ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਦੌਰਾਨ ਕਵੀ ਦਰਬਾਰ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 28 ਮਈ:
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਸ੍ਰੀ ਦੇਵੀ ਦਿਆਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿਚ ਬਲਕਾਰ ਸਿੱਧੂ, ਡਾ: ਸੁਖਚਰਨ ਕੌਰ ਭਾਟੀਆ, ਸੇਵੀ ਰਾਇਤ ਸ਼ਾਮਲ ਸਨ। ਸੇਵੀ ਰਾਇਤ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਪ੍ਰੋਗਰਾਮ ਦੀ ਸੰਖੇਪ ਰੂਪ-ਰੇਖਾ ਦੱਸੀ। ਪੰਜਾਬੀ ਬਚਾਓ ਮੰਚ ਚੰਡੀਗੜ੍ਹ ਦੇ ਪ੍ਰਧਾਨ ਦੇਵੀ ਦਿਆਲ ਸ਼ਰਮਾ ਨੇ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵੱਲੋਂ ਪੰਜਾਬ ਨਾਲ ਕੀਤੇ ਜਾਂਦੇ ਧੱਕੇ ਬਾਰੇ ਵਿਸਥਾਰ ਨਾਲ ਦੱਸਿਆ। ਜੋਗਾ ਸਿੰਘ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਨੂੰ ਪਿੱਛੇ ਧੱਕਣਾ ਚਾਹੁੰਦੀਆਂ ਹਨ। ਅਜ਼ਾਦੀ ਤੋਂ ਬਾਅਦ ਇਹੀ ਵਰਤਾਰਾ ਬਾਅਦ ਚੱਲਦਾ ਹੈ। ਪੰਜਾਬੀ ਬੋਲੀ ਨੂੰ ਅਜੇ ਤਕ ਪੰਜਾਬ ਅਤੇ ਚੰਡੀਗੜ੍ਹ ਵਿਚ ਬਣਦਾ ਉਚਿਤ ਸਥਾਨ ਨਹੀਂ ਮਿਲ ਸਕਿਆ।


ਬਲਕਾਰ ਸਿੱਧੂ ਨੇ ਕਿਹਾ ਕਿ ਪੰਜਾਬੀ ਚੰਗੇ ਲੀਡਰ ਨਹੀਂ ਚੁਣਦੇ। ਹਰੇਕ ਸਿਆਸੀ ਨੇਤਾ ਲੋਕਾਂ ਨਾਲ ਧੋਖਾ ਕਰਦਾ ਹੈ। ਇਸ ਤੋਂ ਬਾਅਦ ਡਾ:ਸੁਖਚਰਨ ਕੌਰ ਨੇ ਆਪਣੀ ਕਿਤਾਬ ਬਾਰੇ ਦੱਸਿਆ, ਕੁਝ ਕਵਿਤਾਵਾਂ ਪੜ੍ਹ ਕੇ ਸੁਣਾਈਆਂ ਅਤੇ ਹਾਜ਼ਰ ਪਤਵੰਤੇ ਸੱਜਣਾਂ ਨੂੰ ਮੁਫਤ ਕਿਤਾਬਾਂ ਵੰਡੀਆਂ। ਗੁਰਦਰਸ਼ਨ ਸਿੰਘ ਮਾਵੀ ਵਲੋਂ ਮੰਚ ਸੰਚਾਲਨ ਵਧੀਆ ਢੰਗ ਨਾਲ ਕੀਤਾ ਗਿਆ।
