾਬ ਦੀ ਐਵਾਰਡ-2021’, ਨਵਰੂਪ ਕੌਰ ਰੂਪ ਨੂੰ ‘ਹੋਣਹਾਰ ਧੀ ਪੰਜਾਬ ਦੀ ਐਵਾਰਡ-2021’, ਸਵ: ਗੁਲਜਾਰ ਸਿੰਘ ਗੁਰੂ (ਤਿੰਨ ਪੁਸਤਕਾਂ ਰਿਲੀਜ਼) ਨੂੰ ‘ਐਮ ਐਸ ਰੰਧਾਵਾ ਐਵਾਰਡ-2021’ (ਜੋ ਉਨਾਂ ਦੀ ਬੇਟੀ ਗੁਰਪ੍ਰੀਤ ਲਹਿਰਾ ਖਾਨਾ ਨੂੰ ਸੌਂਪਿਆ ਗਿਆ), ਐਮ. ਐਸ. ਕਲਸੀ (ਦੋ ਪੁਸਤਕਾਂ ਰਿਲੀਜ਼) ਨੂੰ ‘ਗਿਆਨੀ ਦਿੱਤ ਸਿੰਘ ਐਵਾਰਡ-2021’, ਅਸ਼ੋਕ ਟਾਂਡੀ (ਪੁਸਤਕ ਰਿਲੀਜ਼) ਨੂੰ ‘ਬਿਰਹਾ ਦਾ ਸ਼ਾਇਰ ਐਵਾਰਡ-2021’, ਸੁਖਚਰਨ ਸਿੰਘ ਸਾਹੋਕੇ (ਪੁਸਤਕ ਰਿਲੀਜ਼) ਨੂੰ ‘ਪੰਜਾਬੀ ਮਾਂ–ਬੋਲੀ ਦਾ ਸਪੂਤ ਐਵਾਰਡ-2021’, ਸਵ. ਅਹੀਰ ਹੁਸ਼ਿਆਰਪੁਰੀ ਜੀ (ਪੁਸਤਕ ਰਿਲੀਜ਼) ਨੂੰ ‘ਦੀਪਕ ਜੈਤੋਈ ਐਵਾਰਡ-2021’ (ਜੋ ਮਿਸਜ਼ ਕਮਲੇਸ਼ ਹੁਸ਼ਿਆਰਪੁਰੀ ਨੂੰ ਸੌਂਪਿਆ ਗਿਆ) ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਦੀਆਂ ਰਸਮਾਂ ਮੈਡਮ ਊਸ਼ਾ ਆਰ ਸ਼ਰਮਾ ਆਈ.ਏ.ਐਸ (ਸੇਵਾ–ਮੁਕਤ), ਗੁਰਪ੍ਰੀਤ ਲਹਿਰਾ ਖਾਨਾ, ਬਲਵੰਤ ਸੱਲਣ (ਈ. ਟੀ. ਓ ਰਿਟਾ.), ਲਾਲ ਸਿੰਘ ਲਾਲੀ, (ਪ੍ਰਧਾਨ), ਜਸਪਾਲ ਕੰਵਲ, ਨਸੀਬ ਸਿੰਘ ਸੇਵਕ, ਪਰਮਜੀਤ ਸਿੰਘ ਬਬਲਾ, ਬੀ. ਬੀ. ਰਾਣਾ, ਪ੍ਰਦੀਪ ਕੰਗ ਤੇ ਕੁਲਵਿੰਦਰ ਕਾਲਾ ਪ੍ਰਧਾਨਗੀ ਮੰਡਲ ਵੱਲੋਂ ਬੜੀ ਰੀਝ ਨਾਲ ਨਿਭਾਈਆਂ ਗਈਆਂ। ਸਟੇਜ ਸਕੱਤਰ ਦੀ ਭੂਮਿਕਾ ਸਟੇਜਾਂ ਦੇ ਧਨੀ ਸ੍ਰੀ ਕਿਸ਼ਨ ਰਾਹੀ (ਨੈਸ਼ਨਲ ਐਵਾਰਡੀ) ਵੱਲੋਂ ਬਾਖੂਬੀ ਨਿਭਾਈ।


ਇਸ ਸਮਾਗਮ ਦੌਰਾਨ ਇਸ ਸੰਸਥਾ ਦਾ 273 ਕਲਮਾਂ ਦਾ ਸਾਂਝਾ ਕਾਵਿ–ਸੰਗ੍ਰਹਿ ‘ਰੰਗ ਬਰੰਗੀਆਂ ਕਲਮਾਂ’ ਵੀ ਰਿਲੀਜ਼ ਕਰਦਿਆਂ ਇਸ ਵਿਚ ਪੰਜਾਬ ਭਰ ਤੋਂ ਪੁੱਜੀਆਂ ਕਲਮਾਂ ਨੂੰ ਮੈਡਲ, ਸਰਟੀਫਿਕੇਟ ਅਤੇ ਪੁਸਤਕ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਨੇਪਰੇ ਚਾੜਨ ਵਿਚ ਪ੍ਰਧਾਨਗੀ ਮੰਡਲ ਤੇ ਸਨਮਾਨਿਤ ਸ਼ਖ਼ਸੀਅਤਾਂ ਦੇ ਨਾਲ–ਨਾਲ ਰਾਜੂ ਨਾਹਰ, ਸੁਰਿੰਦਰ ਜੱਕੋਪੁਰੀ, ਸੁਦਾਗਰ ਮੁੰਡੀ ਖੈੜ, ਬਲਵਿੰਦਰ ਕੌਰ ਲਗਾਣਾ, ਆਰ. ਡੀ. ਮੁਸਾਫਿਰ, ਕੋਮਲਪ੍ਰੀਤ ਕੌਰ, ਗੁਰਮੀਤ ਸਿੰਘ ਪਾਲ, ਸੰਗੀਤਾ ਪੁਖਰਾਜ ਐਡਵੋਕੇਟ, ਜਸਵੰਤ ਸਿੰਘ ਖਾਨਪੁਰੀ, ਜਰਨੈਲ ਹਸਨਪੁਰੀ, ਰਘੁਬੀਰ ਟੋਨੀ ਤੇ ਜਸ਼ਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੁਲ–ਮਿਲਾ ਕੇ ਸੰਸਥਾ ਦਾ ਇਹ ਸਮਾਗਮ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਸੰਪਨ ਹੋਇਆ, ਜਿਸਦੀ ਪੰਜਾਬ ਭਰ ਵਿਚ ਖੂਬ ਚਰਚਾ ਹੋ ਰਹੀ ਹੈ।
ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੱਲੋਂ 11 ਸ਼ਖਸੀਅਤਾਂ ਦਾ ਸਨਮਾਨ, 12 ਪੁਸਤਕਾਂ ਲੋਕ-ਅਰਪਣ

