www.sursaanjh.com > ਚੰਡੀਗੜ੍ਹ/ਹਰਿਆਣਾ > 28ਵਾਂ ਯੂਨੀਵਰਸਲ ਵਿਰਾਸਤੀ ਅਖਾੜਾ ਇਪਟਾ ਦੇ 80ਵੇਂ ਸਥਾਪਨਾ ਦਿਵਸ ਨੂੰ ਸਮਰਪਿਤ – ਨਰਿੰਦਰਪਾਲ ਸਿੰਘ ਨੀਨਾ

28ਵਾਂ ਯੂਨੀਵਰਸਲ ਵਿਰਾਸਤੀ ਅਖਾੜਾ ਇਪਟਾ ਦੇ 80ਵੇਂ ਸਥਾਪਨਾ ਦਿਵਸ ਨੂੰ ਸਮਰਪਿਤ – ਨਰਿੰਦਰਪਾਲ ਸਿੰਘ ਨੀਨਾ

28ਵਾਂ ਯੂਨੀਵਰਸਲ ਵਿਰਾਸਤੀ ਅਖਾੜਾ ਇਪਟਾ ਦੇ 80ਵੇਂ ਸਥਾਪਨਾ ਦਿਵਸ ਨੂੰ ਸਮਰਪਿਤ – ਨਰਿੰਦਰਪਾਲ ਸਿੰਘ ਨੀਨਾ

ਯੂਨੀਵਰਸਲ ਆਰਟਸ ਐਂਡ ਕਲਚਰ ਵੈਲਫੇਅਰ ਸੁਸਾਇਟੀ ਵੱਲੋਂ ਲੱਚਰ ਤੇ ਹਥਿਆਰੀ ਗਾਇਕੀ ਦਾ ਪੁਰਜ਼ੋਰ ਵਿਰੋਧ – ਕਰਮਜੀਤ ਸਿੰਘ ਬੱਗਾ

ਗੂੜ੍ਹੀਆਂ ਪੈੜਾਂ ਪਾ ਗਿਆ ਵਿਰਾਸਤੀ ਅਖਾੜਾ – ਦਵਿੰਦਰ ਸਿੰਘ ਜੁਗਨੀ

ਐਸਏਐਸ ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 29 ਮਈ:

