www.sursaanjh.com > ਅੰਤਰਰਾਸ਼ਟਰੀ > ਟ੍ਰਾਈਸਿਟੀ ਨੂੰ ਮਿਲਿਆ ਮੁਕੰਮਲ ਡੇ ਬੋਰਡਿੰਗ ‘ਰੂਟਸ ਕੰਟਰੀ ਸਕੂਲ’

ਟ੍ਰਾਈਸਿਟੀ ਨੂੰ ਮਿਲਿਆ ਮੁਕੰਮਲ ਡੇ ਬੋਰਡਿੰਗ ‘ਰੂਟਸ ਕੰਟਰੀ ਸਕੂਲ’

ਟ੍ਰਾਈਸਿਟੀ ਨੂੰ ਮਿਲਿਆ ਮੁਕੰਮਲ ਡੇ ਬੋਰਡਿੰਗ ‘ਰੂਟਸ ਕੰਟਰੀ ਸਕੂਲ’
 ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 18 ਮਈ:
ਇੱਥੇ ਡੀਐਲਐਫ ਦ ਵੈਲੀ ਵਿਖੇ ਸ਼ਿਵਾਲਿਕ ਦੀ ਤਲਹਟੀ ਦੇ ਸ਼ਾਂਤ ਵਾਤਾਵਰਨ ਵਿੱਚ ਰੂਟਸ ਕੰਟਰੀ ਸਕੂਲ ਦਾ ਉਦਘਾਟਨ ਹੋਇਆ। ਆਰਸੀਐਸ, ਪੰਚਕੂਲਾ, ਕੋਟਖਾਈ, ਹਿਮਾਚਲ ਪ੍ਰਦੇਸ਼ ਦੇ ਨੇੜੇ ਬਾਗੀ ਵਿੱਚ ਇੱਕ ਦੂਰਅੰਦੇਸ਼ੀ ਅਤੇ ਗਤੀਸ਼ੀਲ ਜੋੜੇ ਸੁਨੀਲ ਰੋਠਾ ਅਤੇ ਕ੍ਰਿਤੀ ਰੋਠਾ ਦੁਆਰਾ ਸਥਾਪਿਤ ਮਿਆਰੀ ਤੇ ਵਿਰਾਸਤੀ ਸਕੂਲ – ਰੂਟਸ ਕੰਟਰੀ ਸਕੂਲ ਦੀ ਪਹਿਲੀ ਸ਼ਾਖਾ ਹੈ।
ਸਕੂਲ ਦੀ ਸਹਿ-ਸੰਸਥਾਪਕ ਕ੍ਰਿਤੀ ਰੋਠਾ ਅਤੇ ਪ੍ਰਿੰਸੀਪਲ ਸੂਜ਼ਨ ਭਾਗਰਾ ਨੇ ਦੱਸਿਆ ਕਿ ਇਹ ਟ੍ਰਾਈਸਿਟੀ ਦਾ ਪਹਿਲਾ ਤੇ ਅਤਿ-ਆਧੁਨਿਕ ਡੇ-ਬੋਰਡਿੰਗ ਸਕੂਲ ਹੈ, ਜਿਸ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਹਨ ਜੋ ਕਿ ਸਿੱਖਿਆ ਦੇ ਇੱਕ ਕਿਫਾਇਤੀ ਮਾਡਲ ਅਧੀਨ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਮਾਪਿਆਂ ਨੂੰ ਹੁਣ ਆਪਣੇ ਦਫ਼ਤਰ ਦੇ ਸਮੇਂ ਦੌਰਾਨ ਆਪਣੇ ਬੱਚਿਆਂ ਨੂੰ ਸਾਂਭਣ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ।  “ਬੱਚੇ ਸਕੂਲ ਦੇ ਨਿਯਮਤ ਸਮੇਂ ਤੋਂ ਬਾਅਦ ਸੁਰੱਖਿਅਤ-ਪੇਸ਼ੇਵਰ ਹੱਥਾਂ ਵਿੱਚ ਹੋਣਗੇ ਅਤੇ ਉਨ੍ਹਾਂ ਨੂੰ ਸਿਹਤਮੰਦ ਭੋਜਨ ਅਤੇ ਆਰਾਮ ਮਿਲੇਗਾ।  