9ਵੀਂ ਵਰਲਡ ਪੰਜਾਬੀ ਕਾਨਫਰੰਸ ਯਾਦਗਾਰੀ ਹੋ ਨਿਬੜੀ
ਬਰੈਂਪਟਨ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੂਨ:
ਜਗਤ ਪੰਜਾਬੀ ਸਭਾ ਕੈਨੇਡਾ ਵੱਲੋ ਕਾਰਵਾਈ ਤਿੰਨ ਰੋਜਾ ਵਰਲਡ ਪੰਜਾਬੀ ਕਾਨਫਰੰਸ ਯਾਦਗਾਰੀ ਹੋ ਨਿਬੜੀ। ਇਹ ਕਾਨਫਰੰਸ 23, 24, ਤੇ 25 ਜੂਨ 2023 ਨੂੰ ਬਰੈਪਟਨ, ਸੈਨਚਰੀ ਗਾਰਡਨ ਰੈਕਰੀਏਸਨ ਸੈਂਟਰ ਵਿਚ ਹੋਈ। ਇਸ ਕਾਨਫਰੰਸ ਦੀ ਸ਼ੁਰੂਆਤ 23 ਜੂਨ, 4 ਵਜੇ ਬਾਅਦ ਦੁਪਹਿਰ ਹੋਈ। ਉਦਘਾਟਨੀ ਸਮਾਰੋਹ ਵਿਚ ਕਈ ਉੱਘੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਮਾਣਯੋਗ ਸੋਨੀਆ ਸਿੱਧੂ ਐਮ. ਪੀ., ਰੂਬੀ ਸਹੋਤਾ , ਐਮ. ਪੀ., ਹਰਕੀਰਤ ਸਿੰਘ ਡਿਪਟੀ ਮੇਅਰ , ਅਮਨਦੀਪ ਸਿੱਧੂ ਐਮ ਪੀ, ਸਰਦਾਰ ਗੁਰਲਾਭ ਸਿੰਘ ਚਾਂਸਲਰ ਗੁਰੂ ਕਾਂਸ਼ੀ ਯੂਨੀਵਰਸਿਟੀ , ਤਲਵੰਡੀ ਸਾਬੋ, ਬਠਿੰਡਾ, ਪ੍ਰਿਤਪਾਲ ਸਿੰਘ ਪਾਮਾ, ਸੰਤ ਭਾਗ ਸਿੰਘ ਯੂਨੀਵਰਸਿਟੀ ਜਲੰਧਰ, ਗੁਰਮੀਤ ਸਿੰਘ ਦਾਦੂਵਾਲ ਸਾਬਕਾ ਚੇਅਰਮੈਨ ਸ. ਸ. ਬੋਰਡ ਪੰਜਾਬ, ਕੁਲਵਿੰਦਰ ਸਿੰਘ ਥਿਆੜਾ ਸਾਬਕਾ ਏ. ਆਈ. ਜੀ. ਪੰਜਾਬ ਪੁਲਿਸ, ਪ੍ਰਭਜੋਤ ਸਿੰਘ ਤੂਰ, ਮੈਡਮ ਬਰਾੜ, ਮੈਟ ਮਹੁਨੀ ਸਿਟੀ ਕੌਂਸਲਰ ਆਦਿ ਸ਼ਾਮਿਲ ਸਨ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਨੇ ਫੀਤਾ ਕਟਿਆ।
ਖਾਲਸਾ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਕੀਤਾ। ਸ਼ਮਾ ਰੋਸ਼ਨ ਕਰਨ ਦੀ ਰਸਮ ਮਾਣਯੋਗ ਸੋਨੀਆ ਸਿੱਧੂ ਐਮ. ਪੀ, ਹਰਕੀਰਤ ਸਿੰਘ ਡਿਪਟੀ ਮੇਅਰ, ਪ੍ਰਿਤਪਾਲ ਸਿੰਘ ਪਾਮਾ, ਕੁਲਵਿੰਦਰ ਸਿੰਘ ਥਿਆੜਾ ਸਾਬਕਾ ਏ. ਆਈ. ਜੀ. ਪੰਜਾਬ ਪੁਲਿਸ, ਸਰਦਾਰ ਗੁਰਲਾਭ ਸਿੰਘ ਚਾਂਸਲਰ ਗੁਰੂ ਕਾਂਸ਼ੀ ਯੂਨੀਵਰਸਿਟੀ ਬਠਿੰਡਾ, ਗੁਰਮੀਤ ਸਿੰਘ ਦਾਦੂਵਾਲ ਸਾਬਕਾ ਚੇਅਰਮੈਨ ਸ. ਸ. ਬੋਰਡ ਪੰਜਾਬ, ਅਮਰ ਸਿੰਘ ਭੁੱਲਰ ਤੇ ਤਾਹਿਰ ਅਸਲਮ ਗੋਰਾ ਨੇ ਕੀਤੀ। ਅਮਰ ਸਿੰਘ ਭੁੱਲਰ ਨੇ ਸਵਾਗਤੀ ਭਾਸ਼ਣ ਵਿਚ ਹਾਜ਼ਰੀਨ ਨੂੰ ਜੀ ਆਇਆ ਕਿਹਾ ਤੇ ਹਾਜ਼ਰ ਹੋਣ ਲਈ ਧੰਨਵਾਦ ਕੀਤਾ। ਸਾਰੇ ਹੀ ਮਾਣਯੋਗ ਮਹਿਮਾਨਾਂ ਵਲੋਂ ਕਾਨਫਰੰਸ ਬਾਰੇ ਵਿਚਾਰ ਪੇਸ਼ ਕੀਤੇ। ਸਾਰਿਆਂ ਬੁਲਾਰਿਆਂ ਨੇ ਮਾਂ-ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਂਘਾਂ ਕੀਤੀ। ਸਾਰਿਆਂ ਬੁਲਾਰਿਆਂ ਨੇ ਅਜੈਬ ਸਿੰਘ ਚੱਠਾ, ਚੇਅਰਮੈਨ, ਡਾਕਟਰ ਸੰਤੋਖ ਸਿੰਘ ਸੰਧੂ ਪ੍ਰਧਾਨ ਓ. ਐਫ. ਸੀ., ਸਰਦੂਲ ਸਿੰਘ ਥਿਆੜਾ ਪ੍ਰਧਾਨ ਜਗਤ ਪੰਜਾਬੀ ਸਭਾ, ਤੇ ਸਾਰੀ ਪ੍ਰਬੰਧਕੀ ਟੀਮ ਦੇ ਮੈਂਬਰਾਂ ਨੂੰ ਵਧਾਈ ਦਿਤੀ। ਡਾਕਟਰ ਦਲਜੀਤ ਸਿੰਘ, ਸਰਪ੍ਰਸਤ ਵਰਲਡ ਪੰਜਾਬੀ ਕਾਨਫਰੰਸ ਵਲੋਂ ਮੁੱਖ ਸੁਰ ਭਾਸ਼ਣ ਦਿੱਤਾ ਗਿਆ ਤੇ ਕਾਨਫਰੰਸ ਦੇ ਵਿਸ਼ਿਆਂ ਬਾਰੇ ਦੱਸਿਆ। ਉਹਨਾਂ ਨੇ ਪੰਜਾਬੀ ਭਾਸ਼ਾ ਦੇ ਭਵਿੱਖ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਇਸ ਭਾਸ਼ਾ ਨੂੰ ਅਗਲੀ ਪੀੜ੍ਹੀ ਲਈ ਤਿਆਰ ਕਰਨਾ ਜਰੂਰੀ ਹੈ। ਉਹਨਾਂ ਨੇ ਸਿਖਿਆ ਦੇ ਮਹੱਤਵ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ।
