www.sursaanjh.com > ਅੰਤਰਰਾਸ਼ਟਰੀ > ਸ੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਸ੍ਰੋਮਣੀ ਸ਼ਾਇਰਾ ਮਨਜੀਤ ਇੰਦਰਾ ਨੂੰ ਕੀਤਾ ਗਿਆ ਸਨਮਾਨਿਤ

ਸ੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਸ੍ਰੋਮਣੀ ਸ਼ਾਇਰਾ ਮਨਜੀਤ ਇੰਦਰਾ ਨੂੰ ਕੀਤਾ ਗਿਆ ਸਨਮਾਨਿਤ

ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦਾ ਆਯੋਜਨ

ਸ੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਸ੍ਰੋਮਣੀ ਸ਼ਾਇਰਾ ਮਨਜੀਤ ਇੰਦਰਾ ਨੂੰ ਕੀਤਾ ਗਿਆ ਸਨਮਾਨਿਤ

ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਸਕੱਤਰੇਤ ਦੇ ਗਾਇਕ ਕਲਾਕਾਰ ਸੰਦੀਪ ਕੰਬੋਜ਼ ਦੇ ਗੀਤ ‘ਲੌਸਟ’ ਦਾ ਪੋਸਟਰ ਰਲੀਜ਼

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 08 ਮਈ:

ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਇੱਕ ਸਾਦੇ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਸ੍ਰੋਮਣੀ ਸ਼ਾਇਰ ਮਨਜੀਤ ਇੰਦਰਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦੀ ਰਸਮ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਭੁਪਿੰਦਰ ਝੱਠ, ਡਾ. ਸੁਰਿੰਦਰ  ਗਿੱਲ, ਪਰਮਦੀਪ ਭਬਾਤ, ਜਸਪ੍ਰੀਤ ਰੰਧਾਵਾ, ਅਜਮੇਰ ਸਾਗਰ, ਉੱਘੇ ਰੰਗਕਰਮੀ ਜਰਨੈਲ ਹੁਸ਼ਿਆਰਪੁਰੀ, ਸੁਰਿੰਦਰ ਕੋਹਲੀ, ਗੁਰਮੀਤ ਸਿੰਗਲ ਆਦਿ ਵੱਲੋਂ ਨਿਭਾਈ ਗਈ। ਸਮਾਗਮ ਦੀ ਸ਼ਰੂਆਤ ਦੌਰਾਨ ਮਲਕੀਤ ਸਿੰਘ ਔਜਲਾ ਨੇ ਸ੍ਰੋਮਣੀ ਸਹਿਤਕਾਰ ਮਨਮੋਹਨ ਸਿੰਘ ਦਾਊਂ ਬਾਰੇ ਅਤੇ ਗੁਰਮੀਤ ਸਿੰਘ ਸਿੰਗਲ ਨੇ ਸ਼ੋਮਣੀ ਸ਼ਾਇਰਾ ਮਨਜੀਤ ਇੰਦਰਾ ਬਾਰੇ ਸੰਖੇਪ ਵਿੱਚ ਪਰਚੇ ਪੜ੍ਹੇ।

ਇਸ ਮੌਕੇ ਲੋਕ ਗਾਇਕ ਅਮਰ ਵਿਰਦੀ, ਦੀਪਕ ਰਿਖੀ, ਭੁਪਿੰਦਰ ਮਟੌਰੀਆ, ਰਾਜ ਕੁਮਾਰ ਸਾਹੋਵਾਲ਼ੀਆ, ਅਜਮੇਰ ਸਾਗਰ, ਬਲਵਿੰਦਰ ਬੱਲੀ, ਲਖਵਿੰਦਰ ਲੱਖੀ, ਨਰਿੰਦਰ ਕੌਰ ਮਠਾੜੂ, ਇੰਦਰ ਵਰਸ਼ਾ, ਕ੍ਰਿਸ਼ਨਾ ਗੋਇਲ, ਭਗਤ ਰਾਮ ਰੰਗਾੜਾ, ਧਿਆਨ ਸਿੰਘ ਕਾਹਲ਼ੋਂ, ਜਗਤਾਰ ਸਿੰਘ ਜੋਗ, ਅਮਰਜੀਤ ਸੁੱਖ ਗੜ੍ਹ, ਰਮਿੰਦਰ ਗਿੱਲ, ਸੰਜੂਪਾਲ ਮੌਲ਼ੀ, ਸਾਈ ਸਕੇਤੜੀ, ਮੱਖਣ ਸਿੰਘ, ਭੁਪਿੰਦਰ ਝੱਜ, ਗੀਤਕਾਰ ਬਲਜੀਤ ਫਿੱਡਿਆਂਵਾਲ਼ਾ, ਕਰਮਜੀਤ ਬੱਗਾ, ਰੰਗਕਰਮੀ ਰੁਪਿੰਦਰ ਰੂਪੀ ਅਤੇ ਹੋਰਾਂ ਵੱਲੋਂ ਵੀ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈ।

ਇਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਸ਼ਾਇਰਾ ਮਨਜੀਤ ਇੰਦਰਾ ਨੇ ਤਰੰਨਮ ਵਿੱਚ ਆਪਣੇ ਗੀਤ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਉਨ੍ਹਾਂ  ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ ਅਤੇ ਰੁਸਣਾ ਜੇ ਚਾਹੇਂ ਚੰਨਾ, ਮੰਨਣਾ ਵੀ ਸਿੱਖ ਵੇ ਆਦਿ ਗੀਤ ਵਜ਼ਦ ਵਿੱਚ ਆ ਕੇ ਸੁਣਾਏ।

ਸਕੱਤਰੇਤ ਦੇ ਨੌਜਵਾਨ ਗਾਇਕ ਕਲਾਕਾਰ ਸੰਦੀਪ ਕੰਬੋਜ਼ ਦੇ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਗੀਤ ‘ਲੌਸਟ’ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਸਟੇਜ ਸੰਚਾਲਨ ਜਰਨੈਲ ਹੁਸ਼ਿਆਰਪੁਰੀ ਵੱਲੋਂ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਮਲਕੀਤ ਸਿੰਘ ਔਜਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

 

Leave a Reply

Your email address will not be published. Required fields are marked *