www.sursaanjh.com > News > ਨੰਬਰਦਾਰ ਰਾਜ ਕੁਮਾਰ ਸਿਆਲਬਾ ਮੁੜ ਬਣੇ ਚੇਅਰਮੈਨ

ਨੰਬਰਦਾਰ ਰਾਜ ਕੁਮਾਰ ਸਿਆਲਬਾ ਮੁੜ ਬਣੇ ਚੇਅਰਮੈਨ

ਨੰਬਰਦਾਰ ਰਾਜ ਕੁਮਾਰ ਸਿਆਲਬਾ ਮੁੜ ਬਣੇ ਚੇਅਰਮੈਨ
ਚੰਡੀਗੜ੍ਹ 16 ਮਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲਾਂ ਵਿਚ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਹੈ। ਅੱਜ ਸ਼ਹੀਦ ਲੈਫਟੀਨੈਂਟ ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆਲਬਾ – ਫਤਿਹਪੁਰ  ਵਿਖੇ ਵੀ  ਨਵੀਂ ਮੈਨੇਜਿੰਗ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਪੰਚ ਗੁਰਦੀਪ ਸਿੰਘ ਸਿਆਲਕਾ ਨੇ ਦੱਸਿਆ ਕਿ ਰਾਜ ਕੁਮਾਰ ਨੰਬਰਦਾਰ ਸਿਆਲਬਾ ਨੂੰ ਸਰਬ ਸੰਮਤੀ ਨਾਲ ਮੈਨੇਜਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਕਿਉਂਕਿ ਨੰਬਰਦਾਰ ਨੇ ਪਹਿਲਾਂ ਵੀ ਸਕੂਲ ਅਮੂਲ ਵੱਡਾ ਯੋਗਦਾਨ ਪਾਇਆ ਹੈ ਤੇ ਪਾ ਰਹੇ ਹਨ। ਇਸੇ ਤਰ੍ਹਾਂ ਸੁਕੇਤ ਸਿੰਘ ਨੂੰ ਵਾਈਸ ਚੇਅਰਮੈਨ ਅਤੇ ਸਕੂਲ ਦੇ ਪ੍ਰਿੰਸੀਪਲ ਆਤਮਬੀਰ ਸਿੰਘ ਨੂੰ ਸਕੱਤਰ ਚੁਣਿਆ ਗਿਆ।
ਇਸ ਨਾਲ ਹੀ  ਦਰਸ਼ਨ ਸਿੰਘ ਸਿੱਖਿਆ ਸ਼ਾਸਤਰੀ, ਰਵਿੰਦਰ ਕੁਮਾਰ, ਅੰਮਤੀ ਮੋਨੀ ਦੇਵੀ, ਸ੍ਰੀਮਤੀ ਕੁਲਦੀਪ ਕੌਰ ਅਤੇ ਸਬੀਨਾ ਨੂੰ ਕਮੇਟੀ ਚ ਮੈਂਬਰਾਂ ਸਮੇਤ ਲੈਕ: ਸੋਨੂੰ ਸ਼ਰਮਾਂ ਨੂੰ  ਨਿਯੁਕਤ ਕੀਤਾ ਗਿਆ ਹੈ।

Leave a Reply

Your email address will not be published. Required fields are marked *