www.sursaanjh.com > ਸਿੱਖਿਆ > ਸਤਿਨਾਮ ਸਰਬ ਕਲਿਆਣ ਟਰੱਸਟ ਵੱਲੋਂ ਸਕਾਲਰਸ਼ਿਪ ਦੇਣ ਦਾ ਫੈਸਲਾ

ਸਤਿਨਾਮ ਸਰਬ ਕਲਿਆਣ ਟਰੱਸਟ ਵੱਲੋਂ ਸਕਾਲਰਸ਼ਿਪ ਦੇਣ ਦਾ ਫੈਸਲਾ

ਸਤਿਨਾਮ ਸਰਬ ਕਲਿਆਣ ਟਰੱਸਟ ਵੱਲੋਂ ਸਕਾਲਰਸ਼ਿਪ ਦੇਣ ਦਾ ਫੈਸਲਾ
ਚੰਡੀਗੜ੍ਹ 28 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਸਤਿਨਾਮ ਸਰਬ ਕਲਿਆਣ ਟਰੱਸਟ, ਚੰਡੀਗੜ੍ਹ ਵੱਲੋਂ ਹਰ ਸਾਲ ਦੀ ਤਰਾਂ ਵਿਦਿਆਕ ਸੈਸ਼ਨ 2023-24 ਲਈ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਇਸ ਸਬੰਧੀ ਟਰੱਸਟ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਇਸ ਅਧੀਨ ਆਰਥਿਕ ਤੌਰ ਤੇ ਪਛੜੇ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਾਲਾਨਾ 50 ਹਜ਼ਾਰ ਰੁਪਏ ਤੱਕ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ।
ਇਹ ਵਜੀਫਾ ਵਿਦਿਆਰਥੀਆਂ ਨੂੰ ਹਰ ਸਾਲ ਪੂਰੇ ਕੋਰਸ ਦੌਰਾਨ ਦਿੱਤਾ ਜਾਵੇਗਾ। ਇਹ ਸਕਾਲਰਸ਼ਿਪ ਪ੍ਰੋਫੈਸ਼ਨਲ ਕੋਰਸਿਜ਼ ਜਿਵੇਂ ਬੀ ਟੈਕ, ਐਮ ਟੈਕ, ਬੀ ਸੀ ਏ /ਐਮ ਸੀ ਏ, ਬੀ ਬੀ ਏ/ਐਮ ਬੀ ਏ, ਐਲ ਐਲ ਬੀ, ਬੀ ਐਸ ਸੀ/ਐਮ ਐਸ ਸੀ, ਨਰਸਿੰਗ, ਬੀ ਫਾਰਮੇਸੀ, ਬੀ ਡੀ ਐਸ, ਐਮ ਬੀ ਬੀ ਐਸ ਅਤੇ ਹੋਰ ਪ੍ਰੋਫੈਸ਼ਨਲ ਕੋਰਸ ਜੋ ਟਰੱਸਟ ਵੱਲੋਂ ਪ੍ਰਵਾਨ ਕੀਤੇ ਗਏ ਹਨ, ਲਈ ਦਿੱਤੀ ਜਾਵੇਗੀ।
ਇਸ ਸਕਾਲਰਸ਼ਿਪ ਲਈ ਵਿਦਿਆਰਥੀ ਦੇ ਮਾਪਿਆਂ ਦੀ ਸਾਲਾਨਾ ਆਮਦਨ 5 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ। ਵਿਦਿਆਰਥੀ ਵੱਲੋਂ ਪਾਸ ਕੀਤੀ ਪ੍ਰੀਖਿਆ ਵਿੱਚ 75 ਫੀਸਦੀ ਨੰਬਰ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਅੰਤਿਮ ਚੋਣ ਤੋਂ ਪਹਿਲਾਂ ਗੁਰਮਤਿ ਦਾ ਟੈਸਟ ਪਾਸ ਕਰਨਾ ਹੋਵੇਗਾ ਜੋ ਵੈਬਸਾਈਟ ਤੇ ਉਪਲਬਧ 10ਵੀਂ ਦੀ ਕਿਤਾਬ ਵਿਚੋਂ ਹੋਵੇਗਾ। ਬਿਨੈ ਪੱਤਰ ਆਨਲਾਈਨ www.satnamsarabkalyantrust.org, ‘ਤੇ ਭਰਨ ਦੀ ਅੰਤਿਮ ਮਿਤੀ 31 nr;s 2023 ਨਿਰਧਾਰਿਤ ਕੀਤੀ ਗਈ ਹੈ।

Leave a Reply

Your email address will not be published. Required fields are marked *