www.sursaanjh.com > ਸਿੱਖਿਆ > ਰੋਪੜ ਦੇ 7 ਸਕਾਊਟ ਤਾਰਾ ਦੇਵੀ ਕੈਂਪ (ਸ਼ਿਮਲਾ) ਲਾ ਕੇ ਵਾਪਸ ਆਏ

ਰੋਪੜ ਦੇ 7 ਸਕਾਊਟ ਤਾਰਾ ਦੇਵੀ ਕੈਂਪ (ਸ਼ਿਮਲਾ) ਲਾ ਕੇ ਵਾਪਸ ਆਏ

ਰੋਪੜ ਦੇ 7 ਸਕਾਊਟ ਤਾਰਾ ਦੇਵੀ ਕੈਂਪ (ਸ਼ਿਮਲਾ) ਲਾ ਕੇ ਵਾਪਸ ਆਏ
ਰੋਪੜ੍ (ਸੁਰ ਸਾਂਝ ਡਾਟ ਕਾਮ ਬਿਊਰੋ), 17 ਮਈ:
ਰੋਪੜ ਜ਼ਿਲ੍ਹੇ ਦੇ 7 ਸਕਾਊਟ ਤਾਰਾ ਦੇਵੀ ਕੈਂਪ ਲਾ ਕੇ ਵਾਪਸ ਆਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ, ਲੇਖਕ ਅਤੇ ਰੰਗਕਰਮੀ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਸ੍ਰੀ ਪ੍ਰੇਮ ਕੁਮਾਰ ਮਿੱਤਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਸ੍ਰੀਮਤੀ ਸੰਗੀਤਾ ਸ਼ਰਮਾ ਦੀ ਅਗਵਾਈ ਹੇਠ ਇਹ ਸਕਾਊਟ ਅਤੇ ਗਾਇਡ ਸੈਕਸ਼ਨ ਤਾਰਾ ਦੇਵੀ ਕੈਂਪ ਲਾ ਕੇ ਆਇਆ। ਉਕਤ 7 ਰੋਜ਼ਾ ਕੈਂਪ ਵਿੱਚ ਭਾਰਤ ਸਕਾਊਟ ਅਤੇ ਗਾਇਡ ਦੇ ਕਾਰਜਕਾਰੀ ਚੀਫ ਕਮਿਸ਼ਨਰ ਡਾ. ਸੁਖਵੀਰ ਸਿੰਘ ਬੱਲ ਨੇ ਸਮੂਹ ਕੈਂਪਰਾਂ ਨੂੰ ਸਫ਼ਲ ਕੈਂਪ ਲਈ ਮੁਬਾਰਕਬਾਦ ਦਿੱਤੀ। ਸਟੇਟ ਆਰਗੇਨਾਈਜ਼ਰ ਕਮਿਸ਼ਨਰ ਓਂਕਾਰ ਸਿੰਘ ਨੇ ਪੂਰੀ ਤਨਦੇਹੀ ਨਾਲ਼ ਉਕਤ ਕੈਂਪ ਨੂੰ ਚਲਾਇਆ, ਉਨ੍ਹਾਂ ਦੀ ਰਹਿਨੁਮਾਈ ਹੇਠ ਸਮੁੱਚਾ ਕੈਂਪ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰ ਰਿਹਾ ਸੀ।
ਕੈਂਪ ਦੇ ਰੂਹੇ-ਰਵਾਂ, ਸਾਹਿਤਕਾਰ ਅਤੇ ਸਭ ਦੇ ਅਜ਼ੀਜ਼ ਦਰਸ਼ਨ ਸਿੰਘ ਬਰੇਟਾ, ਵਧੀਆ ਪ੍ਰੋਗਰਾਮਰ ਤਪਿੰਦਰ ਸਿੰਘ ਬੇਦੀ, ਸਹਿਜ ਗੁਣਾਂ ਵਿੱਚ ਪ੍ਰੋਏ ਜਗਤਾਰ ਸਿੰਘ ਸੰਗਰੂਰ, ਸਟੇਟ ਟਰੇਨਿੰਗ ਕਮਿਸ਼ਨਰ ਹੇਮੰਤ ਕੁਮਾਰ, ਸਟੇਟ ਆਰਗੇਨਾਈਜੇਸ਼ਨ ਕਮਿਸ਼ਨਰ ਗਾਇਡ ਮੈਡਮ ਨੀਟਾ ਕਸ਼ਿਅਪ, ਅਨੁਪਮਾ ਲੁਧਿਆਣਾ, ਸਰਬਜੀਤ ਕੌਰ ਫਿਰੋਜਪੁਰ, ਜਗਸ਼ੇਰ ਸਿੰਘ ਬਠਿੰਡਾ, ਦਰਸ਼ਨ ਸਿੰਘ ਮਾਨਸਾ, ਜਸਵਿੰਦਰ ਕੌਰ ਤਰਨਤਾਰਨ, ਨਿਰਲੇਪ ਕੌਰ ਮਾਨਸਾ ਅਤੇ ਜਗਦੀਪ ਕੌਰ ਮਾਨਸਾ ਨੇ  ਬਾ ਕਮਾਲ ਟਰੇਨਿੰਗ ਦਿੱਤੀ ਅਤੇ ਕੈਂਪਰਾਂ ਨੂੰ ਸਮੇਂ ਦੇ ਹਾਣੀ ਬਣਨ ਲਈ ਪ੍ਰੇਰਿਆ। ਕੈਂਪ ਵਿੱਚ ਲਾਰਡ ਬੇਡਨ ਪਾਵੇਲ ਦੀ ਜ਼ਿੰਦਗੀ, ਪ੍ਰਾਰਥਨਾ, ਝੰਡਾ ਗੀਤ, ਬੀ ਪੀ ਸਿਕਸ, ਪ੍ਰਣ, ਗੰਢਾਂ, ਝੰਡਾ ਚੜ੍ਹਾਉਣਾ, ਬੱਚਿਆਂ ਨਾਲ਼ ਸੰਬੰਧਿਤ ਵੱਖ ਵੱਖ ਗਤੀਵਿਧੀਆਂ, ਰੈੱਡ ਕਰਾਸ, ਟਰੈਫਿਕ ਨਿਯਮ, ਆਰਗੇਨਾਈਜੇਸ਼ਨ ਚਲਾਉਣ ਦੇ ਨੇਮ ਅਤੇ ਬੱਚੇ ਨੂੰ ਸਰਵਪੱਖੀ ਬਣਾਉਣ ਲਈ ਅਨੇਕਾਂ ਗੁਰ ਦੱਸੇ ਗਏ। ਇੱਕ ਦਿਨ ਕੈਂਪਰਾਂ ਨੂੰ ਟਰੈਕਿੰਗ ਵੀ ਕਰਾਈ ਗਈ ਅਤੇ ਇੱਕ ਦਿਨ ਸ਼ਿਮਲੇ ਦਾ ਅਨੰਦ ਵੀ ਕੈਂਪਰਾਂ ਨੇ ਮਾਣਿਆ।
ਇਸ ਕੈੈਂਪ ਵਿੱਚ ਸ੍ਰੀ ਰੱਬੀ ਤੋਂ ਇਲਾਵਾ ਬਹਾਦਰ ਸਿੰਘ ਫੂਲਪੁਰ ਗਰੇਵਾਲ, ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਤੋਂ ਰੂਬਲ, ਕੋਟਲੇ ਤੋਂ ਭਲਵਿੰਦਰ ਸਿੰਘ, ਦੁੱਗਰੀ ਤੋਂ ਪਰਮਿੰਦਰ ਸਿੰਘ, ਸੁਸ਼ੀਲ ਕੁਮਾਰ ਮੈਦਾ ਮਾਜਰਾ ਅਤੇ ਰੇਨੂੰ ਰਾਣੀ ਦਰਗਾਹ ਸ਼ਾਹ ਨੇ ਬਹੁਤ ਹੀ ਮਿਹਨਤ ਅਤੇ ਦਿਆਨਤਦਾਰੀ ਨਾਲ਼ ਇਹ ਕਾਰਜ ਕੀਤਾ। ਸਾਰੇ ਕੈਂਪਰਾਂ ਦੀਆਂ ਯਾਦਾਂ ਵਿੱਚ ਇਹ ਵੱਡਮੁੱਲੀ ਯਾਦ ਛੱਡ ਗਿਆ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਬਣਾਉਣ ਵਿੱਚ ਇਹ ਕੈਂਪ ਨਿਹਾਇਤ ਹੀ ਸਹਾਈ ਹੋਵੇਗਾ ਕਿਉਂਕਿ ਇਹ ਕੈਂਪਰ ਜਲਦ ਹੀ ਸਕੂਲਾਂ ਵਿੱਚ ਜਾ ਕੇ ਆਪਣੀਆਂ ਯੂਨਿਟਾਂ ਤਿਆਰ ਕਰਨਗੇ।

Leave a Reply

Your email address will not be published. Required fields are marked *