ਕਵੀ ਦਰਬਾਰ ਦੀ ਸ਼ੁਰੂਆਤ ਚਰਨਜੀਤ ਕੌਰ ਬਾਠ ਵਲੋਂ ਕਵਿਤਾ ਸੁਣਾਉਣ ਨਾਲ ਹੋਈ। ਇਸ ਤੋਂ ਪਿਛੋਂ ਰਾਜਵਿੰਦਰ ਸਿੰਘ ਗੱਡੂ, ਮਨਜੀਤ ਕੌਰ ਮੋਹਾਲੀ, ਮੋਹਨ ਸਿੰਘ ਪ੍ਰੀਤ, ਪਾਲ ਅਜਨਬੀ, ਸੁਰਿੰਦਰ ਕੁਮਾਰ, ਨਰਿੰਦਰ ਕੌਰ ਲੌਂਗੀਆ, ਮਨਜੀਤ ਸਿੰਘ ਮਝੈਲ, ਜਸਪਾਲ ਕੰਵਲ ਨੇ ਆਪੋ ਆਪਣੀਆਂ ਕਵਿਤਾਵਾਂ ਸੁਣਾਈਆਂ। ਮਾਨਸਾ ਤੋਂ ਆਈ ਸਤਿਕਾਰ ਕੌਰ, ਧਿਆਨ ਸਿੰਘ ਕਾਹਲੋਂ, ਲਾਭ ਸਿੰਘ ਲਹਿਲੀ, ਬਲਵਿੰਦਰ ਢਿਲੋਂ, ਮਲਕੀਤ ਨਾਗਰਾ, ਦਵਿੰਦਰ ਕੌਰ ਢਿੱਲੋਂ, ਦਰਸ਼ਨ ਤਿਊਣਾ, ਭਰਪੂਰ ਸਿੰਘ, ਸਵਰਨ ਸਿੰਘ ਤੇ ਜੁਧਵੀਰ ਸਿੰਘ, ਹਰਭਜਨ ਕੌਰ ਢਿਲੋਂ ਨੇ ਖੂਬਸੂਰਤ ਅੰਦਾਜ਼ ਵਿਚ ਗੀਤ ਪੇਸ਼ ਕੀਤੇ। ਨਿਰੰਜਣ ਸਿੰਘ ਵਿਰਕ ਨੇ ਮਿੰਨੀ ਕਹਾਣੀ ਸੁਣਾਈ। ਪਿੰਜੌਰ ਤੋ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਦਾਸ ਸਿੰਘ ਦਾਸ ਨੇ ਤੂੰਬੀ ਨਾਲ ਗੀਤ ਸੁਣਾ ਕੇ ਮਾਹੌਲ ਹੋਰ ਵੀ ਰੰਗੀਨ ਬਣਾ ਦਿੱਤਾ।
ਹਰਿਆਣਾ ਸਾਹਿਤ ਅਕਾਡਮੀ ਦੇ ਸਾਬਕਾ ਡਾਇਰੈਕਟਰ ਸੁਖਚੈਨ ਸਿੰਘ ਭੰਡਾਰੀ ਨੇ ਸਰਾਇਕੀ ਰੰਗ ਵਿਚ ਕਵਿਤਾ ਪੇਸ਼ ਕੀਤੀ। ਸਿਮਰਜੀਤ ਗਰੇਵਾਲ, ਬਾਬੂ ਰਾਮ ਦੀਵਾਨਾ, ਰਤਨ ਬਾਬਕਵਾਲਾ, ਕੁਲਵਿੰਦਰ ਸਿੰਘ, ਸਾਹਿਬਾ ਨੂਰ ਨੇ ਗੀਤ ਸੁਣਾ ਕੇ ਆਪਣੀ ਆਵਾਜ਼ ਦਾ ਜਾਦੂ ਬਖੇਰਿਆ। ਗੁਰਦਰਸ਼ਨ ਸਿੰਘ ਮਾਵੀ, ਰਜਿੰਦਰ ਰੇਨੂ, ਨੀਲਮ ਨਾਰੰਗ, ਕਿਰਨ ਬੇਦੀ, ਤਿਲਕ ਸੇਠ, ਕੀਰਤੀ ਸੋਨੀ, ਸੁਰਿੰਦਰ ਪਾਲ, ਆਰਕੇ ਭਗਤ ਨੇ ਕਵਿਤਾਵਾਂ ਰਾਹੀਂ ਸਮਾਜਿਕ ਮਸਲੇ ਉਭਾਰੇ।ਡਾ: ਅਵਤਾਰ ਸਿੰਘ ਪਤੰਗ ਨੇ ਸਭ ਦੇ ਸਹਿਯੋਗ ਲਈ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਨੂੰ ਸ੍ਰੀਮਤੀ ਸਤਬੀਰ ਕੌਰ ਨੇ ਬੜੇ ਸੁਚੱਜੇ ਢੰਗ ਨਾਲ਼ ਚਲਾਇਆ। ਇਸ ਮੌਕੇ ਜਗਪਾਲ ਸਿੰਘ, ਹਰਜੀਤ ਸਿੰਘ, ਰਮਨਜੀਤ ਕੌਰ, ਚੌਧਰੀ ਕਿਸ਼ੋਰੀ ਲਾਲ, ਸਤੀਸ਼ ਕੁਮਾਰ, ਹਰਦੀਪ ਸਿੰਘ ਵੀ ਹਾਜ਼ਰ ਸਨ ।
ਗੁਰਦਰਸ਼ਨ ਸਿੰਘ ਮਾਵੀ, ਜਨਰਲ ਸਕੱਤਰ, ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ – ਫੋਨ: 98148 51298

