www.sursaanjh.com > ਸਿੱਖਿਆ > ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਕਰਵਾਇਆ ਖੂਨਦਾਨ ਕੈਂਪ ਅਤੇ ਪਾਣੀ ਬਚਾਓ ਸੈਮੀਨਾਰ

ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਕਰਵਾਇਆ ਖੂਨਦਾਨ ਕੈਂਪ ਅਤੇ ਪਾਣੀ ਬਚਾਓ ਸੈਮੀਨਾਰ

ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਕਰਵਾਇਆ ਖੂਨਦਾਨ ਕੈਂਪ ਅਤੇ ਪਾਣੀ ਬਚਾਓ ਸੈਮੀਨਾਰ
ਬੋੜਾਵਾਲ ਕਾਲਜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਮਈ:
ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਅਤੇ ਦਿ ਰੌਇਲ ਗਰੁੱਪ ਆਫ਼ ਨਰਸਿੰਗ ਕਾਲਜ ਦੇ ਸਾਂਝੇ ਉੱਦਮ ਸਦਕਾ ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ  ਨਰਸਿੰਗ ਦਿਵਸ ਨੂੰ ਸਮਰਪਿਤ ਖੂਨ ਦਾਨ ਕੈਂਪ ਅਤੇ ‘ਪਾਣੀ ਬਚਾਓ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਨੂੰ ਵਿਸ਼ੇਸ਼ ਸਹਿਯੋਗ ਸ. ਰਘਬੀਰ ਸਿੰਘ ਮਾਨ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਮਾਨਸਾ ਵੱਲੋਂ ਦਿੱਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ.ਕੁਲਵਿੰਦਰ ਸਿੰਘ ਸਰਾਂ ਨੇ ਸ. ਰਘਬੀਰ ਸਿੰਘ ਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ, ਹਰ ਸਿਹਤਮੰਦ ਇਨਸਾਨ ਨੂੰ ਇਹ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਅਤੇ ਇਸਦੀ ਫਾਲਤੂ ਵਰਤੋਂ ਨਾ ਕਰਨ ਲਈ ਕਿਹਾ।
ਆਪਣੇ ਸੰਬੋਧਨ ਵਿੱਚ ਸ.ਰਘਬੀਰ ਸਿੰਘ ਮਾਨ ਨੇ ਗੁਰਬਾਣੀ ਦੇ ਮਹਾਂਵਾਕ ਅਨੁਸਾਰ ‘ਪਵਣ ਗੁਰੂ ਪਾਣੀ ਪਿਤਾ’ ਦਾ ਉਚਾਰਨ ਕਰਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਖੂਨ ਦਾਨ ਸਭ ਤੋਂ ਵੱਡਾ ਦਾਨ ਹੈ। ਇਸ ਦੇ ਫਾਇਦਿਆਂ ਬਾਰੇ ਵੀ ਉਹਨਾਂ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਖੂਨ ਦਾਨ ਕਰਕੇ ਦਾਨੀ ਬਣਨ ਲਈ ਕਿਹਾ,ਨਾਲ ਹੀ ਉਹਨਾਂ ਨੇ ਪਾਣੀ ਬਚਾਉਣ ਲਈ ਅਤੇ ਰੁੱਖ ਲਗਾਉਣ ਲਈ ਕਿਹਾ ।ਕਾਲਜ ਵੱਲੋਂ ਕੀਤੇ ਇਸ ਉੱਦਮ ਦੀ ਉਹਨਾਂ ਨੇ ਸ਼ਲਾਘਾ ਕੀਤੀ।  ਇਸ ਕੈਂਪ ਵਿੱਚ 35 ਤੋਂ ਵੱਧ ਵਿਦਿਆਰਥੀਆਂ ਨੇ ਖ਼ੂਨ ਦਾਨ ਕੀਤਾ। ਇਸ ਮੌਕੇ ਦੀ ਖ਼ਾਸ ਗੱਲ ਇਹ ਹੈ ਕਿ ਲੜਕੀਆਂ ਵੱਲੋਂ ਵੀ ਵੱਧ-ਚੜ੍ਹ ਖ਼ੂਨ ਦਾਨ ਕੀਤਾ ਗਿਆ। ਸਿਵਲ ਸਰਜਨ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਫ਼ਤਾ ਵਿਸ਼ੇਸ਼ ਤੌਰ ਤੇ ਥੈਲੇਸੀਮੀਆ ਨਾਮ ਦੀ ਫੈਲੀ ਬਿਮਾਰੀ ਸੰਬੰਧੀ ਜਾਗਰੂਕ ਕਰਨ ਲਈ ਮਨਾਇਆ ਜਾ ਰਿਹਾ ਹੈ, ਇਸ ਲਈ ਇਸ ਨੂੰ ਸਮਰਪਿਤ ਵੱਖ-ਵੱਖ ਥਾਵਾਂ ਤੇ ਖੂਨ ਦਾਨ ਕੈਂਪ ਲਗਾਏ ਜਾ ਰਹੇ ਹਨ।
ਡੀਨ ਅਪ੍ਰੇਸ਼ਨਜ ਪ੍ਰੋ.ਸੁਰਜਨ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਖੂਨ ਦਾਨ ਕਰਨ ਨਾਲ ਅਸੀਂ ਕਿਸੇ ਦੀ ਜਾਨ ਬਚਾਅ ਸਕਦੇ ਹਾਂ ਇਸ ਤੋਂ ਇਲਾਵਾ ਸਾਡੇ ਪੰਜਾਬ ਵਿੱਚ ਪਾਣੀ ਦੀ ਹੋ ਰਹੀ ਕਮੀਂ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰੋਗਰਾਮ ਦੀ ਅਗਵਾਈ ਅਸਿ.ਪ੍ਰੋ.ਹਰਵਿੰਦਰ ਸਿੰਘ ਨੇ ਕੀਤੀ, ਜਿਸ ਵਿੱਚ ਐਨਐਸਐਸ ਇੰਚਾਰਜ ਅਸਿ. ਪ੍ਰੋ ਗੁਰਪ੍ਰੀਤ ਸਿੰਘ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਅਸਿ.ਪ੍ਰੋ ਹੈਪੀ ਸਿੰਘ ਨੇ ਉਨ੍ਹਾਂ ਦਾ ਸਾਥ ਦਿੱਤਾ। ਮੰਚ ਸੰਚਾਲਕ ਦੀ ਭੂਮਿਕਾ ਅਸਿ.ਪ੍ਰੋ.ਡਾ.ਭੁਪਿੰਦਰ ਸਿੰਘ ਸਿੱਧੂ ਨੇ ਨਿਭਾਈ। ਚੇਅਰਮੈਨ ਸ. ਏਕਮਜੀਤ ਸਿੰਘ ਸੋਹਲ ਨੇ ਅਜਿਹੇ ਸਮਾਜਿਕ ਕਾਰਜ ਵਿੱਚ ਸਹਿਭਾਗਤਾ ਕਰਨ ਲਈ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ।

Leave a Reply

Your email address will not be published. Required fields are marked *