ਉਹ ਆਪਣਾ ਹੋਮਵਰਕ ਪੂਰਾ ਕਰਨਗੇ ਅਤੇ ਉਸਾਰੂ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ।  ਇਹ ਸਭ ਬੱਚਿਅਆਂ ਦੇ ਸੈੱਲ ਫੋਨ ਤੇ ਲੈਪਟਾਪ ਆਦਿ ਦੇ ਸਕਰੀਨ ਟਾਈਮ ਨੂੰ ਘੱਟ ਕਰੇਗਾ।“
ਆਰਸੀਐਸ ਪੰਚਕੂਲਾ ਕੋਲ ਹਰੇਕ ਮੌਸਮ ਵਾਲਾ ਸਵਿਮਿੰਗ ਪੂਲ, ਘਰੇਲੂ ਬੇਕਰੀ ਵਾਲੀ ਰਸੋਈ, ਇਨਡੋਰ ਖੇਡਾਂ ਦਾ ਅਖਾੜਾ, ਸੰਗੀਤ ਰੂਮ, ਬਾਸਕਟਬਾਲ, ਕਰਾਟੇ ਆਦਿ ਸਿੱਖਣ ਦੀ ਸਹੂਲਤ ਹੈ।  ਇੱਥੇ ਪੂਰੀ ਤਰ੍ਹਾਂ ਨਾਲ ਲੈਸ ਲਾਇਬ੍ਰੇਰੀ ਅਤੇ ਈ-ਲਾਇਬ੍ਰੇਰੀ ਵੀ ਹੈ।  ਇੱਕ ਸਿਹਤ ਕੇਂਦਰ ਹੈ ਅਤੇ ਬੱਚਿਆਂ ਦੇ ਸਿਹਤ ਮੁੱਦਿਆਂ ‘ਤੇ ਡੂੰਘੀ ਨਜ਼ਰ ਰੱਖਣ ਲਈ ਸਹਾਇਕ ਹੈ।
ਇਹ ਸਕੂਲ ਸੋਸਾਇਟੀ ਫਾਰ ਐਜੂਕੇਸ਼ਨ ਐਂਡ ਐਨਵਾਇਰਮੈਂਟਲ ਡਿਵੈਲਪਮੈਂਟ (ਐਸਈਈਡੀ) ਦੇ ਅਧੀਨ ਇੱਕ ਰਿਹਾਇਸ਼ੀ ਸਕੂਲ ਸਥਾਪਤ ਹੋਇਆ ਹੈ।
ਕ੍ਰਿਤੀ  ਨੇ ਕਿਹਾ,  “ਸਾਡਾ ਟੀਚਾ ਆਰਸੀਐਸ, ਪੰਚਕੂਲਾ ਵਿਖੇ ਸਮਾਨ ਪੱਧਰ ਦੀਆਂ ਸਹੂਲਤਾਂ ਅਤੇ ਸਿੱਖਿਆ ਪ੍ਰਦਾਨ ਕਰਨਾ ਹੈ। ਪੰਚਕੂਲਾ ਵਾਲਾ ਸਕੂਲ ਇੱਕ ਅਜਿਹਾ ਫਿਨਿਸ਼ਿੰਗ ਸਕੂਲ ਹੋਵੇਗਾ ਜੋ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਦਾ ਹੈ ਅਤੇ ਪਾਲਿਸ਼ ਕਰਦਾ ਹੈ। ਅਸੀਂ ਵਿਦਿਆਰਥੀਆਂ ਨੂੰ ਅਸਲ ਦੁਨੀਆਂ ਵਿੱਚ ਜੀਊਣ ਵਾਲੀ  ਸਿਖਲਾਈ ਦਿੰਦੇ ਹਾਂ, ਇਥੇ ਰੱਟਾ ਆਧਾਰਿਤ ਅਕਾਦਮਿਕ ਅਭਿਆਸ ਨਹੀਂ ਕੀਤਾ ਜਾਂਦਾ।”  ਸੂਜ਼ਨ ਭਾਗਰਾ ਨੇ ਅੱਗੇ ਕਿਹਾ, “ਮੌਜੂਦਾ ਸਕੂਲ ਪ੍ਰੀ-ਨਰਸਰੀ ਤੋਂ ਸੱਤਵੀਂ ਕਲਾਸ  ਤੱਕ ਹੈ।“

Leave a Reply

Your email address will not be published. Required fields are marked *