ਪਿੰਡ ਸ਼ੰਕਰ ਵਿੱਚ ਸਨਮਾਨ ਸਮਾਰੋਹ 14 ਮਈ ਨੂੰ
ਨਕੋਦਰ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 11 ਮਈ:


ਖਾਲਸਾ ਹਾਈ ਸਕੂਲ, ਸ਼ੰਕਰ, ਨਕੋਦਰ, ਪੰਜਾਬ ਦੇ ਸਾਲ 1978-1979 ਬੈਂਚ ਦੇ ਵਿਦਿਆਰਥੀਆਂ ਦੁਆਰਾ 14 ਮਈ ਦਿਨ ਐਤਵਾਰ ਨੂੰ ਆਪਣੇ ਸਕੂਲ ਦੇ ਸਥਾਪਨਾ ਸਾਲ 1923 ਨੂੰ ਸਮਰਪਿਤ ‘ਅੰਤਰਰਾਸ਼ਟਰੀ ਮਾਂ ਦਿਵਸ’ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਮਹਿੰਦਰ ਪਰਤਾਪ ਤੇ ਡਾਕਟਰ ਬਲਵਿੰਦਰ ਸਿੰਘ ਨੇ ਲਾਲ ਚੰਦ ਅਤੇ ਹਰਮੇਸ਼ ਸਿੰਘ ਦੀ ਹਾਜ਼ਰੀ ਵਿੱਚ ਦੱਸਿਆ ਕਿ ਇਸ ਮੌਕੇ ਪਦਮ ਸ਼੍ਰੀ ਸੁਰਜੀਤ ਪਾਤਰ, ਡਾ. ਨਿਰਮਲ ਜੌੜਾ, ਡਾਇਰੈਕਟਰ, ਯੁਵਕ ਭਲਾਈ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਨਾਮਵਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਉਚੇਚੇ ਤੌਰ ਉੱਤੇ ਸਮਾਗਮ ਵਿੱਚ ਹਾਜ਼ਰੀ ਲਗਵਾਉਣਗੇ ਤੇ ਇਲਾਕੇ ਦੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਨੂੰ ਸਨਮਾਨਤ ਕਰਨਗੇ।

