www.sursaanjh.com > News > ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕਵੀ-ਦਰਬਾਰ

ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕਵੀ-ਦਰਬਾਰ

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ ਜਿਸਦੇ ਪ੍ਰਧਾਨਗੀ ਮੰਡਲ ਵਿਚ ਸ: ਕੇ,ਐਨ, ਸਿੰਘ, ਪ੍ਰਿੰ: ਬਹਾਦਰ ਸਿੰਘ ਗੋਸਲ,ਅਮਰਜੀਤ ਸਿੰਘ ਖੁਰਲ, ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਸੁਸ਼ੋਭਿਤ ਸਨ।ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ।ਸਾਹਿਤਕਾਰ ਮਹਿੰਦਰ ਸਿੰਘ ਰੰਗ,ਜਰਮਨੀ ਵਸਦੇ ਸ਼ਾਇਰ ਜਸਵਿੰਦਰ ਸਿੰਘ ,ਬਲਦੇਵ ਸਿੰਘ ਸੜਕਨਾਮਾ ਦੀ ਪਤਨੀ ਕੁਲਜੀਤ ਕੌਰ ਜੀ ਦੇ ਅਕਾਲ ਚਲਾਣੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪੰਜਾਬੀ ਗੀਤ ਐਮ, ਐਸ, ਮਾਨ ਨੇ ਸੁਰੀਲੀ ਆਵਾਜ਼ ਵਿਚ ਪੇਸ਼ ਕੀਤਾ ।ਦਵਿੰਦਰ ਕੌਰ ਢਿੱਲੋਂ ,ਸਤਨਾਮ ਕੌਰ ,ਮਲਕੀਤ ਬਸਰਾ,ਬਲਵਿੰਦਰ ਸਿੰਘ ਢਿਲੋਂ, ਮਲਕੀਤ ਨਾਗਰਾ ,ਸੁਰਿੰਦਰ ਪਾਲ ਸਿੰਘ, ਹਰਭਜਨ ਕੌਰ ਢਿਲੋਂ, ਬੇਬੀ ਸਾਹਿਬਾ ਨੂਰ ਨੇ ਤਰੰਨਮ ਵਿਚ ਗਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।ਸਤਬੀਰ ਕੌਰ,ਮਨਜੀਤ ਕੌਰ ਮੋਹਾਲੀ, ਡਾ: ਸੁਨੀਤਾ ਰਾਣੀ, ਸੀਮਾ ਰਾਣੀਆਰੇ,ਰਜਿੰਦਰ ਰੇਨੂ,ਜਗਦੀਪ ਨੂਰਾਨੀ, ਨੇ ਕਵਿਤਾਵਾਂ ਰਾਹੀਂ ਗੁਰੂ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ। ਪ੍ਰਧਾਨਗੀ ਮੰਡਲ ਅਤੇ ਹੋਰ ਸਹਿਯੋਗੀਆਂ ਵਲੋਂ, ਸੁਮਨ ਸੁਰਜੀਤ ਵਲੋਂ ਪ੍ਰਕਾਸ਼ਿਤ ਮੈਗਜ਼ੀਨ “ਸੁਰ-ਸਾਂਝ” ਨੂੰ ਲੋਕ-ਅਰਪਣ ਕੀਤਾ ਗਿਆ।ਮੈਗਜ਼ੀਨ ਬਾਰੇ ਸੁਮਨ ਸੁਰਜੀਤ ਨੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ । ਲਾਭ ਸਿੰਘ ਲੈਹਲ,ਕਰਮਜੀਤ ਬੱਗਾ, ਆਰ,ਕੇ,ਭਗਤ,ਸਾਗਰ ਭੂਰੀਆਂ,ਬਲਜੀਤ ਫਿਡਿਆਂਵਾਲਾ, ਕੁਲਵਿੰਦਰ ਸਿੰਘ ਧਾਲੀਵਾਲ, ਪਰੋਮਿਲਾ ਵਰਮਾ, ਸ਼ਾਇਰ ਭੱਟੀ, ਰਘਵੀਰ ਵੜੈਚ, ਦਰਸ਼ਨ ਸਿੰਘ ਸਿੱਧੂ, ਨੇ ਵੀ ਧਾਰਮਿਕ ਅਤੇ ਕਿਸਾਨੀ ਸੰਘਰਸ਼ ਨਾਲ ਸਬੰਧਿਤ ਕਵਿਤਾਵਾਂ ਸੁਣਾਈਆਂ ।ਇਸ ਮੌਕੇ ਬਰੈੱਡ-ਪਕੌੜੇ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ।ਅਖੀਰ ਵਿਚ ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਜੀ ਨੇ ਪਰੋਗਰਾਮ ਦੀ ਸ਼ਲਾਘਾ ਕਰਦਿਆਂ ਸਭ ਦਾ ਧੰਨਵਾਦ ਕੀਤਾ ।ਮੰਚ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਸੁਚੱਜੇ ਢੰਗ ਨਾਲ਼ ਕੀਤਾ।

—————————————————————-

ਗੁਰਦਰਸ਼ਨ ਸਿੰਘ ਮਾਵੀ (ਜਨ: ਸਕੱਤਰ)
ਸਾਹਿਤ ਵਿਗਿਆਨ ਕੇਂਦਰ ( ਰਜਿ:) ਚੰਡੀਗੜ੍ਹ
ਫੋਨ 98148 51298

ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕਵੀ-ਦਰਬਾਰ

Leave a Reply

Your email address will not be published. Required fields are marked *