ਇਸ ਕਾਨਫਰੰਸ ਵਿਚ ਮਿਸ. ਰਮਨ ਵਲੋਂ ਗਾਇਆ ਗੀਤ “ਉੜਾ ਐੜਾ” ਨੂੰ ਰਲੀਜ਼ ਕੀਤਾ ਗਿਆ। ਜਗਤ ਪੰਜਾਬੀ ਸਭਾ ਵਲੋਂ ਤਿਆਰ ਕੀਤੀ ਡਾਕੂਮੈਂਟਰੀ : “ਪੰਜਾਬੀ ਸੂਰਮਾ” ਦਿਖਾਈ ਗਈ ਜੋ ਜਨਰਲ ਹਰਬਖਸ਼ ਸਿੰਘ ਦੇ ਜੀਵਨ ਨਾਲ ਸਬੰਧਤ ਹੈ, ਜੋ 1965 ਦੀ ਲੜਾਈ ਦਾ ਹੀਰੋ ਸੀ। ਪ੍ਰਬੰਧਕਾਂ ਅਤੇ ਵਿਦਵਾਨਾਂ ਦੀਆ ਡਾਕੂਮੈਂਟਰੀਜ਼ ਵੀ ਦਿਖਾਈਆਂ ਗਈਆਂ। ਪੰਜਾਬੀਅਤ ਦੇ ਪ੍ਰਮੁੱਖ ਮੁਦਈ ਦਾ ਪੋਸਟਰ ਰਲੀਜ ਕੀਤਾ ਗਿਆ, ਜਿਸ ਵਿਚ ਸੰਸਾਰ ਦੇ ਵਧੀਆ ਇਨਸਾਨਾਂ ਦੇ ਨਾਮ ਤੇ ਫੋਟੋ ਸ਼ਾਮਲ ਹਨ। ਸ਼ੁਰੂਆਤੀ ਸੈਸ਼ਨ ਬਹੁਤ ਹੀ ਵਧੀਆ ਰਿਹਾ। ਪਹਿਲੇ ਦਿਨ ਦੇ ਅਖੀਰ ਵਿਚ ਬਾਲ ਮੁਕੰਦ ਸ਼ਰਮਾ ਸੰਸਾਰ ਪ੍ਰਸਿੱਧ ਕਮੇਡੀਅਨ ਵਲੋਂ ਹਾਜ਼ਰੀਨ ਦੇ ਮਨੋਰੰਜਨ ਲਈ ਪ੍ਰੋਗਰਾਮ ਕੀਤਾ ਗਿਆ।
24 ਜੂਨ 2023 ਨੂੰ ਦੂਸਰੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਹਰਦਿਆਲ ਸਿੰਘ ਝੀਤਾ ਵੱਲੋ ਕੀਤੀ ਗਈ। ਇਸ ਸੈਸ਼ਨ ਵਿੱਚ ਪ੍ਰੋ ਨਰਿੰਦਰਜੀਤ ਕੌਰ, ਕਰਨੈਲ ਸਿੰਘ ਨਾਮਧਾਰੀ, ਹਰਭਗਵੰਤ ਸਿੰਘ, ਰਵਿੰਦਰ ਰੰਧਾਵਾ, ਡਾਕਟਰ ਜਸਵੀਰ ਕੌਰ ਗਰੇਵਾਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਨਰਿੰਦਰਜੀਤ ਕੌਰ ਨੇ ਭਾਸ਼ਾ ਬਾਰੇ ਗੱਲ ਕੀਤੀ। ਨਰਿੰਦਰਜੀਤ ਕੌਰ ਨੇ ਸਿੱਖਿਆ ਅਤੇ ਭਾਸ਼ਾ ਦੇ ਮਹੱਤਵ ਤੇ ਗੱਲ ਕੀਤੀ। ਕਰਨੈਲ ਸਿੰਘ ਨਾਮਧਾਰੀ ਨੇ 1983 ਵਿੱਚ ਹੋਈ ਕਾਨਫਰੰਸ ਦੇ ਹਵਾਲੇ ਨਾਲ ਗੱਲ ਕੀਤੀ। ਹਰਦਿਆਲ ਸਿੰਘ ਝੀਤਾ ਨੇ ਇਸ ਸੈਸ਼ਨ ਨੂੰ ਵਧੀਆ ਢੰਗ ਨਾਲ ਸੰਚਾਲਨ ਕੀਤਾ।ਅਗਲਾ ਸੈਸ਼ਨ ਪੰਜਾਬੀ ਭਾਸ਼ਾ ਤੇ ਕੇਂਦਰਿਤ ਸੀ। ਇਸ ਦੀ ਸ਼ਰੂਆਤ ਅਰਵਿੰਦਰ ਢਿੱਲੋਂ ਨੇ ਕਰਦਿਆ ਦੱਸਿਆ ਕਿ ਪੰਜਾਬੀ ਭਾਸ਼ਾ ਸਬੰਧੀ ਕਈ ਤਰ੍ਹਾਂ ਦੇ ਸ਼ੰਕੇ ਖੜੇ ਕੀਤੇ ਜਾ ਰਹੇ ਹਨ। ਸਾਨੂੰ ਚਿੰਤਾ ਨਹੀਂ, ਚਿੰਤਨ ਦੀ ਲੌੜ ਹੈ।
