ਪੰਜਾਬੀ ਮਾਂ ਬੋਲੀ,ਕਲਾ, ਭਾਸ਼ਾ ,ਸਾਹਿਤ, ਸੱਭਿਆਚਾਰ ਤੇ ਮੌਜ਼ੂਦਾ ਸਮਿਆਂ ਦੀ ਰਾਜਨੀਤੀ ਦੀ ਬਾਤ ਪਾਉਂਦਾ ਮੈਗਜ਼ੀਨ ਸੁਰ-ਸਾਂਝ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵੱਲੋਂ ਇੱਥੇ ਸ਼ਹੀਦਾਂ ਦੀ ਧਰਤੀ ਦਾਸਤਾਨ-ਏ-ਸ਼ਹਾਦਤ ਸ੍ਰੀ ਚਮਕੌਰ ਸਾਹਿਬ ਦੇ ਸਿਟੀ ਸੈਂਟਰ ਵਿਖੇ ਚੱਲ ਰਹੇ ਵਰਲਡ ਕੈਂਸਰ ਕੇਅਰ ਕੈਂਪ ਵਾਲੇ ਸਥਾਨ ਤੇ ਯਾਤਰਾ ਦੌਰਾਨ ਰਿਲੀਜ਼ ਕੀਤਾ ਗਿਆ । ਉਨ੍ਹਾਂ ਇਸ ਮੈਗਜ਼ੀਨ ਵੱਲੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਪਾਏ ਜਾ ਰਹੇ ਭਰਪੂਰ ਯੋਗਦਾਨ ਦੀ ਸ਼ਲਾਘਾ ਕੀਤੀ।
ਮੈਗਜ਼ੀਨ ਦੇ ਸੰਪਾਦਕ ਸੁਰਜੀਤ ਸੁਮਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੁਰ-ਸਾਂਝ ਮੈਗਜ਼ੀਨ ਸਾਲ 1999 ਭਾਵ ਪਿਛਲੇ 22 ਸਾਲਾਂ ਤੋਂ ਇਸ ਦੇ ਬਾਨੀ ਮੁੱਖ ਸੰਪਾਦਕ ਤੇ ਚਰਚਿਤ ਕਥਾਕਾਰ ਭਗਵੰਤ ਰਸੂਲਪੁਰੀ ਵੱਲੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਵਾਲੇ ਨਾਲੋਂ ਟੁੱਟ ਰਹੀ ਮਾਨਸਿਕਤਾ ਨੂੰ ਮੁਡ਼ ਜੋਡ਼ਨ ਲਈ ਅਤੇ ਪੁਸਤਕ ਸੱਭਿਆਚਾਰ ਨੂੰ ਪਰਮੋਟ ਕਰਨ ਲਈ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ।


ਉਨ੍ਹਾਂ ਅੱਗੇ ਦੱਸਿਆ ਕਿ ਮੈਗਜ਼ੀਨ ਦੇ ਇਸ ਅੰਕ ਵਿਚ ਜਿੱਥੇ ਮੌਜੂਦਾ ਸਮਿਆਂ ਦੇ ਵਰਤਾਰਿਆਂ ਬਾਰੇ ਚਰਚਾ ਕੀਤੀ ਗਈ ਹੈ , ਉੱਥੇ ਕਿਸਾਨੀ ਅੰਦੋਲਨ ਨੂੰ ਗੀਤਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਅੰਕ ਵਿਚ ਪੰਜਾਬੀ ਦੇ ਬਹੁ-ਚਰਚਿਤ ਲੇਖਕਾਂ ਬਲਵੰਤ ਗਾਰਗੀ , ਸੁਰਜੀਤ ਪਾਤਰ , ਸੁਖਜੀਤ, ਨਿੰਦਰ ਘੁੰਗਿਆਣਵੀ, ਦੇਸ ਰਾਜ ਕਾਲੀ ,ਸਰਬਜੀਤ ਕੌਰ ਸੋਹਲ, ਲਖਵਿੰਦਰ ਸਿੰਘ ਜੌਹਲ, ਗੁਲ-ਚੌਹਾਨ, ਸੁਰਜੀਤ ਸੁਮਨ,ਰਾਬਿੰਦਰ ਸਿੰਘ ਰੱਬੀ ਅਤੇ ਮਨਦੀਪ ਰਿੰਪੀ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲਣਗੀਆਂ
ਸੁਰਜੀਤ ਸੁਮਨ ,ਸੰਪਾਦਕ ਸੁਰ- ਸਾਂਝ ਮੈਗਜ਼ੀਨ

