ਜੰਗਲਾਤ ਵਰਕਰਜ ਯੂਨੀਅਨ ਦੀ ਮੀਟਿੰਗ ਮੰਤਰੀ ਨਾਲ ਹੋਈ
ਚੰਡੀਗੜ੍ਹ 17 ਮਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਅੱਜ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸਬੰਧਤ ਵਰਕਰਾਂ ਦੀ ਮੀਟਿੰਗ ਮਾਨਯੋਗ ਵਣ ਮੰਤਰੀ ਲਾਲ ਚੰਦ ਕਟਾਰੂਚੱਕ, ਵਣ ਸੈਕਟਰੀ ਵਿਕਾਸ ਗਰਗ, ਪ੍ਰਧਾਨ ਮੁੱਖ ਵਣ ਪਾਲ ਆਰਕੇ ਮਿਸ਼ਰਾ, ਸਕ੍ਰੀਨਿੰਗ ਰਿਵਿਊ ਕਮੇਟੀ ਦੇ ਚੇਅਰਮੈਨ ਸੰਜੇ ਬਾਂਸਲ ਅਤੇ ਵਣ ਪਾਲ ਨਿਰਮਲ ਸਿੰਘ ਰੰਧਾਵਾ ਇਨ੍ਹਾਂ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪਸਸਫ ਦੇ ਸੂਬਾ ਪ੍ਰਧਾਨ ਸਤੀਸ਼ ਕੁਮਾਰ ਰਾਣਾ, ਮੱਖਣ ਸਿੰਘ ਵਾਹਿਦ ਪੁਰੀ, ਮਨਜੀਤ ਸਿੰਘ ਸੈਣੀ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ, ਵਿੱਤ ਸਕੱਤਰ ਜਸਵੀਰ ਸਿੰਘ ਸ਼ੀਰਾ ਬਠਿੰਡਾ, ਵਿੱਤ ਸਕੱਤਰ ਸ਼ਿਵ ਕੁਮਾਰ ਰੋਪੜ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਪਟਿਆਲਾ, ਰਣਜੀਤ ਸਿੰਘ ਗੁਰਦਾਸਪੁਰ, ਪਵਨ ਕੁਮਾਰ ਹੁਸ਼ਿਆਰਪੁਰ, ਸੁਲੱਖਣ ਸਿੰਘ ਮੋਹਾਲੀ, ਨਿਸ਼ਾਨ ਸਿੰਘ ਫਿਰੋਜ਼ਪੁਰ, ਦਰਸ਼ਨ ਸਿੰਘ ਲੁਧਿਆਣਾ, ਮੀਤ ਪ੍ਰਧਾਨ ਕੇਵਲ ਕ੍ਰਿਸ਼ਨ, ਸਤਨਾਮ ਸਿੰਘ ਸੰਗਰੂਰ, ਮੇਹਰ ਸਿੰਘ, ਛਿੰਦਰਪਾਲ ਸਿੰਘ ਚਿੜੀਆਂ ਘਰ, ਸ਼ੇਰ ਸਿੰਘ, ਭਵੀਸਨ ਲਾਲ ਅਤੇ ਸੂਬਾ ਕਮੇਟੀ ਦੇ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਮਾਣਯੋਗ ਵਣ ਮੰਤਰੀ ਪੰਜਾਬ ਜੀ ਵਲੋਂ ਕਿਹਾ ਕਿ ਅੱਜ ਹੀ ਸਰਕਾਰ ਵਲੋਂ ਦਸ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਵਰਕਰਾਂ ਨੂੰ ਪੱਕਿਆਂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਜਲਦੀ ਵਣ ਵਿਭਾਗ ਵਿਚ ਕੰਮ ਕਰਦੇ ਵਰਕਰਾਂ ਨੂੰ ਪੱਕਿਆਂ ਕੀਤਾ ਜਾਵੇਗਾ।
ਪੰਜਾਬ ਦੀ ਸੀਨੀਅਰਤਾ ਸੂਚੀ 25ਮਈ2023 ਨੂੰ ਫਾਈਨਲ ਕਰ ਦਿੱਤੀ ਜਾਵੇਗੀ, ਵਧੇ ਰੇਟਾਂ ਦਾ ਬਕਾਇਆ ਵੱਖ-ਵੱਖ ਮੰਡਲਾਂ ਨੂੰ ਭੇਜ ਦਿੱਤਾ ਗਿਆ ਹੈ। ਕੰਮਾਂ ਦੇ ਰੇਟਾਂ ਵਿਚ ਸੋਧ ਕਰਨ ਦਾ ਵੀ ਭਰੋਸਾ ਦਿੱਤਾ ਗਿਆ, ਤਨਖਾਹਾਂ ਦਾ ਬਜਟ ਵੀ ਭੇਜ ਦਿੱਤਾ ਗਿਆ ਹੈ ਅਤੇ ਕੰਮ ਕਰਦੇ ਵਰਕਰਾਂ ਤੇ ਜੋ ਕੰਮ ਕਰਨ ਦਾ ਲੋਡ ਵੱਧ ਰਿਹਾ ਹੈ, ਉਸ ਨੂੰ ਵੀ ਘਟਾਉਣ ਦਾ ਭਰੋਸਾ ਦਿੱਤਾ ਗਿਆ ਹੈ।

