ਐਸ.ਏ.ਐਸ ਨਗਰ (ਸੁਰ ਸਾਂਝ ਬਿਊਰੋ), 31 ਜਨਵਰੀ:
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਸੇਵਾ ਮੁਕਤ ਜੱਜ ਜੇ,ਐਸ, ਖੁਸ਼ਦਿਲ, ਸਮਾਜ ਸੇਵੀ ਵਿਜੈ ਕਪੂਰ, ਡਾ: ਅਵਤਾਰ ਸਿੰਘ ਪਤੰਗ ਅਤੇ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਸੁਸ਼ੋਭਿਤ ਸਨ। ਪ੍ਰੋਗਰਾਮ ਦੀ ਸ਼ੁਰੂਆਤ ਮਲਕੀਤ ਨਾਗਰਾ ਵਲੋਂ ਧਾਰਮਿਕ ਗੀਤ ਗਾਉਣ ਨਾਲ ਹੋਈ । ਤੇਜਾ ਸਿੰਘ ਥੂਹਾ, ਪਰੋਮਿਲਾ ਵਰਮਾ, ਦਰਸ਼ਨ ਸਿੱਧੂ, ਸੇਵੀ ਰਾਇਤ ਅਤੇ ਗੁਰਦਰਸ਼ਨ ਮਾਵੀ ਨੇ ਵੋਟਾਂ ਦੌਰਾਨ ਪੰਜਾਬ ਦੇ ਹਾਲਾਤ ਬਾਰੇ ਵਧੀਆ ਕਵਿਤਾਵਾਂ ਸੁਣਾਈਆਂ। ਡਾ: ਅਵਤਾਰ ਸਿੰਘ ਪਤੰਗ ਨੇ ਅੱਜ ਤੋਂ ਪੰਜਾਹ ਸਾਲ ਪਹਿਲਾਂ ਪਿੰਡਾਂ ਦੇ ਹਾਲਾਤ ਬਾਰੇ ਰੌਚਿਕ ਜਾਣਕਾਰੀ ਸਾਂਝੀ ਕੀਤੀ। ਹਰਿੰਦਰ ਸਿੰਘ ਸੋਹਲ, ਨਵਨੀਤ ਕੌਰ, ਸ਼ਾਇਰ ਭੱਟੀ, ਐਮ,ਐਲ, ਅਰੋੜਾ, ਪਾਲ ਅਜਨਬੀ ਅਤੇ ਸੁਖਵਿੰਦਰ ਸ਼ਾਇਰ ਨੇ ਵਧੀਆ ਗਜਲਾਂ ਰਾਹੀਂ ਸਮਾਜ ਦੇ ਵਰਤਾਰੇ ਬਾਰੇ ਸਭ ਦਾ ਧਿਆਨ ਖਿਚਿਆ। ਦਰਸ਼ਨ ਤਿਓਣਾ, ਬਲਵਿੰਦਰ ਸਿੰਘ ਢਿੱਲੋਂ, ਲਾਭ ਸਿੰਘ ਲਹਿਲੀ, ਦਵਿੰਦਰ ਕੌਰ ਢਿਲੋਂ, ਬਾਬੂ ਰਾਮ ਦੀਵਾਨਾ, ਬਲਵਿੰਦਰ ਵਾਲੀਆ ਨੇ ਗੀਤ ਗਾ ਕੇ ਚੰਗੀ ਵਾਹ ਵਾਹ ਖੱਟੀ। ਹਰਮਿੰਦਰ ਕਾਲੜਾ ਨੇ ਵਾਹਿਗੁਰੂ ਸ਼ਬਦ ਦੀ ਉਤਪਤੀ ਅਤੇ ਬ੍ਰਹਿਮੰਡ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ।


ਖੁਸ਼ਦਿਲ ਜੀ ਨੇ ਲੇਖਕਾਂ ਅਤੇ ਕਵੀਆਂ ਨੂੰ ਹੋਰ ਉੱਚੇ ਖਿਆਲਾਂ ਦੀ ਰਚਨਾ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਕਈ ਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਆਪਸੀ ਸਹਿਯੋਗ ਦੀ ਅਪੀਲ ਕੀਤੀ। ਵਿਜੇ ਕਪੂਰ ਨੇ ਅੱਜ ਦੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਲੇਖਕਾਂ ਦੇ ਮਸਲੇ ਹੱਲ ਕਰਾਉਣ ਦੀ ਗੱਲ ਕਹੀ। ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਵਧੀਆ ਢੰਗ ਨਾਲ ਕੀਤਾ। ਇਸ ਮੌਕੇ ਪਰਮਜੀਤ ਪਰਮ, ਦਵਿੰਦਰ ਕੌਰ, ਚੌਧਰੀ ਕਿਸ਼ੋਰੀ ਲਾਲ, ਜਸਪਾਲ ਕੰਵਲ, ਹਰਬੰਸ ਸੋਢੀ, ਜਗਪਾਲ ਸਿੰਘ, ਪ੍ਰੀਤ ਮਾਨ, ਹਰਜੀਤ ਕੌਰ, ਨਵਨੀਤ ਕੌਰ, ਰਾਣਾ ਬੂਲਪੁਰੀ ਹਾਜਰ ਸਨ ।

