ਸਾਹਿਤਕ ਸੱਥ ਖਰੜ ਦੀ ਹੋਈ ਮਹੀਨਾਵਾਰ ਇਕੱਤਰਤਾ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 22 ਮਈ:


ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਖਰੜ ਵਿਖੇ ਹੋਈ। ਇਸ ਇਕੱਤਰਤਾ ਦੀ ਪ੍ਰਧਾਨਗੀ ਜਸਵਿੰਦਰ ਸਿੰਘ ਕਾਈਨੌਰ ਅਤੇ ਡਾ. ਸੁਦਾਗਰ ਸਿੰਘ ਪਾਲ ਵੱਲੋਂ ਕੀਤੀ ਗਈ। ਸ਼ੁਰੂ ਵਿੱਚ ਮੰਚ ਸੰਚਾਲਕ ਪਿਆਰਾ ਸਿੰਘ ਰਾਹੀ ਵੱਲੋਂ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਦੀ ਨਵਪ੍ਰਕਾਸ਼ਿਤ ਪੁਸਤਕ “ਇੰਡੀਅਨ ਕਲਚਰ ਤੇ ਰਿਚੂਅਲਜ਼” ਨੂੰ ਜਲਦੀ ਰਿਲੀਜ਼ ਕਰਵਾਏ ਜਾਣ ਬਾਰੇ ਜਾਣਕਾਰੀ ਮੈਂਬਰਾਂ ਨਾਲ ਸਾਂਝੀ ਕੀਤੀ। ਇਸ ਉਪਰੰਤ ਚੱਲੇ ਕਾਵਿਕ ਦੌਰ ਵਿੱਚ ਧਿਆਨ ਸਿੰਘ ਕਾਹਲੋਂ ਨੇ ਕਵਿਤਾ-ਗੀਤ, ਕਰਮਜੀਤ ਬੱਗਾ ਨੇ ਸ਼ਾਹਣੀ ਕੌਲਾਂ, ਸਤਬੀਰ ਕੌਰ ਵੱਲੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਵਿਤਾ ਸਬਰ ਤੇ ਜਬਰ ਦੀ ਜੰਗ, ਬਲਦੇਵ ਸਿੰਘ ਬੁਰਜਾਂ ਵਲੋਂ ਬੁਢਾਪੇ ਅਤੇ ਸਿਆਸੀ ਨੇਤਾਵਾਂ ਬਾਰੇ ਵਿਅੰਗ ਭਰਪੂਰ ਕਵਿਤਾਵਾਂ, ਚਰਨਜੀਤ ਸਿੰਘ ਕਤਰਾ ਵੱਲੋਂ ਨੌਜਵਾਨਾਂ ਪ੍ਰਤੀ ਕਵਿਤਾ “ਹਥਿਆਰਾਂ ਦੀ ਥਾਂ ਜਵਾਨਾਂ ਦੇ ਹੱਥ ਕਿਤਾਬ ਹੋਣੀ ਚਾਹੀਦੀ” ਪੇਸ਼ ਕੀਤੀ।
ਸੁਮਿੱਤਰ ਸਿੰਘ ਦੋਸਤ ਵਲੋਂ ਸਭਿਆਚਾਰ ਨੂੰ ਸਮਰਪਿਤ ਕਵਿਤਾ, ਕੇਸਰ ਸਿੰਘ ਇੰਸਪੈਕਟਰ ਵੱਲੋਂ ਮਾਂ ਬੋਲੀ ਪੰਜਾਬੀ ਬਾਰੇ ਕਵਿਤਾ, ਗੁਰਸ਼ਰਨ ਸਿੰਘ ਕਾਕਾ ਵੱਲੋਂ ਦੋ ਧਾਰਮਿਕ ਕਵਿਤਾਵਾਂ, ਦਲਬਾਰਾ ਸਿੰਘ ਵੱਲੋਂ ਇੱਕ ਧਾਰਮਿਕ ਗੀਤ, ਬਲਵਿੰਦਰ ਸਿੰਘ ਢਿੱਲੋਂ ਵੱਲੋਂ ਬਾਬੂ ਰਜਬ ਅਲੀ ਦੀ ਕਾਵਿ-ਰਚਨਾ ਪੇਸ਼ ਕੀਤੀ ਗਈ। ਟੀ.ਐਲ. ਵਰਮਾ ਵੱਲੋਂ ਹਾਸ-ਵਿਅੰਗ ਕਵਿਤਾ, ਡਾ. ਸੁਦਾਗਰ ਸਿੰਘ ਪਾਲ, ਜਲੌਰ ਸਿੰਘ ਖੀਵਾ ਅਤੇ ਪਿਆਰਾ ਸਿੰਘ ਰਾਹੀ ਵੱਲੋਂ ਭਾਵਪੂਰਤ ਗ਼ਜ਼ਲਾਂ ਰਾਹੀਂ ਹਾਜ਼ਰੀ ਲਵਾਈ ਗਈ। ਅਖੀਰ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਵਿਤਾ ਸੁਣਾਈ ਗਈ ਅਤੇ ਹਾਜ਼ਿਰ ਸਾਹਿਤਕਾਰਾਂ ਦਾ ਧੰਨਵਾਦ ਕਰਦੇ ਹੋਏ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਦੀ ਅਪੀਲ ਕੀਤੀ ਗਈ। ਮੰਚ ਸੰਚਾਲਨ ਦੀ ਕਾਰਵਾਈ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ।
ਪਿਆਰਾ ਸਿੰਘ ਰਾਹੀ (ਜਨਰਲ ਸਕੱਤਰ) – Mobile 9463837388