ਮੋਹਾਲ਼ੀ ਵਿਖੇ ਯੂਨੀਵਰਸਲ ਆਰਟਸ ਕਲਚਰਲ ਵੈੱਲਫੇਅਰ ਸੁਸਾਇਟੀ ਵੱਲੋਂ ਲੱਚਰਤਾ ਅਤੇ ਹਥਿਆਰੀ ਗਾਇਕੀ ਦੇ ਵਿਰੋਧ ਵਿੱਚ ਚਲਾਏ ਗਏ ਵਿਰਾਸਤੀ ਅਖਾੜੇ ਦੀ ਲੜੀ ਵਿੱਚ ਪਿਛਲੇ ਦਿਨੀਂ 28ਵੇਂ ਵਿਰਾਸਤੀ ਅਖਾੜੇ ਦੀ ਪੇਸ਼ਕਾਰੀ ਕੀਤੀ ਗਈ। ਸੁਸਾਇਟੀ ਵੱਲੋਂ ਇਹ ਅਖਾੜਾ ਇਪਟਾ ਦੇ 80ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਕੀਤਾ ਗਿਆ। ਇਹ ਵਿਰਾਸਤੀ ਅਖਾੜਾ ਸ਼ੋਅਮੈਨ ਇਵੈਂਟ ਇੰਟਰਨੈਸ਼ਨਲ ਐਂਡ ਪ੍ਰੋਡਕਸ਼ਨ ਹਾਊਸ ਕੈਨੇਡਾ, ਮਿਲਕੀਵੇਅ ਇਮੀਗਰੇਸ਼ਨ ਕੈਨੇਡਾ ਤੇ ਇਪਟਾ ਮੋਹਾਲ਼ੀ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਜਿਸ ਵਿੱਚ ਵਿਰਾਸਤੀ ਤੇ ਸਭਿਆਚਾਰਕ ਲੋਕ ਨਾਚਾਂ ਦੇ ਨਾਲ਼ ਨਾਲ਼ ਲੋਕ ਗਾਇਕੀ ਦੇ ਵੱਖ ਵੱਖ ਰੰਗਾਂ ਦੀ ਪੇਸ਼ਕਾਰੀ ਸਲਾਹੁਣਯੋਗ ਰਹੀ। ਇਸ ਸਮਾਗਮ ਵਿੱਚ ਬੀਜੇਪੀ ਜ਼ਿਲ੍ਹਾ ਪ੍ਰਧਾਨ ਮੋਹਾਲ਼ੀ ਸ੍ਰੀ ਸੰਜੀਵ ਵਿਸ਼ਿਸ਼ਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਕਿਹਾ ਕਿ ਵਿਰਾਸਤੀ ਅਖਾੜੇ ਲਗਵਾਉਣਾ ਸੁਸਾਇਟੀ ਦਾ ਵਧੀਆ ਉਪਰਾਲਾ ਹੈ।  ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੀ ਲੋਕਰੰਗ ਕਲਾ ਪ੍ਰੇਮੀ ਮਨਵੀਰ ਕੌਰ, ਫੋਕਲੋਰ ਫ੍ਰੇਟਰਨਿਟੀ ਫੈਡਰੇਸ਼ਨ ਦੇ ਪ੍ਰਧਾਨ ਦਵਿੰਦਰ ਜੁਗਨੀ, ਰਾਸ਼ਟਰਪਤੀ ਐਵਾਰਡੀ ਬਲਕਾਰ ਸਿੱਧੂ ਹੋਰਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਚਰਚਿਤ ਅਲਗੋਜ਼ਾਵਾਦਕ ਤੇ ਸਟੇਟ ਐਵਾਰਡੀ ਕਰਮਜੀਤ ਸਿੰਘ ਬੱਗਾ ਨੇ ਮੰਚ ਸੰਚਾਲਨ ਕਰਦਿਆਂ ਸਭ ਤੋਂ ਪਹਿਲਾਂ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਮੋਹਾਲ਼ੀ ਵੱਲੋਂ ਜਥੇਦਾਰ ਸੱਤਪਾਲ ਸਿੰਘ ਬਾਗੀ ਦੀ ਸਰਪ੍ਰਸਤੀ ਹੇਠ ਤਿਆਰ ਬੱਚਿਆਂ ਦੀ ਜੁਝਾਰੂ ਖੇਡ ਗੱਤਕਾ ਦੀ ਪੇਸ਼ਕਾਰੀ ਦਾ ਸੱਦਾ ਦਿੱਤਾ। ਇਸ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਗਾਇਕ ਅੰਮ੍ਰਿਤ ਭਿੰਡਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਗਾ ਕੇ ਵਾਹ ਵਾਹ ਖੱਟੀ। ਗੀਤਕਾਰ ਬਹਾਦਰ ਸਿੰਘ ਵੱਲੋਂ ਗੀਤ ਵੱਡੀ ਭੈਣ ਰਾਹੀਂ ਦਰਸ਼ਕਾਂ ਨੂੰ ਭਾਵੁਕ ਕੀਤਾ।

