ਮਾਜਰੀ ਦੇ ਗੁਰੂ ਨਾਨਕ ਸਕੂਲ ਵਿੱਚ ਪੌਦੇ ਲਗਾਏ
ਚੰਡੀਗੜ੍ਹ 13 ਮਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਮਾਜਰੀ ਦੇ ਗੁਰੂ ਨਾਨਕ ਖਾਲਸਾ ਮਾਡਲ ਹਾਈ ਸਕੂਲ ਵਿੱਚ ਅੱਜ ਅਧਿਆਪਿਕਾ ਮਨਦੀਪ ਕੌਰ ਵਲੋਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆ ਨੂੰ ਰੁੱਖਾਂ ਦੇ ਲਾਭ ਦੱਸਦਿਆ ਉਨ੍ਹਾਂ ਨੂੰ ਰੁੱਖਾਂ ਦੀ ਸਾਂਭ ਸੰਭਾਲ ਲਈ ਵੀ ਜਾਗਰੂਕ ਕੀਤਾ ਗਿਆ। ਬੱਚਿਆ ਨੇ ਰੁੱਖਾਂ ਦੀ ਸਾਂਭ ਸੰਭਾਲ’ ਉੱਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅਧਿਆਪਕ ਵਲੋਂ ਬੱਚਿਆ ਦੇ ਰੁੱਖਾਂ ਨਾਲ ਸੰਬਧਿਤ ਕਵਿਤਾ ਮੁਕਾਬਲੇ ਵੀ ਕਰਵਾਏ ਗਏ। ਇਸ ਵਿੱਚ ਮਾਪਿਆਂ ਨੇ ਵੀ ਪੂਰਾ ਸਹਿਯੋਗ ਦਿੱਤਾ ਅਤੇ ਆਪਣੇ ਬੱਚਿਆ ਨੂੰ ਪੌਦੇ ਦੇ ਕੇ ਸਕੂਲ ਭੇਜਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ਼ ਹਾਜ਼ਰ ਸੀ।