ਡਾ. ਰਾਜਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਤਕਨੀਕੀ ਪੱਖ ਸਾਂਝਾ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੇ ਕੰਮ ਬਾਰੇ ਹੈਰਾਨੀਜਨਕ ਤੱਥ ਸਾਂਝੇ ਕਰਦੇ ਸਰੱਖਿਅਤ ਭਵਿੱਖ ਦੀ ਗੱਲ ਕੀਤੀ। ਡਾਕਟਰ ਹਰਜਿੰਦਰ ਸਿੰਘ ਨੇ ਜੰਮੂ ਕਸ਼ਮੀਰ ਵਿੱਚ ਭਾਸ਼ਾਵਾਂ ਤੇ ਹਮਲੇ ਡੋਗਰੀ ਦੇ ਹਵਾਲੇ ਨਾਲ ਵਿਚਾਰ ਸਾਂਝੇ ਕੀਤੇ। ਪ੍ਰੋ. ਕੁਲਜੀਤ ਕੌਰ ਨੇ ਪੰਜਾਬੀ ਦੇ ਰੌਸ਼ਨ ਭਵਿੱਖ ਦੀ ਗੱਲ ਆਖੀ। ਹਰਦੀਪ ਕੌਰ ਗਿੱਲ ਨੇ ਕੈਨੇਡਾ ਵਿੱਚ ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਬੱਚਿਆ ਨੂੰ ਪੰਜਾਬੀ ਨਾਲ ਜੋੜਨਾ ਚਾਹੀਦਾ ਹੈ। ਡਾਕਟਰ ਜਗਬੀਰ ਸਿੰਘ ਚਾਂਸਲਰ ਸੈਂਟਰਲ ਯੂਨਵਰਸਿਟੀ ਬਠਿੰਡਾ ਨੇ ਪੰਜਾਬੀ ਸਾਹਿਤ ਦੀ ਅਮੀਰੀ ਅਤੇ ਗੁਰਬਾਣੀ ਦੇ ਹਵਾਲੇ ਨਾਲ ਵਿਚਾਰ ਸਾਂਝੇ ਕੀਤੇ। ਮੀਡੀਆ ਤੇ ਤਾਹਿਰ ਅਸਲਮ ਗੋਰਾ ਨੇ ਕੈਨੇਡਾ ਵਿਚ ਪੰਜਾਬੀ ਮੀਡੀਆ ਦੀ ਸਥਿਤੀ ਬਾਰੇ ਵੀ ਦੱਸਿਆ। ਯੁੱਧਵੀਰ ਨੇ ਭਾਰਤੀ ਮੀਡੀਆ ਦੀ ਨਕਰਤਮਤਾ ਤੇ ਸਵਾਲ ਉਠਾਇਆ। ਹਲੀਮਾ ਵੱਲੋ ਮੀਡੀਆ ਦੀ ਜਿੰਮੇਵਾਰੀ ਨਿਭਾਉਣ ਲਈ ਵਚਨਬੱਧ ਰਹਿਣ ਦੀ ਗੱਲ ਆਖੀ, ਡਾਕਟਰ ਰਵਿੰਦਰ ਸਿੰਘ ਦਿੱਲੀ ਤੇ ਸਤਨਾਮ ਸਿੰਘ ਨੇ ਮੀਡੀਆ ਦੇ ਰੋਲ ਸਬੰਧੀ ਜਾਣਕਾਰੀ ਦਿੱਤੀ। ਅਮਰ ਸਿੰਘ ਭੁੱਲਰ, ਹਮਦਰਦ ਮੀਡੀਆ ਗਰੁੱਪ ਨੇ ਆਪਣੇ ਸੰਬੋਧਨ ਵਿੱਚ ਪੱਤਰਕਾਰੀ ਦੇ ਖੇਤਰ ਵਿਚ ਮੁਸ਼ਕਿਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੇ ਸਫ਼ਰ ਦੇ ਵਿਚਾਰ ਸਾਂਝੇ ਕੀਤੇ ਅਤੇ ਮੀਡੀਆ ਨੂੰ ਆਪਣੇ ਫਰਜ਼ ਨਿਭਾਉਣ ਦੀ ਗੱਲ ਕੀਤੀ ਗਈ।
