www.sursaanjh.com > ਸਿੱਖਿਆ > ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਨਾਲ ਚਮੜੀ ਦੇ ਇਲਾਜ ਵਿਚ ਕ੍ਰਾਂਤੀ

ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਨਾਲ ਚਮੜੀ ਦੇ ਇਲਾਜ ਵਿਚ ਕ੍ਰਾਂਤੀ

ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਨਾਲ ਚਮੜੀ ਦੇ ਇਲਾਜ ਵਿਚ ਕ੍ਰਾਂਤੀ
ਡਾ. ਬੱਤਰਾਜ਼ ਨੇ  ਭਾਰਤ ਵਿਚ  ਪੇਸ਼ ਕੀਤਾ ਏਆਈ ਸਕਿਨ ਐਨਾਲਾਈਜ਼ਰ  
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 29 ਮਈ:
ਡਾ. ਬੱਤਰਾਜ਼ ਹੈਲਥਕੇਅਰ, ਭਾਰਤ ਵਿਚ ਪਹਿਲੀ ਵਾਰ ਦੁਨੀਆਂ ਦਾ ਪਹਿਲਾ ਏਆਈ-ਪਾਵਰਡ ਡਿਵਾਈਸ ‘ਏਆਈ ਸਕਿਨ ਪ੍ਰੋ’ ਲੈ ਕੇ ਆਇਆ ਹੈ, ਜਿਹੜਾ ਚਮੜੀ ਦੀਆਂ ਬੀਮਾਰੀਆਂ ਦੇ ਇਲਾਜ ਲਈ ਹੈ। ਦੱਖਣ ਕੋਰੀਆਂ ਤੋਂ ਮੰਗਾਈ ਗਈ ਇਹ ਮਸ਼ੀਨ ਚਮੜੀ ਦੀਆਂ ਬੀਮਾਰੀਆਂ ਦੇ ਸਤ੍ਹਾ ਉਤੇ ਦਿਸਣ ਤੋਂ ਪਹਿਲਾਂ ਚਮੜੀ ਦੇ ਅੰਦਰ ਹੀ ਉਨ੍ਹਾਂ ਦਾ ਪਤਾ ਲਗਾ ਲੈਂਦਾ ਹੈ।
ਭਾਰਤ ਵਿਚ ਇਸ ਨਵੀਂ ਟੈਕਨਾਲੋਜੀ ਬਾਰੇ ਗੱਲ ਕਰਦਿਆਂ ਪਦਮਸ੍ਰੀ ਅਤੇ ਡਾ. ਬੱਤਰਾਜ਼ ਗਰੁਪ ਆਫ਼ ਕੰਪਨੀ ਦੇ ਬਾਨੀ ਅਤੇ ਚੇਅਰਮੈਨ ਡਾ. ਮੁਕੇਸ਼ ਬੱਤਰਾ ਨੇ ਕਿਹਾ, ‘ਡਾ. ਬੱਤਰਾਜ਼ ਹਮੇਸ਼ਾ ਤੋਂ ਟੈਕਨਾਲੋਜੀ ਵਿਚ ਅੱਗੇ ਰਿਹਾ ਹੈ। ਅਸੀਂ ਭਾਰਤ ਵਿਚ ਪਹਿਲੀ ਵਾਰ ਚਮੜੀ ਦੀਆਂ ਬੀਮਾਰੀਆਂ ਵਾਲੇ ਮਰੀਜ਼ਾਂ ਦੇ ਫ਼ਾਇਦੇ ਲਈ ਇਹ ਨਵੀਂ ਏਆਈ ਤਕਨੀਕ ‘ਏਆਈ ਸਕਿਨ ਪ੍ਰੋ’ ਲਿਆ ਕੇ ਉਤਸ਼ਾਹਤ ਹਾਂ। ਹੋਮਿਓਪੈਥੀ ਦੇ 250 ਸਾਲ ਪੁਰਾਣੇ ਵਿਗਿਆਨ ਦੇ ਨਾਲ ਦੁਨੀਆਂ ਦੀ ਸਭ ਤੋਂ ਨਵੀਂ ਟੈਕਨਾਲੋਜੀ ਦਾ ਸੰਯੋਜਨ ਮਰੀਜ਼ਾਂ ਲਈ ਬਿਹਤਰ ਨਤੀਜੇ ਯਕੀਨੀ ਕਰੇਗਾ। ਇਹ ਇਲਾਜ ਭਾਰਤ ਅਤੇ ਦੁਬਈ ਦੇ ਸਾਰੇ ਮੈਟਰੋ ਅਤੇ ਚੋਣਵੇਂ ਸ਼ਹਿਰਾਂ ਵਿਚ ਡਾ. ਬੱਤਰਾਜ਼ ਕਲੀਨਿਕਸ ’ਤੇ ਉਪਲਭਧ ਹੋਵੇਗਾ।’
ਜ਼ਿਕਰਯੋਗ ਹੈ ਕਿ ਡਾ. ਬੱਤਰਾਜ਼ ਨੇ ਇਕ ਮਿਲੀਅਨ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਹੈ ਅਤੇ ਦ ਇਕਨਾਮਿਕ ਟਾਈਮਜ਼ ਤੋਂ ‘ਆਈਕਨ ਆਫ਼ ਇੰਡੀਅਨਸ ਐਕਸੀਲੈਂਸ ਇਨ ਹੈਲਥਕੇਅਰ’ ਦੀ ਉਪਾਧੀ ਵੀ ਹਾਸਲ ਕੀਤੀ ਹੈ।

Leave a Reply

Your email address will not be published. Required fields are marked *