ਖਰੜ (ਸੁਰ ਸਾਂਝ ਬਿਊਰੋ), 29 ਜਨਵਰੀ:
ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨਾਲ ਲੋਕ ਕਾਫ਼ਲਿਆਂ ਦੇ ਰੂਪ ਵਿੱਚ ਜੁੜ ਰਹੇ ਹਨ। ਇਸੇ ਸੰਬੰਧ ਵਿੱਚ ਰਣਜੀਤ ਸਿੰਘ ਗਿੱਲ ਉਮੀਦਵਾਰ ਵਿਧਾਨ ਸਭਾ ਹਲਕਾ ਖਰੜ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਅੱਜ ਖਰੜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿੱਚ ਵਾਰਡ ਨੰ 27 ਦੇ ਕੌਂਸਲਰ ਜਸਵੀਰ ਸਿੰਘ ਨਾਲ ਪਹੁੰਚੇ ਰਣਧੀਰ ਸਿੰਘ ਬਡਾਲੀ, ਦਿਲਬਾਗ ਸਿੰਘ ਬਡਾਲੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਸ ਮੌਕੇ ‘ਤੇ ਮੀਤ ਪ੍ਰਧਾਨ ਜਸਵੀਰ ਸਿੰਘ ਰਾਣਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸੇ ਦੌਰਾਨ ਐੱਸ.ਸੀ. ਵਿੰਗ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ ਦੀ ਅਗਵਾਈ ਵਿੱਚ ਖਿਜਰਾਬਾਦ ਤੋਂ ਮਾਸਟਰ ਬਚਨ ਸਿੰਘ, ਪ੍ਰਿੰਸੀਪਲ ਸੁਰਿੰਦਰ ਸਿੰਘ, ਸੱਜਣ ਸਿੰਘ ਨੂੰ ਸਿਰੋਪਾਓ ਪਾ ਕੇ ਸ. ਰਾਣਾ ਗਿੱਲ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ ਤੇ ਕਿਹਾ ਕਿ ਅਸੀਂ ਇਹਨਾਂ ਸੱਜਣਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਕਿ ਇਹਨਾਂ ਨੇ ਇੱਕ ਸੁਯੋਗ ਫ਼ੈਸਲਾ ਲੈ ਕੇ ਪਾਰਟੀ ਨੂੰ ਮਾਣ ਦਿੱਤਾ ਹੈ।ਅਸੀਂ ਹਮੇਸ਼ਾ ਹਲਕੇ ਦੇ ਲੋਕਾਂ ਨਾਲ ਇਸ ਪਿਆਰ ਭਰੀ ਸਾਂਝ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ।


ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਉਨ੍ਹਾਂ ਦੇ ਸਪੁੱਤਰ ਤੇਜਪ੍ਰੀਤ ਗਿੱਲ ਨੇ ਅੱਜ ਨਿਆਂਗਾਉਂ ਦੇ ਵਾਰਡ ਨੰ. 7 ਤੇ 8, ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਤੇਜਪ੍ਰੀਤ ਨੇ ਗਿੱਲ ਨੇ ਜਨਤਾ ਕਲੋਨੀ ਦੇ ਵਾਰਡ ਨੰਬਰ 17 ਵਿਖੇ ਸਥਾਨਕ ਲੀਡਰਸ਼ਿਪ ਦੇ ਸਹਿਯੋਗ ਨਾਲ ਲੋਕਾਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਵਾਰਡ ਵਾਸੀਆਂ ਨੇ ਵਧ-ਚਡ਼੍ਹ ਕੇ ਉਤਸ਼ਾਹ ਦਿਖਾਇਆ। ਲੋਕਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਤੇ ਵੱਡੀ ਗਿਣਤੀ ਵਿੱਚ ਲੋਕ ਪਾਰਟੀ ਵਿੱਚ ਸ਼ਾਮਿਲ ਹੋਏ। ਪਾਰਟੀ ਵਿੱਚ ਵਾਰਡ ਦੇ ਸਥਾਨਕ ਵਾਸੀਆਂ ਵਿੱਚ ਵਿਸ਼ੇਸ਼ ਤੌਰ ‘ਤੇ ਅਸਲਮ ਖਾਨ, ਰਵਿੰਦਰ ਰੂਬੀ, ਵਿੱਕੀ, ਰਾਮ ਭਵਨ, ਪ੍ਰਦੀਪ, ਘਨੇਸਰ ਪ੍ਰਸ਼ਾਦ, ਖ਼ਾਨ ਸਿੰਘ, ਰਮੇਸ਼ ਸਮੇਤ ਕਈ ਸਥਾਨਕ ਨਿਵਾਸੀ ਸ਼ਾਮਿਲ ਹੋਏ ।
ਇਸ ਦੌਰਾਨ ਤੇਜਪ੍ਰੀਤ ਗਿੱਲ ਨਾਲ ਸਰਕਲ ਪ੍ਰਧਾਨ ਸੰਜੂ ਕੰਸਲ, ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਗੁਰਧਿਆਨ ਸਿੰਘ, ਰਾਜੂ ਸੈਮੂਅਲ, ਰਾਜੇਸ਼ ਸੀ, ਰਜਤ, ਕੌਂਸਲਰ ਗੁਰਬਚਨ ਸਿੰਘ, ਕੌਂਸਲਰ ਰਵਨੀਤ ਬੈਂਸ, ਇਕਬਾਲ ਸੈਣੀ, ਕ੍ਰਿਸ਼ਨ ਭੁੱਟਾ, ਸ਼ਮਸ਼ੇਰ ਜੀ, ਸੁੱਚਾ ਸਿੰਘ, ਓਬਰਾਏ ਜੀ ਸਮੇਤ ਅਕਾਲੀ ਬਸਪਾ ਲੀਡਰਸ਼ਿਪ ਮੌਜੂਦ ਰਹੀ ।ਤੇਜਪ੍ਰੀਤ ਗਿੱਲ ਨੇ ਆਪਣੇ ਪਿਤਾ ਰਣਜੀਤ ਸਿੰਘ ਗਿੱਲ ਦੀ ਜਿੱਤ ਲਈ ਵਾਰਡ ਨੰਬਰ 5 ਵਿਖੇ ਮੁੱਖ ਮਸਜਿਦ ਵਿੱਚ ਦੁਆ ਮੰਗੀ ਜਿੱਥੇ ਕਿ ਮੌਜੂਦ ਸਾਰੇ ਮੁਸਲਿਮ ਭਾਈਚਾਰੇ ਉਹਨਾਂ ਦਾ ਸਵਾਗਤ ਕਰਦਿਆਂ ਆਉਣ ਵਾਲੀਆਂ ਚੋਣਾਂ ਵਿੱਚ ਸਮਰਥਨ ਦੇਣ ਦਾ ਭਰੋਸਾ ਦਿਵਾਇਆ।