ਅਗਲੇ ਸੈਸ਼ਨ ਵਿਚ ਕਵੀ ਦਰਬਾਰ ਹੋਇਆ, ਜਿਸ ਨੂੰ ਪਿਆਰਾ ਸਿੰਘ ਕੁਦੋਵਾਲ ਤੇ ਹਲੀਮਾ ਸਾਦੀਆ ਨੇ ਹੋਸਟ ਕੀਤਾ। 18 ਨਾਮੀ ਕਵੀਆਂ ਨੇ ਉੱਚ ਮਿਆਰ ਦੀਆ ਕਵਿਤਾਵਾਂ ਸੁਣਾਈਆਂ। ਕਨਿਕਾ ਗਰੋਵਰ, ਮਿਸਜ਼ ਕੈਨੇਡਾ ਨੇ ਦੇਸ਼ ਭਗਤੀ ਦੇ ਗੀਤ ਉਪਰ ਐਕਟਿੰਗ ਕੀਤੀ, ਉਸ ਨਾਲ ਦੋ ਹੋਰ ਲੜਕੀਆਂ ਵੀ ਸਨ।
ਤੀਜੇ ਦਿਨ ਵੀ ਸ਼ਰੂਆਤ ਖਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਨਾਲ ਕੀਤੀ। ਪਹਿਲੇ ਸੈਸ਼ਨ ਦੀ ਸ਼ੁਰੂਆਤ ਲਖਵਿੰਦਰਜੀਤ ਕੌਰ ਨੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੀ ਗੱਲ ਕੀਤੀ। ਹਰਮਿੰਦਰ ਸਿੰਘ ਨੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਤੇ ਬੋਲਣ ਵਾਲੇ ਲੋਕਾਂ ਦੀ ਘਟਦੀ ਗਿਣਤੀ ਤੇ ਚਿੰਤਾ ਜ਼ਾਹਰ ਕੀਤੀ। ਮੀਨਾਕਸ਼ੀ ਰਾਠੌਰ ਨੇ ਪੰਜਾਬੀ ਭਾਸ਼ਾ ਤੇ ਹੁੰਦੇ ਅੰਦਰੂਨੀ ਹਮਲਿਆਂ ਬਾਰੇ ਦੱਸਿਆ। ਹਰਿੰਦਰ ਬਰਾੜ ਨੇ ਸਭਿਆਚਾਰ ਦਾ ਭਾਸ਼ਾ ਤੇ ਪ੍ਰਭਾਵ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਦੇ ਸੈਸ਼ਨ ਵਿੱਚ ਕਾਨਫਰੰਸ ਬਾਰੇ ਵਿਚਾਰ ਚਰਚਾ ਕੀਤੀ ਗਈ, ਜਿਸ ਦੀ ਸ਼ੁਰੂਆਤ ਸੰਤੋਖ਼ ਸਿੰਘ ਸੰਧੂ ਨੇ ਕੀਤੀ। ਗਿਆਨ ਸਿੰਘ ਘਈ ਨੇ ਕਿਹਾ ਕਿ ਇਸ ਸਾਰਥਕ ਉਪਰਾਲੇ ਦੀ ਸ਼ਲਾਘਾ ਕਰਦੇ ਕਹਿ ਸਕਦੇ ਹਨ। ਪੰਜਾਬੀ ਭਾਸ਼ਾ ਦਾ ਵਰਤਮਾਨ ਰੌਸ਼ਨ ਹੈ। ਅਮਰਜੀਤ ਕੌਰ ਚੌਹਾਨ ਨੇ ਉਪਰਲੇ ਦੀ ਸ਼ਲਾਘਾ ਕੀਤੀ।
ਕੁਲਵਿੰਦਰ ਸਿੰਘ ਥਿਆੜਾ, ਸਾਬਕਾ ਏ. ਆਈ. ਜੀ. ਨੇ ਕਿਹਾ ਮੈ ਨਿੱਜੀ ਅਨੁਭਵ ਦੇ ਅਧਾਰ ਤੇ ਕਹਿ ਸਕਦਾ ਹਾਂ ਕਿ ਇਸ ਕਾਨਫਰੰਸ ਵਿੱਚ ਸਿੱਖਣ ਲਈ ਬਹੁਤ ਕੁਝ ਸੀ। ਇਸ ਤੋਂ ਇਲਾਵਾ ਹਾਜ਼ਰ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।ਆਖਰੀ ਸੈਸ਼ਨ ਵਿੱਚ, ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ, ਭਾਰਤੀ ਕੌਸਲੇਟ ਜਰਨਲ ਸਾਮਲ ਅਤੇ ਮੇਅਰ ਪੈਟਰਿਕ ਬਰਾਊਨ ਵਿਸ਼ੇਸ਼ ਮਹਿਮਾਨ ਅਤੇ ਮਨਦੀਪ ਸਿੰਘ ਮੰਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਅਜੈਬ ਸਿੰਘ ਚੱਠਾ ਚੇਅਰਮੈਨ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਸਾਡੇ ਵਿੱਚ ਅੱਜ ਵੱਖ ਵੱਖ ਖੇਤਰਾਂ ਦੀਆਂ ਅਜੀਮ ਸਖਸ਼ੀਅਤਾਂ ਹਾਜ਼ਰ ਹਨ। ਕਾਨਫ਼ਰੰਸਾਂ ਦੀ ਲੜੀ ਵਿੱਚ 9ਵੀਂ ਵਿਸ਼ਵ ਪੰਜਾਬੀ ਕਾਨਫਰੰਸ ਤੇ ਸੰਸਾਰ ਭਰ ਵਿੱਚ ਚਰਚਾ ਇਸ ਗੱਲ ਦਾ ਵੀ ਹੈ ਕਿ ਕੈਨੇਡਾ ਵਿੱਚ ਇਹ ਕਾਨਫਰੰਸ 2009 ਤੋਂ ਆਪਣੀ ਲਗਾਤਾਰਤਾ ਬਰਕਰਾਰ ਰੱਖ ਸਕੀ। ਕੋਸਲਟ, ਅਪਰੂਵਾ ਸ਼੍ਰੀ ਵਸਤਵਾ ਨੇ ਕਿਹਾ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਤੁਸੀ ਆਪਣੇ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਕੰਮ ਕਰ ਰਹੇ ਹੋ। ਮੈਂ ਇਸ ਗੱਲ ਲਈ ਦਿਲੋਂ ਮੁਬਾਰਕਬਾਦ ਪੇਸ਼ ਕਰਦੀ ਹਾਂ। ਇਸ ਤੋਂ ਬਾਅਦ ਅਰਵਿੰਦਰ ਸਿੰਘ ਢਿੱਲੋਂ ਵੱਲੋ ਕਾਨਫਰੰਸ ਦੀ ਰਿਪੋਰਟ ਪੇਸ਼ ਕੀਤੀ ਅਤੇ ਪੰਜ ਮਤੇ ਪੇਸ਼ ਕਰ ਕੇ ਹਾਊਸ ਤੋਂ ਪਾਸ ਕਰਵਾਏ ਗਏ। ਇਸ ਤੋਂ ਬਾਅਦ ਮੁੱਖ ਮਹਿਮਾਨ ਮਨਦੀਪ ਸਿੰਘ ਮੰਨਾ ਨੇ ਆਪਣੀ ਲੰਬੀ ਗੱਲਬਾਤ ਵਿਚ ਪੰਜਾਬ ਤੇ ਪੰਜਾਬੀਅਤ ਦੇ ਦਰਦ ਦੀ ਕਹਾਣੀ ਬਿਆਨ ਕੀਤੀ ਗਈ ਕਿ ਕਿਸ ਤਰ੍ਹਾਂ ਸਾਨੂੰ ਨਿਸ਼ਾਨਾ ਬਣਾ ਕੇ ਸਾਜਿਸ਼ਾਂ ਹੋ ਰਹੀਆ ਹਨ। ਸਾਨੂੰ ਆਪਣਾ ਬਚਾ ਆਪ ਕਰਨਾ ਪਵੇਗਾ।
ਅਖੀਰ ਵਿੱਚ ਅਜੈਬ ਸਿੰਘ ਚੱਠਾ ਚੇਅਰਮੈਨ ਵੱਲੋਂ ਕਾਨਫਰੰਸ ਲਈ ਦਿਤੇ ਸਹਿਯੋਗ ਲਈ ਸੱਭ ਵਿਅਕਤੀਆਂ ਦਾ ਧੰਨਵਾਦ ਕੀਤਾ ਤੇ ਸਫਲਤਾ ਲਈ ਵਧਾਈ ਦਿੱਤੀ। ਸਰਦੂਲ ਸਿੰਘ ਥਿਆੜਾ ਅਤੇ ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਸੰਸਥਾ ਆਪਣੇ ਵੱਲੋ ਸ਼ਾਨਦਾਰ ਕਾਨਫਰੰਸ ਲਈ ਕੋਸ਼ਿਸ਼ ਕਰਦੇ ਰਹਾਂਗੇ। ਅੰਤ ਵਿੱਚ ਸ਼ਾਮਲ ਵਿਦਵਾਨਾਂ ਨੂੰ ਯਾਦ ਨਿਸ਼ਾਨੀ ਦੇਂਦੇ ਹੋਏ ਕਾਨਫਰੰਸ ਯਾਦਾਂ ਛੱਡਦੀ, ਆਉਣ ਵਾਲੇ ਸਮੇਂ ਵਿੱਚ ਪੰਜਾਬੀ ਦੇ ਪਾਸਾਰ ਲਈ ਯਤਨ ਜਾਰੀ ਰੱਖਣ ਦਾ ਪ੍ਰਣ ਕਰਦੇ ਯਾਦਾਂ ਛੱਡਦੀ ਕਾਨਫਰੰਸ ਸਮਾਪਤ ਹੋਈ।
26 ਜੂਨ 2023 ਨੂੰ ਵਿਦਵਾਨਾਂ ਤੇ ਪ੍ਰਬੰਧਕਾਂ ਵਲੋਂ ਕੈਨੇਡਾ ਦੀ ਰਾਜਧਾਨੀ, ਓਟਾਵਾ ਸ਼ਹਿਰ ਦੇਖਿਆ ਗਿਆ। ਪਾਰਲੀਮੈਂਟ ਨੂੰ ਦੇਖਿਆ, ਜਿਸ ਦਾ ਇੰਤਜਾਮ ਐਮ. ਪੀ. ਸੋਨੀਆ ਸਿੱਧੂ ਵਲੋਂ ਕੀਤਾ ਗਿਆ ਸੀ। ਇਹ ਟੂਰ ਯਾਦਗਰੀ ਹੋ ਨਿਬੜਿਆ। ਇਹ ਰਿਪੋਰਟ ਸ ਅਜੈਬ ਸਿੰਘ ਚੱਠਾ ਚੇਅਰਮੈਨ ਨੇ ਮੀਡੀਆ ਡਾਇਰੈਕਟਰ ਤੇ ਜਗਤ ਪੰਜਾਬੀ ਸਭਾ ਦੀ ਵੂਮੈਨ ਵਿੰਗ ਦੀ ਪ੍ਰਧਾਨ ਰਮਿੰਦਰ ਵਾਲੀਆ ਨਾਲ਼ ਸਾਂਝੀ ਕੀਤੀ।
ਰਮਿੰਦਰ ਵਾਲੀਆ ਪ੍ਰਧਾਨ ਜਗਤ ਪੰਜਾਬੀ ਸਭਾ, ਮੀਡੀਆ ਡਾਇਰੈਕਟਰ ਵਰਲਡ ਪੰਜਾਬੀ ਕਾਨਫ਼ਰੰਸ।