ਉਸਤਾਦ ਆਤਮਜੀਤ ਸਿੰਘ ਦੀ ਨਿਰਦੇਸ਼ਨਾਂ ਵਿੱਚ ਨੌਜਵਾਨਾਂ ਦੀ ਝੂਮਰ ਪੇਸ਼ਕਾਰੀ ਵਧੀਆ ਰਹੀ। ਲੋਕ ਗਾਇਕ ਸੁੱਖੀ, ਨੇਤਰਪ੍ਰੀਤ ਸਿੰਘ, ਆਰ.ਵੀ. ਸਿੰਘ ਅਤੇ ਦੀਪ ਜੰਡੋਰੀਆ ਵੱਲੋਂ ਗਾਏ ਗਏ ਗੀਤਾਂ ਅਤੇ ਲੋਕ ਗਾਇਕ ਭੰਗੜਾ ਕੋਚ ਗੈਰੀ ਗਿੱਲ ਵੱਲੋਂ ਤਿਆਰ ਬੱਚਿਆਂ ਦੇ ਭੰਗੜੇ ਨੇ ਵੀ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਇਸੇ ਤਰ੍ਹਾਂ ਚੰਨੀ ਸਭਿਆਚਾਰਕ ਮੰਚ ਵੱਲੋਂ ਸਵਰਨ ਚੰਨੀ ਦੀ ਨਿਰਦੇਸ਼ਨਾਂ ਹੇਠ 60 ਤੋਂ 65 ਸਾਲਾ ਨੌਜਵਾਨਾਂ ਦੀ ਲੁੱਡੀ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਲੋਕ ਗਾਇਕ ਭੁਪਿੰਦਰ ਬੱਬਲ ਵੱਲੋਂ ਤਿਆਰ ਕੀਤੇ ਇੰਟਰ ਯੂਨੀਵਰਸਿਟੀ ਜੇਤੂ ਪਾਰਸ ਕੰਬੋਜ ਨੇ ਲੋਕ ਸਾਜ਼ਾਂ ਨਾਲ਼ ਬੁਲੰਦ ਆਵਾਜ਼ ਵਿੱਚ ਮਿਰਜ਼ਾ ਗਾ ਕੇ ਵਿਰਾਸਤੀ ਅਖਾੜੇ ਨੂੰ ਚਾਰ ਚੰਨ ਲਗਾਏ।

ਇਸ ਮੌਕੇ ਸੁਸਾਇਟੀ ਵੱਲੋਂ ਨਾਟਕਕਾਰ ਸੰਜੀਵਨ ਸਿੰਘ ਅਤੇ ਗੀਤਕਾਰ ਫਕੀਰ ਮੌਲ਼ੀਵਾਲ਼ਾ ਨੂੰ ਉਮਰ ਭਰ ਪੰਜਾਬੀ ਮਾਂ ਬੋਲੀ ਦੀ ਸੇਵਾ ਤੇ ਨੌਜਵਾਨਾਂ ਨੂੰ ਸੇਧ ਦਿੰਤੇ ਸਾਹਿਤਕ ਨਾਟਕ/ ਗੀਤ ਲਿਖਣ ਲਈ ਸਨਮਾਨਿਤ ਕੀਤਾ ਗਿਆ। ਇਸ ਵਿਰਾਸਤੀ ਅਖਾੜੇ ਵਿੱਚ ਸਰਪ੍ਰਸਤ ਗੁਰਪ੍ਰੀਤ ਸਿੰਘ ਖਾਲਸਾ, ਗੋਪਾਲ ਸ਼ਰਮਾ, ਅੰਮ੍ਰਿਤਪਾਲ ਸਿੰਘ, ਬਲਕਾਰ ਸਿੱਧੂ, ਪ੍ਰੋ. ਜਸਬੀਰ ਕੌਰ, ਹਾਸਰਸ ਕਲਾਕਾਰ ਮਲਕੀਤ ਮਲੰਗਾ, ਗੀਤਕਾਰ ਭੁਪਿੰਦਰ ਮਟੌਰੀਆ, ਬਲਜੀਤ ਫਿੱਡਿਆਂਵਾਲ਼ਾ, ਕੁਲਦੀਪ ਸਿੰਘ, ਸੁਖਦੇਵ ਸਿੰਘ ਚੰਡੀਗੜ੍ਹ ਪੁਲਿਸ, ਰਮਨਦੀਪ ਸਿੰਘ ਕਪਤਾਨ, ਸਿਮਰਨ ਸਿੰਘ, ਅਰਸ਼, ਪਰਵੇਸ਼, ਮਨਜੀਤ ਕੌਰ ਐਮਸੀ, ਸੁਖਵੀਰਪਾਲ ਕੌਰ, ਅਨੁਰੀਤ, ਹਰਕੀਰਤ, ਹਰਦੀਪ, ਜਗਦੀਪ, ਮਨਿੰਦਰਜੀਤ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੀਨਾ ਵੱਲੋਂ ਆਏ ਮਹਿਮਾਨਾਂ ਅਤੇ ਦਰਸ਼ਨਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *